ਬਸਪਾ ਪੰਜਾਬ 'ਚ 15 ਜੁਲਾਈ ਨੂੰ ਸੰਵਿਧਾਨ ਵਿਰੋਧੀ ਆਮ ਆਦਮੀ ਪਾਰਟੀ ਦੇ ਫੂਕੇਗੀ ਪੁਤਲੇ : ਜਸਵੀਰ ਸਿੰਘ ਗੜ੍ਹੀ

By  Shanker Badra July 14th 2021 02:19 PM -- Updated: July 14th 2021 02:22 PM

ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਦੇ ਸੂਬਾ ਪੱਧਰੀ ਆਗੂ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਲਿਖਤ ਸੰਵਿਧਾਨ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਜੋ ਕਿ ਦੇਸ਼ ਵਾਸੀਆਂ ਲਈ ਅਸਹਿਣਯੋਗ ਹੈ। ਖਾਸ ਤੌਰ 'ਤੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਉਹ ਪੈਰੋਕਾਰ ਜੋਕਿ ਦਲਿਤ ਪੱਛੜੇ ਵਰਗਾਂ ਨਾਲ ਸੰਬੰਧਿਤ ਹਨ। ਆਮ ਆਦਮੀ ਪਾਰਟੀ ਜੋਂ ਕਿ ਹਮੇਸ਼ਾ ਦਲਿਤ ਪੱਛੜੇ ਵਰਗਾਂ ਅਤੇ ਸੰਵਿਧਾਨ ਵਿਰੋਧੀ ਮਾਨਸਿਕਤਾ ਰੱਖਦੀ ਹੈ ਉਸ ਦੀ ਪਾਰਟੀ ਦੇ ਮੁੱਖ ਬੁਲਾਰਨ ਅਨਮੋਲ ਗਗਨ ਮਾਨ ਵੱਲੋਂ ਵਰਤੀ ਸ਼ਬਦਾਵਲੀ ਦਲਿਤ ਪੱਛੜੇ ਵਰਗਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ ਜੋ ਕਿ ਬਹੁਜਨ ਸਮਾਜ ਵੱਲੋਂ ਬਰਦਾਸ਼ਤ ਤੋਂ ਬਾਹਰ ਹੈ।

ਬਸਪਾ ਪੰਜਾਬ 'ਚ 15 ਜੁਲਾਈ ਨੂੰ ਸੰਵਿਧਾਨ ਵਿਰੋਧੀ ਆਮ ਆਦਮੀ ਪਾਰਟੀ ਦੇ ਫੂਕੇਗੀ ਪੁਤਲੇ : ਜਸਵੀਰ ਸਿੰਘ ਗੜ੍ਹੀ

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਪ੍ਰਸਿੱਧ ਸੂਫ਼ੀ ਗਾਇਕ ਮਨਮੀਤ ਸਿੰਘ ਦੀ ਕਰੇਰੀ ਝੀਲ ਨੇੜਿਓਂ ਇਕ ਖੱਡ 'ਚੋਂ ਮਿਲੀ ਲਾਸ਼

ਸ. ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ 117 ਵਿਧਾਨ ਸਭਾਵਾਂ ਹੈੱਡਕੁਆਰਟਰਾ ਉਪਰ "ਸੰਵਿਧਾਨ ਕੇ ਸਨਮਾਨ ਮੇ, ਬੀ.ਐਸ.ਪੀ ਮੈਦਾਨ ਮੇ" ਨਾਹਰੇ ਨਾਲ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪੁਤਲੇ ਫੂਕੇਗੀ। ਗੜੀ ਨੇ ਕਿਹਾ ਕਿ ਕਾਂਗਰਸ , ਭਾਜਪਾ ਵੱਲੋਂ ਪਹਿਲਾਂ ਹੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਸੀਟਾਂ ਨੂੰ ਲੈ ਕੇ ਬਹੁਜਨ , ਦਲਿਤ , ਪੱਛੜੇ ਸਮਾਜ ਨੂੰ ਗੈਰ ਪੰਥਕ ਤੇ ਅਪਵਿੱਤਰ ਦਾ ਦਰਜਾ ਦਿੱਤਾ ਹੈ, ਹੁਣ ਇਸੀ ਹਮਾਮ ਵਿਚ ਆਮ ਆਦਮੀ ਪਾਰਟੀ ਵੀ ਬੇਨਕਾਬ ਹੋ ਚੁਕੀ ਹੈ।

