ਪੰਜਾਬ ਭਰ 'ਚ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਕੀਤੇ ਦਹਿਨ

By  Pardeep Singh October 5th 2022 06:51 PM

ਚੰਡੀਗੜ੍ਹ: ਪੰਜਾਬ ਭਰ ਵਿੱਚ ਦੁਸਹਿਰਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮੋਹਾਲੀ ਦੇ ਫੇਜ਼ 8 ਵਿੱਚ ਲੱਗੇ ਦੁਸਹਿਰਾ ਮੇਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਦੁਸਹਿਰਾ ਦੀਆਂ ਮੁਬਾਰਕਾਂ ਦਿੱਤੀਆ ਹਨ। ਸੀਐਮ ਨੇ ਦੁਸਹਿਰਾ ਵਾਲੀ ਜਗ੍ਹਾ ਦੁਸਹਿਰਾ ਲਈ ਅਲਾਟ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵੱਲੋਂ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੇ ਤਿਉਹਾਰ ਮੌਕੇ ਸਮਾਜਿਕ ਬੁਰਾਈਆਂ ਦਾ ਅੰਤ ਕਰਨ ਦਾ ਸੰਦੇਸ਼ ਦਿੱਤਾ ਹੈ।ਲੁਧਿਆਣਾ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉੱਤੇ ਦੁਸਹਿਰਾ ਮਨਾਇਆ ਜਾ ਰਿਹਾ ਹੈ। ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ ਰਾਵਨ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਬਣਾਏ ਗਏ ਹਨ। ਇਸ ਮੌਕੇ ਸਖਸ਼ੀਅਤਾਂ ਨੇ ਸਾਰੇ ਧਰਮਾਂ ਨੂੰ ਰਲਮਿਲ ਕੇ ਰਹਿਣਾ ਦਾ ਸੰਦੇਸ਼ ਦਿੱਤਾ ਹੈ।

ਬਠਿੰਡਾ ਵਿੱਚ ਰਾਵਨ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਦਹਿਨ ਕੀਤੇ ਗਏ ਹਨ। ਇਸ ਮੌਕੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।

ਓਧਰ ਜਲੰਧਰ ਵਿੱਚ ਦੁਸਹਿਰਾ ਦੇ ਤਿਉਹਾਰ ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਹੈ। ਰਾਵਨ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਦਾ ਦਹਿਨ ਕਰਕੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ ਹੈ।

ਅੰਮ੍ਰਿਤਸਰ ਵਿੱਚ ਦੁਸਹਿਰਾ ਮੌਕੇ ਰੌਣਕਾਂ ਲੱਗੀਆਂ ਹੋਈਆ ਹਨ।

ਇਹ ਵੀ ਪੜ੍ਹੋ: ਬਦੀ ਉੱਤੇ ਨੇਕੀ ਦਾ ਪ੍ਰਤੀਕ ਤਿਉਹਾਰ ਦੁਸਹਿਰੇ ਮੌਕੇ ਸੀਐਮ ਨੇ ਭਾਈਵਾਲਤਾ ਦਾ ਦਿੱਤਾ ਸੰਦੇਸ਼

-PTC News

Related Post