ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਿੰਦੂ ਆਗੂ ਦੇ ਕਤਲ ਤੋਂ ਬਾਅਦ ਕੀ ਕੀਤਾ ਹੈ ਐਲਾਨ, ਜਾਣੋ! 

By  Joshi November 2nd 2017 01:14 PM -- Updated: November 2nd 2017 01:16 PM

ਅੰਮ੍ਰਿਤਸਰ 'ਚ ਦਿਨ-ਦਿਹਾੜੇ ਹੋਏ ਹਿੰਦੂ ਆਗੂ ਦੇ ਕਤਲ ਨੇ ਸੂਬੇ 'ਚ ਤਨਾਅ ਦਾ ਮਾਹੌਲ ਪੈਦਾ ਕਰ ਕੇ ਰੱਖ ਦਿੱਤਾ ਹੈ। ਸ਼ਿਵ ਸੈਨਾ ਆਗੂ ਵਿਪਨ ਸ਼ਰਮਾ ਦਾ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਿੰਦੂ ਆਗੂ ਦੇ ਕਤਲ ਤੋਂ ਬਾਅਦ ਕੀ ਕੀਤਾ ਹੈ ਐਲਾਨ, ਜਾਣੋ! ਇਸ ਸੰਬੰਧ 'ਚ ਗੱਲ ਕਰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਘਟਨਾ ਸਖਤ ਸ਼ਬਦਾਂ 'ਚ ਨਿੰਦਾ ਤਾਂ ਕੀਤੀ ਹੈ, ਨਾਲ ਹੀ ਉਹਨਾਂ ਨੇ ਕਿਹਾ ਕਿ ਅਜਿਹੇ ਹਮਲਿਆਂ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ 'ਤੇ ਖਤਰਾ ਮੰਡਰਾਉਂਦਾ ਹੈ।

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਿੰਦੂ ਆਗੂ ਦੇ ਕਤਲ ਤੋਂ ਬਾਅਦ ਕੀ ਕੀਤਾ ਹੈ ਐਲਾਨ, ਜਾਣੋ! ਉਹਨਾਂ ਕਿਹਾ ਕਿ ਪਰਿਵਾਰ ਵੱਲੋਂ ਮਰਹੂਮ ਵਿਪਨ ਸ਼ਰਮਾ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਉਹਨਾਂ ਇਸ ਮੰਗ ਬਾਰੇ ਬੋਲਦਿਆਂ ਕਿਹਾ ਕਿ ਵਿਪਨ ਸ਼ਰਮਾ ਨੇ ਦੇਸ਼ ਦੀ ਅਖੰਡਤਾ ਤੇ ਏਕਤਾ ਲਈ ਜਾਨ ਗੁਆਈ ਹੈ ਅਤੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਵੀ ਦੇ ਦਿੱਤਾ ਗਿਆ।

ਦੱਸਣਯੋਗ ਹੈ ਕਿ ਸਾਧੂ ਸਿੰਘ ਧਰਮਸੌਤ ਨਾਭਾ ਦੇ ਭਾਦਸਂੋ ਅਧੀਨ ਪੈਂਦੇ ਪਿੰਡ ਰਾਣੀ ਧੀ ਵਿਖੇ ਪਹੁੰਚੇ ਹੋਏ ਸਨ। ਉਹਨਾਂ ਵੱਲੋਂ ਆਵਾਰਾ ਪਸ਼ੂਆਂ ਤੋਂ ਕਿਸਾਨਾਂ ਦੀ ਫਸਲ ਬਚਾਉਣ ਲਈ ਤਾਰ ਲਗਾਉਣ ਦੀ ਸ਼ੁਰੂਆਤ ਕੀਤੀ ਜਾਣੀ ਸੀ।

—PTC News

Related Post