ਕੈਨੇਡਾ 'ਚ ਪੀ.ਆਰ ਨੂੰ ਲੈ ਕੇ ਇੰਝ ਹੋ ਰਿਹਾ ਹੈ ਫਰਜ਼ੀਵਾੜਾ, ਵੱਡੀ ਖਬਰ ਆਈ ਸਾਹਮਣੇ!! 

By  Joshi September 21st 2018 06:14 PM -- Updated: September 21st 2018 06:17 PM

ਕੈਨੇਡਾ 'ਚ ਪੀ.ਆਰ ਨੂੰ ਲੈ ਕੇ ਇੰਝ ਹੋ ਰਿਹਾ ਹੈ ਫਰਜ਼ੀਵਾੜਾ, ਵੱਡੀ ਖਬਰ ਆਈ ਸਾਹਮਣੇ!!

"ਪੈਸੇ ਵਾਲੇ ਵਿਦੇਸ਼ੀ ਲੋਕਾਂ ਲਈ ਇਕ ਵਿਸ਼ੇਸ਼ ਪ੍ਰੋਗਰਾਮ ਭਾਵ ਕਿਊਬੈਕ ਪ੍ਰੋਗਰਾਮ ਦੇ ਤਹਿਤ ਕੈਨੇਡੀਅਨ ਰੈਜ਼ੀਡੈਂਸੀ ਦੀ ਮੰਗ ਕਰਨ ਵਾਲੇ ਕੁਝ ਵਿਦੇਸ਼ੀਆਂ ਵੱਲੋਂ ਜਾਅਲੀ ਦਸਤਾਵੇਜ਼ ਅਤੇ ਝੂਠੀ ਜਾਇਦਾਦ ਦਿਖਾ ਕੇ ਪੀ ਆਰ ਦੀ ਮਾਨਤਾ ਲਈ ਗਈ ਹੈ।" ਇਹ ਕਹਿਣਾ ਹੈ ਕੈਨੇਡਾ ਦੇ ਸਾਬਕਾ ਸਿਵਲ ਅਧਿਕਾਰੀਆਂ ਦਾ।

canadian PR scam exposedਕਿਊਆਈਆਈਪ ਭਾਵ ਕਿਊਬਿਕ ਇਮੀਗ੍ਰੈਂਟ ਇਨਵੈਸਟਰ ਪ੍ਰੋਗਰਾਮ 'ਤੇ ਅਧਿਕਾਰੀਆਂ ਵੱਲੋਂ ਦੋਸ਼ ਲਗਾਏ ਹਨ ਕਿ ਉਨ੍ਹਾਂ ਨੂੰ ਇਸ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਬਾਰੇ ਚੁੱਪ ਰਹਿਣ ਲਈ ਕਿਹਾ ਜਾਂਦਾ ਸੀ।

ਇਕ ਸਾਬਕਾ ਇਮੀਗ੍ਰੇਸ਼ਨ ਅਫ਼ਸਰ ਮੁਤਾਬਕ "ਇਸ ਪ੍ਰੋਗਰਾਮ ਅਧੀਨ ਸ਼ੱਕੀ ਜਾਂ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਲੋਕਾਂ ਨੇ ਪੈਸੇ ਸ਼ੋਅ ਕਰਨ ਲਈ ਧੋਖਾਧੜੀ ਕਰ ਕੇ ਪੀ ਆਰ "ਖਰੀਦਣ" ਦੀ ਕੋਸ਼ਿਸ਼ ਕੀਤੀ ਹੈ।"

੧੯੮੬ ਵਿੱਚ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ 'ਚ ਵੱਧ ਰਹੇ ਫਰਜ਼ੀਵਾੜੇ ਬਾਰੇ ਇਹ ਖੁਲਾਸਾ ਹੁਣ ਹੋਇਆ ਹੈ।

canadian PR scam exposedਦੱਸ ਦੇਈਏ ਕਿ ਥੀਫ ਬਿਨੈਕਾਰਾਂ ਕੋਲ ਘੱਟੋ ਘੱਟ $੨ ਮਿਲੀਅਨ ਦੀ ਜਾਇਦਾਦ ਹੋਣੀ ਜ਼ਰੂਰੀ ਹੈ, ਅਤੇ ਇਹ ਰਾਸ਼ੀ ਕਿਊਬਿਕ ਸਰਕਾਰ ਪੰਜ ਸਾਲਾਂ ਲਈ ਵਿਆਜ ਮੁਕਤ ਲੈ ਲੈਂਦੀ ਹੈ, ਜਿਸਨੂੰ ਫਿਰ ਛੋਟੇ ਅਤੇ ਮੱਧਮ ਆਕਾਰ ਦੇ ਕਾਰੋਬਾਰਾਂ 'ਚ ਨਿਵੇਸ਼ ਲਈ ਵਰਤਿਆ ਜਾਂਦਾ ਹੈ।

ਇਕ ਸਾਬਕਾ ਅਧਿਕਾਰੀ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਸਾਲਾਨਾ ਵਿੱਤੀ ਟੀਚਾ ਪੂਰਾ ਕਰਨ ਨੂੰ ਲੈ ਕੇ ਸਾਨੂੰ ਬਿਨੈਕਾਰਾਂ ਨੂੰ ਮਨਜ਼ੂਰੀ ਦੇਣੀ ਪੈਂਦੀ ਸੀ।

—PTC News

Related Post