Budget 2021-22 : ਪੈਟਰੋਲ ਅਤੇ ਡੀਜ਼ਲ 'ਤੇ ਲੱਗਾ 'ਕਿਸਾਨ ਸੈੱਸ', ਹੁਣ ਤੇਲ ਦੀਆਂ ਕੀਮਤਾਂ ਵਿੱਚ ਆਵੇਗੀ ਹੋਰ ਤੇਜ਼ੀ

By  Shanker Badra February 1st 2021 02:29 PM

ਨਵੀਂ ਦਿੱਲੀ :  ਅੱਜ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕੀਤਾ ਹੈ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਹੈ ਕਿ ਪੈਟਰੋਲ ਅਤੇ ਡੀਜ਼ਸ 'ਤੇ ਐਗਰੀ ਇੰਫਰਾ ਸੈੱਸ (ਕਿਸਾਨ ਸੈੱਸ) ਲਾਗੂ ਹੋਏਗਾ। ਇਸ ਮਗਰੋਂ ਪੈਟਰੋਲ ਡੀਜ਼ਲ ਦੀਆਂ ਕੀਮਤਾ ਵਿੱਚ ਤੇਜ਼ੀ ਵੀ ਆਵੇਗੀ।

Budget 2021 : Govt proposes agri cess on petrol, diesel but no impact on end consumer Budget 2021-22 :ਪੈਟਰੋਲ ਅਤੇ ਡੀਜ਼ਲ 'ਤੇ ਲੱਗਾ 'ਕਿਸਾਨ ਸੈੱਸ', ਹੁਣ ਤੇਲ ਦੀਆਂ ਕੀਮਤਾਂ ਵਿੱਚ ਆਵੇਗੀ ਹੋਰ ਤੇਜ਼ੀ

ਪੜ੍ਹੋ ਹੋਰ ਖ਼ਬਰਾਂ : Budget 2021-22 : 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਟੈਕਸ ਭਰਨ ਦੀ ਲੋੜ ਨਹੀਂ : ਨਿਰਮਲਾ ਸੀਤਾਰਮਨ

ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ 'ਤੇ ਕਿਸਾਨ ਸੈੱਸ ਲਗਾਇਆ ਗਿਆ ਹੈ।ਇਸ ਨਾਲ ਪੈਟਰੋਲ 'ਤੇ ਪ੍ਰਤੀ ਲੀਟਰ 2.5 ਰੁਪਏ ਅਤੇ ਡੀਜ਼ਲ ਤੇ 4 ਰੁਪਏ ਕਿਸਾਨ ਸੈੱਸ ਦੇਣਾ ਹੋਏਗਾ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਸੈੱਸ ਕੰਪਨੀਆਂ ਨੂੰ ਭੁਗਤਾਨ ਕਰਨਾ ਪਏਗਾ ਅਤੇ ਇਸ ਦਾ ਆਮ ਲੋਕਾਂ 'ਤੇ ਕੋਈ ਅਸਰ ਨਹੀਂ ਹੋਏਗਾ।

Budget 2021 : Govt proposes agri cess on petrol, diesel but no impact on end consumer Budget 2021-22 :ਪੈਟਰੋਲ ਅਤੇ ਡੀਜ਼ਲ 'ਤੇ ਲੱਗਾ 'ਕਿਸਾਨ ਸੈੱਸ', ਹੁਣ ਤੇਲ ਦੀਆਂ ਕੀਮਤਾਂ ਵਿੱਚ ਆਵੇਗੀ ਹੋਰ ਤੇਜ਼ੀ

ਇਸ ਦੇ ਇਲਾਵਾ ਵਿੱਤ ਮੰਤਰੀ ਨੇ ਸੀਨੀਅਰ ਸਿਟੀਜ਼ਨ ਲਈ ਇਕ ਵਿਸ਼ੇਸ਼ ਐਲਾਨ ਕੀਤਾ ਹੈ। 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਨੂੰ ਹੁਣ ਟੈਕਸ ਵਿੱਚ ਛੋਟ ਦਿੱਤੀ ਗਈ ਹੈ। ਹੁਣ 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਆਈਟੀਆਰਨਹੀਂ ਭਰਨਾ ਪਵੇਗਾ। ਹਾਲਾਂਕਿ, ਸਿਰਫ ਉਨ੍ਹਾਂ ਨੂੰ ਪੈਨਸ਼ਨ ਲੈਣ ਵਾਲੇ ਲਾਭ ਪ੍ਰਾਪਤ ਕਰਨਗੇ। ਸਿਰਫ਼ ਪੈਨਸ਼ਨ ਤੋਂ ਕਮਾਈ ਤਾਂ ਆਈਟੀਆਰ ਭਰਨ ਦੀ ਲੋੜ ਨਹੀਂ।

Budget 2021 : Govt proposes agri cess on petrol, diesel but no impact on end consumer Budget 2021-22 :ਪੈਟਰੋਲ ਅਤੇ ਡੀਜ਼ਲ 'ਤੇ ਲੱਗਾ 'ਕਿਸਾਨ ਸੈੱਸ', ਹੁਣ ਤੇਲ ਦੀਆਂ ਕੀਮਤਾਂ ਵਿੱਚ ਆਵੇਗੀ ਹੋਰ ਤੇਜ਼ੀ

ਪੜ੍ਹੋ ਹੋਰ ਖ਼ਬਰਾਂ : ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ : ਵਿੱਤ ਮੰਤਰੀ

ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਐਨਆਰਆਈ ਲੋਕਾਂ ਨੂੰ ਟੈਕਸ ਅਦਾ ਕਰਨ ਵਿਚ ਮੁਸ਼ਕਲ ਆਉਂਦੀ ਸੀ, ਪਰ ਹੁਣ ਇਸ ਵਾਰ ਉਨ੍ਹਾਂ ਨੂੰ ਡਬਲ ਟੈਕਸ ਪ੍ਰਣਾਲੀ ਤੋਂ ਛੋਟ ਦਿੱਤੀ ਜਾ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਹੈ ਕਿ ਟੈਕਸ ਅਦਾ ਕਰਨ ਲਈ ਸਟਾਰਟ-ਅਪਸ ਨੂੰ ਮੁਢਲ਼ੀ ਛੋਟ ਹੁਣ 31 ਮਾਰਚ, 2022 ਤੱਕ ਵਧਾ ਦਿੱਤੀ ਗਈ ਹੈ।

PTCNews

Related Post