ਕੈਨੇਡਾ ਦੇ ਵੈਨਕੂਵਰ 'ਚ ਇੱਕ ਕਾਲਜ ਦੀ ਇਮਾਰਤ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

By  Jashan A April 2nd 2019 03:46 PM

ਕੈਨੇਡਾ ਦੇ ਵੈਨਕੂਵਰ 'ਚ ਇੱਕ ਕਾਲਜ ਦੀ ਇਮਾਰਤ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ,ਵੈਨਕੂਵਰ: ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਲੰਗਾਰਾ ਕਾਲਜ ਦੀ ਇਮਾਰਤ 'ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਕਾਲਜ 'ਚ ਹੜਕੰਪ ਮੱਚ ਗਿਆ ਹੈ।

fire ਕੈਨੇਡਾ ਦੇ ਵੈਨਕੂਵਰ 'ਚ ਇੱਕ ਕਾਲਜ ਦੀ ਇਮਾਰਤ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

ਸਥਾਨਕ ਸਮੇਂ ਮੁਤਾਬਕ ਸੋਮਵਾਰ ਨੂੰ ਦੁਪਹਿਰ ਦੇ ਇਕ ਵਜੇ ਅੱਗ ਲੱਗਣ ਕਾਰਨ ਇਮਾਰਤ ਨੂੰ ਖਾਲੀ ਕਰਵਾਇਆ ਗਿਆ।ਇਸ ਕਾਲਜ 'ਚ ਇੱਥੇ ਵੱਡੀ ਗਿਣਤੀ 'ਚ ਪੰਜਾਬੀ ਵਿਦਿਆਰਥੀ ਪੜ੍ਹਦੇ ਹਨ।

ਹੋਰ ਪੜ੍ਹੋ: ਕੈਨੇਡਾ ਏਅਰਪੋਰਟ ਤੋਂ ਸਟੱਡੀ ਵੀਜ਼ਾ ‘ਤੇ ਗਿਆ ਪੰਜਾਬੀ ਮੁੰਡਾ ਭੇਜਿਆ ਵਾਪਸ, Study Visa ‘ਤੇ ਜਾਣ ਵਾਲ਼ਿਆਂ ਲਈ ਝਟਕਾ!!

ਪੁਲਿਸ ਨੂੰ ਸ਼ੱਕ ਹੈ ਕਿ ਜਾਣ-ਬੁੱਝ ਕੇ ਇੱਥੇ ਅੱਗ ਲਗਾਈ ਗਈ। ਖੁਸ਼ਕਿਸਮਤੀ ਨਾਲ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਵੈਨਕੂਵਰ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਧਿਕਾਰੀਆਂ, ਬ੍ਰਿਟਿਸ਼ ਕੋਲੰਬੀਆ ਦੀ ਐਂਬੂਲੈਂਸ, ਲੰਗਾਰਾ ਦੇ ਸਟਾਫ ਨੇ ਮਿਲ ਕੇ ਫਾਇਰ ਫਾਈਟਰਜ਼ ਦੀ ਮਦਦ ਕੀਤੀ ਅਤੇ ਹਰੇਕ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

fire ਕੈਨੇਡਾ ਦੇ ਵੈਨਕੂਵਰ 'ਚ ਇੱਕ ਕਾਲਜ ਦੀ ਇਮਾਰਤ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

ਜ਼ਿਕਰ ਏ ਖਾਸ ਹੈ ਕਿ ਹਰ ਸਾਲ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਕੈਨੇਡਾ 'ਚ ਪੜ੍ਹਨ ਜਾਂਦੇ ਹਨ ਅਤੇ ਕਈ ਇਸ ਕਾਲਜ 'ਚ ਵੀ ਪੜ੍ਹਾਈ ਕਰ ਰਹੇ ਹਨ।

-PTC News

Related Post