ਪਟਿਆਲਾ : ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀਆਂ ਨਰਸਾਂ ਨੂੰ ਦੇਖ ਕੇ ਟੱਸ ਤੋਂ ਮੱਸ ਨਹੀਂ ਹੋਏ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ,ਪੱਲਾ ਝਾੜ ਕੇ ਤੁਰਦੇ ਬਣੇ

By  Shanker Badra March 1st 2019 04:03 PM

ਪਟਿਆਲਾ : ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀਆਂ ਨਰਸਾਂ ਨੂੰ ਦੇਖ ਕੇ ਟੱਸ ਤੋਂ ਮੱਸ ਨਹੀਂ ਹੋਏ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ,ਪੱਲਾ ਝਾੜ ਕੇ ਤੁਰਦੇ ਬਣੇ:ਪਟਿਆਲਾ : ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮਮਟੀ 'ਤੇ ਬੈਠੀਆਂ ਨਰਸਾਂ ਵਿਚੋਂ ਬੀਤੇ ਕੱਲ 2 ਨੇ ਨੀਚੇ ਛਾਲ ਮਾਰ ਦਿੱਤੀ ਸੀ।ਇਸ ਤੋਂ ਤੁਰੰਤ ਬਾਅਦ ਦੋਵੇਂ ਨਰਸਾਂ ਕਰਮਜੀਤ ਔਲਖ ਅਤੇ ਬਲਜੀਤ ਕੌਰ ਖ਼ਾਲਸਾ ਨੂੰ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿਚ ਲਿਜਾਇਆ ਗਿਆ ਹੈ,ਜਿਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।

Brahm Mohindra And Preneet Kaur Rajindra Hospital Arrived ਪਟਿਆਲਾ : ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀਆਂ ਨਰਸਾਂ ਨੂੰ ਦੇਖ ਕੇ ਟੱਸ ਤੋਂ ਮੱਸ ਨਹੀਂ ਹੋਏ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ,ਪੱਲਾ ਝਾੜ ਕੇ ਤੁਰਦੇ ਬਣੇ

ਇਸ ਦੌਰਾਨ ਕਰਮਜੀਤ ਔਲਖ ਦੇ ਸੱਜੇ ਪੱਟ ਦੀ ਹੱਡੀ ਟੁੱਟੀ ਗਈ ਸੀ ਅਤੇ ਬਲਜੀਤ ਕੌਰ ਖਾਲਸਾ ਨੂੰ ਗੁਝੀਆਂ ਸੱਟਾਂ ਲੱਗੀਆਂ ਹਨ ਅਤੇ ਸਦਮੇ ਵਿੱਚ ਹੈ।ਇਸ ਦੇ ਨਾਲ ਹੀ ਬਚਾਅ ਵਾਸਤੇ ਅੱਗੇ ਆਇਆ ਇੱਕ ਦਰਜਾਚਾਰ ਵਿਅਕਤੀ ਵੀ ਡਿੱਗ ਪਿਆ ਅਤੇ ਉਸਦੀ ਸੱਜੀ ਲੱਤ ਟੁੱਟ ਗਈ ਹੈ।

Brahm Mohindra And Preneet Kaur Rajindra Hospital Arrived ਪਟਿਆਲਾ : ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀਆਂ ਨਰਸਾਂ ਨੂੰ ਦੇਖ ਕੇ ਟੱਸ ਤੋਂ ਮੱਸ ਨਹੀਂ ਹੋਏ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ,ਪੱਲਾ ਝਾੜ ਕੇ ਤੁਰਦੇ ਬਣੇ

ਇਸ ਘਟਨਾ ਦੇ ਰੋਸ ਵਜੋਂ ਅੱਜ ਨਰਸਿੰਗ ਐਨਸਿਲਰੀ ਤੇ ਦਰਜਾ-4 ਮੁਲਾਜ਼ਮਾਂ ਵੱਲੋਂ ਓਟੀ ਤੇ ਆਪਰੇਸ਼ਨ ਥੀਏਟਰ ਬੰਦ ਕਰ ਦਿੱਤੇ ਗਏ ਸਨ।ਇਨ੍ਹਾਂ ਨਰਸਾਂ ਦਾ ਹਾਲ ਚਾਲ ਜਾਣਨ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪਹੁੰਚੇ ਹਨ।ਇਸ ਦੌਰਾਨ ਓਥੇ ਨਰਸਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ।ਜਦੋਂ ਇਨ੍ਹਾਂ ਨਰਸਾਂ ਨੇ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੋਈ ਠੋਸ ਜਵਾਬ ਨਾ ਦਿੱਤਾ ਅਤੇ ਵਾਪਸ ਚਲੇ ਗਏ।

Brahm Mohindra And Preneet Kaur Rajindra Hospital Arrived ਪਟਿਆਲਾ : ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀਆਂ ਨਰਸਾਂ ਨੂੰ ਦੇਖ ਕੇ ਟੱਸ ਤੋਂ ਮੱਸ ਨਹੀਂ ਹੋਏ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ,ਪੱਲਾ ਝਾੜ ਕੇ ਤੁਰਦੇ ਬਣੇ

ਦਰਅਸਲ 'ਚ ਠੇਕੇ 'ਤੇ ਕੰਮ ਕਰਦੀਆਂ ਨਰਸਾਂ ਪਿਛਲੇ 23 ਦਿਨਾਂ ਤੋਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮਮਟੀ 'ਤੇ ਬੈਠੀਆ ਹੋਈਆਂ ਸਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀਰਵਾਰ ਨੂੰ ਇਨ੍ਹਾਂ ਦੀ ਮੀਟਿੰਗ ਹੋਣੀ ਸੀ ਪਰ ਮੀਟਿੰਗ ਨਾ ਹੋਣ ਕਰਕੇ ਇਨ੍ਹਾਂ ਦੋਨੋਂ ਨਰਸਾਂ ਕਰਮਜੀਤ ਔਲਖ ਅਤੇ ਬਲਜੀਤ ਕੌਰ ਖ਼ਾਲਸਾ ਨੇ ਹਸਪਤਾਲ ਦੀ ਮਮਟੀ ਤੋਂ ਛਾਲ ਮਾਰ ਦਿੱਤੀ ਹੈ ,ਜਿਨ੍ਹਾਂ ਦੀ ਹਾਲਤ ਅਜੇ ਵੀ ਨਾਜੁਕ ਬਣੀ ਹੋਈ ਹੈ।

-PTCNews

Related Post