#Budget2020 Live: ਸੰਸਦ ਵਿੱਚ ਸਾਲ 2020-21 ਦਾ ਬਜਟ ਪੇਸ਼ ਕਰ ਰਹੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ

By  Shanker Badra February 1st 2020 11:28 AM -- Updated: February 1st 2020 01:54 PM

#Budget2020 Live: ਸੰਸਦ ਵਿੱਚ ਸਾਲ 2020-21 ਦਾ ਬਜਟ ਪੇਸ਼ ਕਰ ਰਹੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ:ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਭਾਰਤ ਦਾ ਵਿੱਤੀ ਸਾਲ 2020-21 ਲਈ ਸਲਾਨਾ ਬਜਟ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ। ਵਿੱਤ ਮੰਤਰੀ ਵਜੋਂ ਇਹ ਉਨ੍ਹਾਂ ਦਾ ਦੂਜਾ ਬਜਟ ਹੈ। ਜਾਣੋਂ ਨਿਰਮਲਾ ਸੀਤਾਰਮਣ ਵੱਲੋਂ ਪੇਸ਼ ਬਜਟ ਵਿੱਚ ਕੀ-ਕੀ ਹੈ ਖ਼ਾਸ :

ਸਿਹਤ ਸਹੂਲਤਾਂ : ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ 2025 ਤੱਕ ਟੀਬੀ ਦਾ ਖ਼ਾਤਮਾ ਕੀਤਾ ਜਾਵੇਗਾ। ਸਿਹਤ ਸੈਕਟਰ ਲਈ 69 ਹਜ਼ਾਰ ਰੁਪਏ। ਆਯੂਸ਼ਮਾਨ ਭਾਰਤ ਯੋਜਨਾ ਤਹਿਤ 20 ਹਜ਼ਾਰ ਹਸਪਤਾਲ ਜੁੜਨਗੇ। ਨਮਕ ਵਾਲੇ ਪਾਣੀ ਦਾ ਟ੍ਰੀਟਮੇਂਟ ਕੀਤਾ ਜਾਵੇਗਾ ਅਤੇ ਹਰ ਘਰ ਨੂੰ ਸਾਫ਼ ਪਾਣੀ ਦੇਣ ਦਾ ਟੀਚਾ ਹੈ। ਖੁਲ੍ਹੇ 'ਚ ਸ਼ੋਚ ਮੁਕਤ ਦੇਸ਼ ਨੂੰ ਬਣਾਉਣਾ। 5 ਨਵੇਂ ਤਰੀਕੇ ਦਾ ਟੀਕਾਕਰਣ ਕਰਨ ਦੀ ਸ਼ੁਰੂਆਤ ਹੋਵੇਗੀ। ਪੀਪੀਪੀ ਮਾਡਲ ਤਹਿਤ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਮੈਡੀਕਲ ਕਾਲਜ ਖੋਲ੍ਹੇ ਜਾਣਗੇ।

ਕਿਸਾਨਾਂ ਲਈ ਸਹੂਲਤਾਂ : ਨਿਰਮਲਾ ਸੀਤਾਰਮਨ ਨੇ ਕਿਹਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਟੀਚਾ ਹੈ ਅਤੇ ਪੀ.ਐੱਮ ਕਿਸਾਨ ਯੋਜਨਾ ਨਾਲ ਕਿਸਾਨਾਂ ਨੂੰ ਲਾਭ ਹੋਇਆ ਹੈ। ਕਿਸਾਨਾਂ ਲਈ 16 ਪਵਾਇੰਟ ਐਕਸ਼ਨ ਪਲਾਨ ਬਣਾਇਆ ਗਿਆ।ਅੰਨਦਾਤਾ ਨੂੰ ਊਰਜਾਦਾਤਾ ਬਣਾਏਗੀ ਸਰਕਾਰ ਅਤੇ 20 ਲੱਖ ਕਿਸਾਨਾਂ ਲਈ ਸੋਲਰ ਪੰਪ ਯੋਜਨਾ। ਪਾਣੀ ਦੀ ਕਮੀ ਗੰਭੀਰ ਸਮੱਸਿਆ ਹੈ। ਪਾਣੀ ਦੀ ਕਿਲੱਤ ਵਾਲੇ 100 ਜ਼ਿਲ੍ਹਿਆਂ ਦੀ ਪਹਿਚਾਣ ਕੀਤੀ ਗਈ ਹੈ, ਇਨ੍ਹਾਂ ਜ਼ਿਲ੍ਹਿਆਂ ਲਈ ਖ਼ਾਸ ਯੋਜਨਾ ਬਣਾਈ ਗਈ ਹੈ। ਉਨ੍ਹਾਂ ਕਿਹਾ ਬੰਜਰ ਜ਼ਮੀਨ 'ਤੇ ਸੋਲਰ ਊਰਜਾ ਲਈ ਪਲਾਂਟ ਬਣਾਏ ਜਾਣਗੇ ਅਤੇ ਕੁਸੁਮ ਯੋਜਨਾ ਤਹਿਤ 20 ਲੱਖ ਕਿਸਾਨਾਂ ਨੂੰ ਪੰਪ ਮਿਲਣਗੇ। ਕਿਸਾਨਾਂ ਲਈ ਰੇਲ ਯੋਜਨਾ ਚਲਾਈ ਜਾਵੇਗੀ। ਦੁੱਧ, ਮਾਸ, ਮੱਛਲੀ ਲਈ 'ਕਿਸਾਨ-ਰੇਲ' ਯੋਜਨਾ ਹੋਵੇਗੀ। ਦੁੱਧ ਪ੍ਰੋਸੈਸਿੰਗ ਨੂੰ ਖ਼ਾਸ ਤੌਰ 'ਤੇ ਫੋਕਸ ਕੀਤਾ ਜਾਵੇਗਾ। 2025 ਤੱਕ ਦੁੱਧ ਦੇ ਉਤਪਾਦਨ ਨੂੰ ਦੁਗਣਾ ਕਰਨ ਦਾ ਟੀਚਾ ਹੈ। ਕਿਸਾਨਾਂ ਨੂੰ 15 ਲੱਖ ਕਰੋੜ ਦਾ ਕਰਜ਼ਾ ਦਿੱਤਾ ਜਾਵੇਗਾ।

