ਤਾਜ ਦੀ ਖੂਬਸੂਰਤੀ ਨਿਹਾਰਨ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (ਤਸਵੀਰਾਂ)

By  Joshi February 18th 2018 12:20 PM -- Updated: February 18th 2018 12:24 PM

Canadian PM Justin Trudeau visits Taj Mahal Agra: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ (ਐਤਵਾਰ ਨੂੰ) ਤਾਜ ਮਹਿਲ ਦਾ ਦੀਦਾਰ ਕਰਨ ਪਹੁੰਚੇ। ਉਹਨਾਂ ਦੇ ਇਸ ਦੌਰੇ ਕਾਰਨ ਆਮ ਜਨਤਾ ਨੂੰ ਅੱਜ ਤਾਜ ਦੇ ਦਰਸ਼ਨ ਕਰਨ ਨੂੰ ਨਹੀਂ ਮਿਲਣਗੇ।

ਤਸਵੀਰਾਂ 'ਚ ਅਸੀਂ ਦੇਖ ਸਕਦੇ ਹਾਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਅਤੇ ਵਫਦ ਦੇ ਨਾਲ ਤਾਜ ਮਹਿਲ ਦੇਖਣ ਪਹੁੰਚੇ।

Canadian PM Justin Trudeau visits Taj Mahal AgraCanadian PM Justin Trudeau visits Taj Mahal AgraCanadian PM Justin Trudeau visits Taj Mahal Agra

ਜਾਣਕਾਰੀ ਮੁਤਾਬਕ, ਤਾਜ ਮਹਿਲ ਦੀਆਂ ਟਿਕਟਾਂ ਲੈਣ ਵਾਲੀਆਂ ਖਿੜਕੀਆਂ ਨੂੰ ਟਰੂਡੋ ਦੇ ਪਹੁਮਚਣ ਤੋਂ ਇੱਕ ਘੰਟਾ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ।

ਸੁਰੱਖਿਆ ਦੇ ਮੱਦੇਨਜ਼ਰ, ਸਵੇਰੇ ਤੋਂ ਹੀ ਤਾਜ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ।

Canadian PM Justin Trudeau visits Taj Mahal Agraਦੱਸ ਦੇਈਏ ਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤੰਯਾਹੂ ਦੇ ਆਗਰਾ ਦੌਰੇ ਦੌਰਾਨ ਵੀ ਤਾਜ ਮਹਿਲ ਨੂੰ ਕਰੀਬ ੫ ਘੰਟਿਆਂ ਲਈ ਬੰਦ ਕੀਤਾ ਗਿਆ ਸੀ।

—PTC News

Related Post