ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਮਿਲੇਗਾ "ਦਾਦਾ ਸਾਹਿਬ ਫਾਲਕੇ" ਪੁਰਸਕਾਰ

By  Jashan A December 22nd 2019 10:15 AM -- Updated: December 22nd 2019 10:19 AM

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਮਿਲੇਗਾ "ਦਾਦਾ ਸਾਹਿਬ ਫਾਲਕੇ" ਪੁਰਸਕਾਰ,ਨਵੀਂ ਦਿੱਲੀ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਦੇਸ਼ ਦੇ ਉਪ ਰਾਸ਼ਟਰਪਤੀ ਐਮ.ਵੈਂਕਈਆ ਨਾਇਡੂ ਵਲੋਂ ਉਹਨਾਂ ਨੂੰ ਇਹ ਸਨਮਾਨ ਨਵਾਜਿਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ 66ਵਾਂ ਕੌਮੀ ਫਿਲਮ ਪੁਰਸਕਾਰ ਸਮਾਰੋਹ 23 ਦਸੰਬਰ ਨੂੰ ਵਿਗਿਆਨ ਭਵਨ ਵਿਖੇ ਆਯੋਜਿਤ ਹੋਵੇਗਾ, ਜਿਸ ਵਿਚ ਮੰਨੇ-ਪ੍ਰਮੰਨੇ ਫਿਲਮ ਅਭਿਨੇਤਾ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ।

ਹੋਰ ਪੜ੍ਹੋ: ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਪਹੁੰਚੇ ਰੋਪੜ, ਸੈਲਫੀਆਂ ਲੈਣ ਲੱਗੇ ਲੋਕ (ਤਸਵੀਰਾਂ)

66ਵੇਂ ਕੌਮੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਇਸ ਸਾਲ ਅਗਸਤ ’ਚ ਕੀਤਾ ਗਿਆ ਸੀ। ਗੁਜਰਾਤੀ ਫਿਲਮ ‘ਹੇਲਾਰੋ’ ਨੂੰ ਸਰਵੋਤਮ ਫਿਲਮ ਵਜੋਂ ਚੁਣਿਆ ਗਿਆ ਸੀ।

-PTC News

Related Post