ਜ਼ਿਮਨੀ ਚੋਣਾਂ 2019  : ਜਲਾਲਾਬਾਦ ਹਲਕੇ ਦੇ ਬੂਥ ਨੰਬਰ -11 'ਤੇ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਰਕੇ ਰੋਕੀ ਵੋਟਿੰਗ

By  Shanker Badra October 21st 2019 07:56 AM

ਜ਼ਿਮਨੀ ਚੋਣਾਂ 2019  : ਜਲਾਲਾਬਾਦ ਹਲਕੇ ਦੇ ਬੂਥ ਨੰਬਰ -11 'ਤੇ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਰਕੇ ਰੋਕੀ ਵੋਟਿੰਗ:ਜਲਾਲਾਬਾਦ : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਅੱਜ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ -ਭਾਜਪਾ , ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚਾਰੇ ਸੀਟਾਂ 'ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਦੇ ਇਲਾਵਾ ਕੁੱਝ ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਹਨ। ਇਸ ਦੌਰਾਨ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ਵਿਚ ਕੁੱਲ 33 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

By-elections 2019: Jalalabad constituency Booth No-11 Voting stopped due to malfunction of the voting machine ਜ਼ਿਮਨੀ ਚੋਣਾਂ 2019  : ਜਲਾਲਾਬਾਦ ਹਲਕੇ ਦੇ ਬੂਥ ਨੰਬਰ -11 'ਤੇ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਰਕੇ ਰੋਕੀ ਵੋਟਿੰਗ

ਇਸ ਦੌਰਾਨ ਜਲਾਲਾਬਾਦ ਹਲਕੇ ਦੇ ਬੂਥ ਨੰਬਰ -11 'ਤੇ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਰਕੇ ਵੋਟਿੰਗ ਰੋਕੀ ਗਈ ਹੈ। ਇਨ੍ਹਾਂ ਜ਼ਿਮਨੀ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਸਵੇਰੇ ਤੋਂ ਪੋਲਿੰਗ ਬੂਥ ਅੱਗੇ ਲਾਇਨਾਂ ਬਣਾ ਕੇ ਖੜੇ ਹਨ। ਜਿਸ ਲਈ ਵੋਟਰ ਅੱਜ ਆਪਣਾ ਨੁਮਾਇੰਦਾ ਚੁਣਨ ਲਈ ਪੋਲਿੰਗ ਬੂਥ 'ਤੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ।

By-elections 2019: Jalalabad constituency Booth No-11 Voting stopped due to malfunction of the voting machine ਜ਼ਿਮਨੀ ਚੋਣਾਂ 2019  : ਜਲਾਲਾਬਾਦ ਹਲਕੇ ਦੇ ਬੂਥ ਨੰਬਰ -11 'ਤੇ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਰਕੇ ਰੋਕੀ ਵੋਟਿੰਗ

ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ, ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਕਚੂਰਾ, ਕਾਂਗਰਸ ਦੇ ਰਮਿੰਦਰ ਸਿੰਘ ਆਵਲਾ, ਆਜ਼ਾਦ ਉਮੀਦਵਾਰ ਜਗਦੀਪ ਕੰਬੋਜ ਗੋਲਡੀ , ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਤੇ ਰਾਜ ਸਿੰਘ ਚੋਣ ਮੈਦਾਨ ਵਿੱਚ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ ਅਤੇ ਕਾਂਗਰਸ ਦੇ ਰਮਿੰਦਰ ਸਿੰਘ ਆਵਲਾ ਵਿਚਕਾਰ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।

By-elections 2019: Jalalabad constituency Booth No-11 Voting stopped due to malfunction of the voting machine ਜ਼ਿਮਨੀ ਚੋਣਾਂ 2019  : ਜਲਾਲਾਬਾਦ ਹਲਕੇ ਦੇ ਬੂਥ ਨੰਬਰ -11 'ਤੇ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਰਕੇ ਰੋਕੀ ਵੋਟਿੰਗ

ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਅੱਜ ਸ਼ਾਮ ਨੂੰ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. 'ਚ ਬੰਦ ਹੋ ਜਾਵੇਗੀ। ਇਨ੍ਹਾਂ ਚਾਰ ਹਲਕਿਆਂ ਦੇ 7,68,948 ਵੋਟਰ ਚਾਰ ਉਮੀਦਵਾਰਾਂ ਨੂੰ ਆਪਣਾ ਨੁਮਾਇੰਦਾ ਚੁਣ ਕੇ ਵਿਧਾਨ ਸਭਾ 'ਚ ਭੇਜਣਗੇ।

-PTCNews

Related Post