ਸਿੱਖਿਆ ਲਈ ਸਹੂਲਤਾਂ : ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਿੱਖਿਆ ,ਸਿਹਤ ਅਤੇ ਰੁਜ਼ਗਾਰ ਦੇਣ 'ਤੇ ਸਾਡਾ ਜ਼ਿਆਦਾ ਜ਼ੋਰ ਹੈ। ਨਵੀਂ ਸਿੱਖਿਆ ਨੀਤੀ ਅਤੇ ਸਿੱਖਿਆ ਲਈ ਐੱਫ.ਡੀ.ਆਈ.ਜਲਦੀ ਲਿਆਂਦੀ ਜਾਵੇਗੀ। ਮੈਡੀਕਲ ਅਤੇ ਵਿੱਦਿਅਕ ਖੇਤਰ ਵਿੱਚ ਵਿਦੇਸ਼ ਜਾਣ ਵਾਲੇ ਚਾਹਵਾਨਾਂ ਨੂੰ ਵਿਸ਼ੇਸ਼ ਟ੍ਰੇਨਿੰਗ। ਸਿੱਖਿਆ 'ਚ ਵੱਡੇ ਪੱਧਰ 'ਤੇ ਸੁਧਾਰ ਦੀ ਲੋੜ ਹੈ ਅਤੇ ਨਵੀਂ ਸਿੱਖਿਆ ਪਾਲਿਸੀ ਜਲਦ ਲਿਆਂਦੀ ਜਾਵੇਗੀ। ਵਿਦੇਸ਼ਾਂ ਵਿੱਚ ਅਧਿਆਪਕਾਂ, ਨਰਸਾਂ, ਤੇ ਡਾਕਟਰਾਂ ਦੀ ਪੂਰਤੀ ਕਰਨ ਵੱਲ ਧਿਆਨ ਦਿੱਤਾ ਜਾਵੇਗਾ। ਨੈਸ਼ਨਲ ਫੌਰੇਂਸਿਕ ਯੂਨਿਵਰਸਿਟੀ ਅਤੇ ਸਰਸਵਤੀ ਸਿੰਧੂ ਯੂਨਿਵਰਸਿਟੀ ਬਣਾਉਣ ਦਾ ਐਲਾਨ। ਪੀਪੀਪੀ ਮਾਡਲ ਤਹਿਤ ਖੋਲ੍ਹੇ ਜਾਣਗੇ ਨਵੇਂ ਮੈਡੀਕਲ ਕਾਲਜ।

ਟੈਕਸ ਲਈ :

