ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਇਸ ਗਰੀਬ ਵਿਅਕਤੀ ਨੂੰ ਭੇਜਿਆ ਹਜ਼ਾਰਾਂ ਦਾ ਬਿੱਲ

By  Joshi October 17th 2018 08:27 AM -- Updated: October 17th 2018 08:35 AM

ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਇਸ ਗਰੀਬ ਵਿਅਕਤੀ ਨੂੰ ਭੇਜਿਆ ਹਜ਼ਾਰਾਂ ਦਾ ਬਿੱਲ, ਰੋਪੜ: ਬਿਜਲੀ ਵਿਭਾਗ ਆਪਣੇ ਕਾਰਨਾਮੇ ਕਰਕੇ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਿਆ ਹੈ। ਬਿਜਲੀ ਵਿਭਾਗ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਇਹ ਮਾਮਲਾ ਨੰਗਲ ਦਾ ਹੈ। ਜਿੱਥੇ ਬਿਜਲੀ ਵਿਭਾਗ ਨੇ ਇੱਕ ਅਖਬਾਰ ਵਾਲੇ ਨੂੰ ਲਗਭਗ 14 ਹਜ਼ਾਰ ਰੁਪਏ ਦਾ ਬਿੱਲ ਭੇਜ ਦਿੱਤਾ ਗਿਆ।ਬਿਜਲੀ ਦੇ ਬਿਲ ਨੂੰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੂਤਰਾਂ ਮੁਤਾਬਕ ਵਿਅਕਤੀ ਵੱਲੋਂ ਨੇੜੇ ਦੇ ਬਿਜਲੀ ਦਫਤਰ ਦੇ ਚੱਕਰ ਲਗਾਤਾਰ ਲਗਾਏ ਜਾ ਰਹੇ ਹਨ, ਪਰ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ। ਹੋਰ ਪੜ੍ਹੋ: ਜਿਣਸੀ ਸ਼ੋਸ਼ਣ ਮਾਮਲੇ ‘ਚ ਏਆਈਜੀ ਰਣਧੀਰ ਸਿੰਘ ਉੱਪਲ ਵਿਰੁੱਧ ਜਾਰੀ ਕੀਤਾ ਲੁੱਕ ਆਊਟ ਨੋਟਿਸ ਇਸ ਤੋਂ ਬਾਅਦ ਉਹ ਵਿਭਾਗ ਦੇ ਦਫਤਰ ਬਾਹਰ ਗਲੇ 'ਚ ਤਖਤੀ ਪਾ ਕੇ ਧਰਨੇ 'ਤੇ ਬੈਠ ਗਿਆ। ਉਸ ਦੀ ਮੰਨੀਏ ਤਾਂ ਮੀਡੀਆ ਕਰਮਚਾਰੀਆਂ ਦੇ ਆਉਣ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਉਸ ਨੂੰ ਦਫਤਰ 'ਚ ਬੁਲਾ ਕੇ ਉਸ ਕੋਲੋਂ ਮੀਟਰ ਚੈਕਿੰਗ ਦੀ ਫੀਸ ਜਮ੍ਹਾ ਕਰਵਾ ਲਈ ਅਤੇ ਤਸੱਲੀ ਦਿੱਤੀ ਕਿ ਜਲਦੀ ਹੀ ਮੀਟਰ ਦੀ ਚੈਕਿੰਗ ਕੀਤੀ ਜਾਵੇਗੀ। —PTC News

Related Post