ਬ੍ਰਿਟੇਨ ਦੇ ਪਾਸਪੋਰਟ ਫੀਸਾਂ 'ਚ ਹੋਇਆ ਵਾਧਾ

By  Joshi January 31st 2018 09:26 PM

Britain: UK passport fees increases: ਬ੍ਰਿਟੇਨ ਦੇ ਪਾਸਪੋਰਟ ਫੀਸਾਂ 'ਚ ਤਕਰੀਬਨ 27 ਫੀਸਦੀ ਵਾਧਾ ਕੀਤੇ ਜਾਣ ਦੀ ਖਬਰ ਹੈ।

ਹਾਂਲਾਕਿ, ਸਰਕਾਰ ਦੀ ਨਵੀਂ ਤਜਵੀਜ਼ ਕਹਿੰਦੀ ਹੈ ਕਿ ਆਨਲਾਈਨ ਦੇਣ ਵਾਲੇ ਲੋਕਾਂ ਦਾ ਖਰਚਾ ਘੱਟ ਹੋਵੇਗਾ ਕਿਉਂਕਿ ਗ੍ਰਹਿ ਵਿਭਾਗ ਦੀ ਯੋਜਨਾ ਮੁਤਾਬਕ ਉਹ ਲੋਕਾਂ ਨੂੰ ਆਨਲਾਈਨ ਅਰਜ਼ੀਆਂ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਨ।

ਸਿਰਫ ਇੰਨ੍ਹਾ ਹੀ ਨਹੀਂ, ਵਿਭਾਗ ਵੱਲੋਂ 200 ਹੋਰ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ  ਇਮੀਗ੍ਰੇਸ਼ਨ ਵਿਭਾਗ 'ਤੇ ਬੋਝ ਘਟਾਇਆ ਜਾ ਸਕੇ।

ਪਾਸਪੋਰਟ ਨਵਿਆਉਣ ਭਾਵ ਰਿਨਿਊ ਕਰਨ ਦੀ ਫੀਸ 72 ਪੌਂਡ 50 ਪਿੰਸ ਤੋਂ ਵਧਾ ਕੇ 85 ਪੌਂਡ ਕੀਤੀ ਗਈ ਹੈ ਪਰ ਜੋ ਬਿਨ੍ਹੈਕਾਰ ਆਨਲਾਈਨ ਅਰਜ਼ੀ ਦੇਣਗੇ, ਉਹਨਾਂ ਲਈ ਇਹ ਫੀਸ 75 ਪੌਂਡ 50 ਪਿੰਸ ਰੱਖੀ ਗਈ ਹੈ।

ਬੱਚਿਆਂ ਲਈ ਵੀ ਇਹ ਫੀਸ ਵਧਾ ਦਿੱਤੀ ਗਈ ਹੈ ਅਤੇ ਇਸਨੂੰ 46 ਪੌਂਡ ਤੋਂ 58 ਪੌਂਡ ਕੀਤਾ ਜਾ ਰਿਹਾ ਹੈ, ਪਰ ਆਨਲਾਈਨ ਫੀਸ 49 ਪੌਂਡ ਹੋਵੇਗੀ।

ਦੱਸ ਦੇਈਏ ਕਿ ਵਿਭਾਗ ਵੱਲੋਂ ਕੀਤੇ ਗਏ ਇਸ ਵਾਧੇ ਨਾਲ ਸਾਲ 2018-19 'ਚ ਹੋਮ ਆਫਿਸ ਪਾਸਪੋਰਟ ਵਿਭਾਗ ਨੂੰ ਹੋਣ ਵਾਲਾ ਮੁਨਾਫਾ ਵੱਧ ਕੇ 500 ਲੱਖ ਪੌਂਡ ਦਾ ਹੋ ਜਾਵੇਗਾ।

—PTC News

Related Post