ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਜਾਰੀ, ਵਿਰੋਧੀ ਧਿਰਾਂ ਵੱਲੋਂ ਹੰਗਾਮੇ ਦੇ ਆਸਾਰ

By  Shanker Badra March 3rd 2021 10:51 AM -- Updated: March 3rd 2021 10:58 AM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ (Punjab Assembly session) ਦੇ ਤੀਜੇ ਦਿਨ ਦੀ ਕਾਰਵਾਈ ਪ੍ਰਸ਼ਨ ਕਾਲ ਨਾਲ ਸ਼ੁਰੂ ਹੋਈ ਹੈ। ਵਿਧਾਨ ਸਭਾ 'ਚ ਅੱਜ ਵੀ ਵਿਰੋਧੀ ਧਿਰਾਂ ਵੱਲੋਂ ਹੰਗਾਮੇ ਦੇ ਆਸਾਰ ਦਿਖਾਈ ਦੇ ਰਹੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀ ਕੈਪਟਨ ਸਰਕਾਰ ਦੇ ਆਖ਼ਰੀ ਬਜਟ ਸੈਸ਼ਨ ਦੀ ਸ਼ੁਰੂਆਤ ਭਾਰੀ ਹੰਗਾਮੇ ਨਾਲ ਹੋਈ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਕੀਤੇ ਚੋਣ ਵਾਅਦੇ ਮੁਕੰਮਲ ਕਰਜ਼ਾ ਮੁਆਫ਼ੀ , ਘਰ -ਘਰ ਰੋਜ਼ਗਾਰ, ਪੈਨਸ਼ਨਾਂ ਵਿੱਚ ਵਾਧੇ ਵਰਗੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ ਗਿਆ ਸੀ।

   Click here for latest updates on twitter.

budget  Session । Punjab Vidhan Sabha budget Session Today third day ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਜਾਰੀ, ਵਿਰੋਧੀ ਧਿਰਾਂ ਵੱਲੋਂਅੱਜ ਵੀ ਹੰਗਾਮੇ ਦੇ ਆਸਾਰ

ਇਸ ਦੌਰਾਨ ਸਪੀਕਰ ਨੇ ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦਾ ਸਬਸਟਾਂਟਿਵ ਮੋਸ਼ਨ ਅਸਵੀਕਾਰ ਕੀਤਾ ਹੈ। ਚੰਦੂਮਾਜਰਾ ਨੇ ਇਸ ਮੋਸ਼ਨ ਰਾਹੀਂ ਮੁਲਾਜ਼ਮਾਂ ਦੇ ਮਸਲੇ ਉਠਾਉਣੇ ਸਨ। ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਨ ਤੇ ਡੀਏ ਜਾਰੀ ਕਰਨ ਦੀ ਮੰਗਕੀਤੀ ਜਾਣੀ ਸੀ। ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਉਪਰ ਕੇਂਦਰੀ ਸਕੇਲ ਲਾਗੂ ਕਰਨ ਦਾ ਮੁੱਦਾ ਵੀਉਠਾਉਣਾ ਸੀ। ਚੰਦੂਮਾਜਰਾ ਨੇ ਕਿਹਾ ਕਿ ਮੋਸ਼ਨ ਅਸਵੀਕਾਰ ਕਰਵਾ ਕੇ ਸਰਕਾਰ ਮੁਲਾਜ਼ਮ ਮੰਗਾਂ ਉਪਰ ਗੱਲ ਕਰਨ ਤੋਂ ਭੱਜੀ ਹੈ।

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਜਾਰੀ, ਵਿਰੋਧੀ ਧਿਰਾਂ ਵੱਲੋਂਅੱਜ ਵੀ ਹੰਗਾਮੇ ਦੇ ਆਸਾਰ

ਇਸ ਦੇ ਨਾਲ ਹੀ ਸਵਾਲ ਲੱਗਣ ਦੇ ਬਾਵਜੂਦ ਵਿਧਾਇਕਾਂ ਵੱਲੋਂ ਸਦਨ 'ਚ ਹਾਜ਼ਰ ਨਾ ਹੋਣ ‘ਤੇ ਮੰਤਰੀ ਬਲਬੀਰ ਸਿੱਧੂ ਅਤੇ ਸੁਖਜਿੰਦਰ ਰੰਧਾਵਾ ਨੇਨਰਾਜ਼ਗੀ ਜਤਲਾਈ ਹੈ। ਕਿਹਾ ਵਿਭਾਗ ਪੂਰੀ ਮਿਹਨਤ ਨਾਲ ਸਵਾਲਾਂ ਦੇ ਜੁਆਬ ਤਿਆਰ ਕਰਦੇ ਹਨ ਪਰ ਵਿਧਾਇਕ ਸਦਨ ਵਿਚ ਹਾਜ਼ਰ ਨਹੀਂ ਹੁੰਦੇ। ਸਪੀਕਰ ਨੇ ਕਿਹਾ ਕਿ ਕੱਲ੍ਹ ਵੀ ਇਹ ਮਾਮਲਾ ਧਿਆਨ 'ਚ ਆਇਆ ਸੀ, ਜਿਸ ਬਾਬਤ ਲੋੜੀਂਦੇ ਕਦਮ ਚੁੱਕੇ ਜਾਣਗੇ।

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਜਾਰੀ, ਵਿਰੋਧੀ ਧਿਰਾਂ ਵੱਲੋਂਅੱਜ ਵੀ ਹੰਗਾਮੇ ਦੇ ਆਸਾਰ

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ ਸ਼ੁਰੂ ਹੋਇਆ ਸੀ, ਜੋ ਕਿ 10 ਮਾਰਚ ਤੱਕ ਚੱਲੇਗਾ।ਦੱਸਣਯੋਗ ਹੈ ਕਿ ਪੰਜਾਬ ਦਾ ਬਜਟ ਪਹਿਲਾਂ 5 ਮਾਰਚ ਨੂੰ ਪੇਸ਼ ਹੋਣਾ ਸੀ ਪਰ ਹੁਣ ਇਹ ਬਜਟ 8 ਮਾਰਚ ਨੂੰ ਪੇਸ਼ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਬਿਜ਼ਨੈੱਸ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ਬੁੱਧਵਾਰ ਨੂੰ ਸਦਨ 'ਚ ਪੇਸ਼ ਕੀਤੀ ਜਾਣੀ ਹੈ। ਇਹ ਮੌਜੂਦਾ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਸੈਸ਼ਨ ਹੋਣ ਕਰਕੇ ਇਸਨੂੰ ਕਾਫੀ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਅਗਲੇ ਸਾਲ ਵਿਚ 2022 ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ।

-PTCNews

Related Post