ਬਸਪਾ ਪੰਜਾਬ 'ਚ 15 ਜੁਲਾਈ ਨੂੰ ਸੰਵਿਧਾਨ ਵਿਰੋਧੀ ਆਮ ਆਦਮੀ ਪਾਰਟੀ ਦੇ ਫੂਕੇਗੀ ਪੁਤਲੇ : ਜਸਵੀਰ ਸਿੰਘ ਗੜ੍ਹੀ

ਗੜ੍ਹੀ ਨੇ ਰੋਹ ਭਰੇ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਸਰਕਾਰ ਨੂੰ ਆਪ ਆਗੂ ਉਪਰ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ ਅਤੇ ਆਪ ਪਾਰਟੀ ਨੂੰ ਆਪਣੀ ਬੜਬੋਲੀ ਨੇਤਾ ਪਾਰਟੀ ਵਿੱਚੋ ਬਰਖਾਸਤ ਕਰਨਾ ਚਾਈਦਾ ਹੈ। ਆਮ ਆਦਮੀ ਪਾਰਟੀ ਜਿੱਥੇ ਦਲਿਤ ਪਛੜਾ ਵਿਰੋਧੀ ਹੈ ,ਉਥੇ ਹੀ ਪੰਜਾਬ ਵਿਰੋਧੀ ਹੈ ,ਜਿਸਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਚਾਰ ਥਰਮਲ ਪਲਾਂਟਾਂ ਨੂੰ ਬੰਦ ਕਰਨ ਲਈ ਪਟੀਸ਼ਨ ਪਾਈ ਸੀ।

ਬਸਪਾ ਪੰਜਾਬ 'ਚ 15 ਜੁਲਾਈ ਨੂੰ ਸੰਵਿਧਾਨ ਵਿਰੋਧੀ ਆਮ ਆਦਮੀ ਪਾਰਟੀ ਦੇ ਫੂਕੇਗੀ ਪੁਤਲੇ : ਜਸਵੀਰ ਸਿੰਘ ਗੜ੍ਹੀ

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ

ਸਰਦਾਰ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਆਪ ਪਾਰਟੀ ਨੂੰ ਚੇਤਾਵਨੀ ਦਿੰਦੀ ਹੈ ਕਿ ਜੇਕਰ ਇਸ ਬੜਬੋਲੀ ਨੇਤਾ ਨੂੰ ਬਰਖ਼ਾਸਤ ਨਾ ਕੀਤਾ ਤਾਂ ਬਸਪਾ 20 ਜੁਲਾਈ ਨੂੰ ਸੰਗਰੂਰ ਵਿਚ ਰੋਸ ਮਾਰਚ ਕਰਕੇ ਆਪ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਬੰਗਲੇ ਨੂੰ ਘੇਰੇਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾ.ਨਛੱਤਰ ਪਾਲ, ਗੁਰਲਾਲ ਸੈਲਾ, ਰਾਮ ਸਿੰਘ ਗੋਗੀ, ਡਾ ਜਸਪ੍ਰੀਤ ਸਿੰਘ, ਐਡਵੋਕੇਟ ਵਿਜਯ ਬੱਧਣ, ਵਿਜਯ ਯਾਦਵ ਆਦਿ ਹਾਜ਼ਿਰ ਸਨ।

-PTCNews

Related Post