ਵਿੱਤ ਮੰਤਰੀ ਨੇ ਕਿਹਾ ਕਿ 5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਇਨਕਮ ਟੈਕਸ ਵਿੱਚ ਰਾਹਤ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਕੋਈ ਟੈਕਸ ਦੇਣ ਦੀ ਜ਼ਰੂਰਤ ਨਹੀਂ। ਇਸ ਦੇ ਇਲਾਵਾ 5 ਲੱਖ ਤੋਂ ਸਾਢੇ 7 ਲੱਖ ਤਕ ਆਮਦਨ 'ਤੇ  10 ਫ਼ੀਸਦ ਟੈਕਸ , ਸਾਢੇ 7 ਲੱਖ ਵਿਚਾਲੇ ਆਮਦਨ 'ਤੇ 15 ਫੀਸਦ ਟੈਕਸ ,10 ਲੱਖ ਤੋਂ ਉਪਰ ਸਾਢੇ 12 ਲੱਖ ਤੱਕ ਦੀ ਆਮਦਨ 'ਤੇ 20 ਫ਼ੀਸਦ ਟੈਕਸ ,ਸਾਢੇ 12 ਲੱਖ ਤੋਂ 15 ਲੱਖ ਤੱਕ ਦੀ ਆਮਦਨ 'ਤੇ 25 ਫ਼ੀਸਦ ਟੈਕਸ ਅਤੇ 15 ਲੱਖ ਤੋਂ ਉੱਪਰ ਦੀ ਆਮਦਨ 'ਤੇ 30 ਫ਼ੀਸਦ ਦਾ ਟੈਕਸ। ਨਵੇਂ ਸਿਸਟਮ ਤਹਿਤ ਟੈਕਸ ਸਲੈਬ 'ਚ ਛੋਟ ਸਿਸਟਮ ਖ਼ਤਮ।ਪੁਰਾਣੇ ਜਾਂ ਨਵੇਂ ਸਿਸਟਮ ਤਹਿਤ ਭਰਿਆ ਜਾ ਸਕੇਗਾ ਟੈਕਸ।

ਹੋਰ ਐਲਾਨ :

-ਪੰਚਾਇਤ ਪੱਧਰ 'ਤੇ ਕੋਲਡ ਸਟੋਰ ਦੀ ਯੋਜਨਾ

- 3 ਸਾਲਾਂ 'ਚ ਪੁਰਾਣੇ ਬਿਜਲੀ ਮੀਟਰ ਦੀ ਥਾਂ ਘਰਾਂ 'ਚ ਲੱਗਣਗੇ ਸਮਾਰਟ ਮੀਟਰ  : ਕੇਂਦਰੀ ਵਿੱਤ ਮੰਤਰੀ

22 ਹਜ਼ਾਰ ਕਰੋੜ ਰੁਪਏ ਬਿਜਲੀ ਸੈਕਟਰ ਲਈ : ਨਿਰਮਲਾ ਸੀਤਾਰਮਣ

-ਬੇਟੀ ਪੜ੍ਹਾਓ ਤੇ ਬੇਟੀ ਬਚਾਓ ਦੇ ਸ਼ਾਨਦਾਰ ਨਤੀਜ਼ੇ : ਨਿਰਮਲਾ ਸੀਤਾਰਮਣ

-ਔਰਤਾਂ ਨਾਲ ਜੁੜੀਆਂ ਸਕੀਮਾਂ ਲਈ 28 ਹਜ਼ਾਰ 600 ਕਰੋੜ ਰੁਪਏ -ਪੋਸ਼ਣ ਯੋਜਨਾ ਲਈ 35,600 ਕਰੋੜ ਰੁਪਏ

-ਬੈਂਕ ਵਿੱਚ ਜਮ੍ਹਾ ਪੈਸੇ ਦਾ ਵਧਾਇਆ ਗਿਆ ਬੀਮਾ, 1 ਲੱਖ ਤੋਂ ਕੀਤਾ 5 ਲੱਖ :ਕੇਂਦਰੀ ਵਿੱਤ ਮੰਤਰੀ

-ਲੱਦਾਖ ਲਈ 5 ਹਜ਼ਾਰ 958 ਕਰੋੜ ਦਾ ਬਜਟ

-ਜੰਮੂ ਕਸ਼ਮੀਰ ਲਈ 30 ਹਜ਼ਾਰ 770 ਕਰੋੜ ਰੁਪਏ : ਨਿਰਮਲਾ ਸੀਤਾਰਮਣ

-10 ਲੱਖ ਆਬਾਦੀ ਵਾਲੇ ਸ਼ਹਿਰਾਂ ਵਿੱਚ ਸਾਫ਼ ਹਵਾ ਲਈ 4400 ਕਰੋੜ ਰੁਪਏ : ਨਿਰਮਲਾ ਸੀਤਾਰਮਣ

-ਸੈਰ ਸਪਾਟੇ ਲਈ 3500 ਕਰੋੜ ਰੁਪਏ

- ਪ੍ਰਦੂਸ਼ਣ ਫੈਲਾਉਣ ਵਾਲੇ ਥਰਮਲ ਪਲਾਂਟ ਹੋਣਗੇ ਬੰਦ

-PTCNews

Related Post