ਘਰਾਂ 'ਚੋਂ ਬਿਨ੍ਹਾਂ ਮਾਸਕ ਬਾਹਰ ਜਾਣ ਵਾਲੇ ਲੋਕਾਂ 'ਤੇ ਪੁਲਿਸ ਕਰੇਗੀ ਕਾਰਵਾਈ : ਕੈਪਟਨ ਅਮਰਿੰਦਰ

By  Shanker Badra May 23rd 2020 06:48 PM -- Updated: May 23rd 2020 06:49 PM

ਘਰਾਂ 'ਚੋਂ ਬਿਨ੍ਹਾਂ ਮਾਸਕ ਬਾਹਰ ਜਾਣ ਵਾਲੇ ਲੋਕਾਂ 'ਤੇ ਪੁਲਿਸ ਕਰੇਗੀ ਕਾਰਵਾਈ : ਕੈਪਟਨ ਅਮਰਿੰਦਰ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ 6 ਵਜੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਵਾਸੀਆਂ ਨੂੰ ਸੰਬੋਧਨ ਕੀਤਾ ਹੈ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਪੰਜਾਬ ਤੇਜ਼ੀ ਨਾਲ ਕੋਰੋਨਾ ਮੁਕਤੀ ਵੱਲ ਵੱਧ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਘਰਾਂ 'ਚੋਂ ਬਿਨ੍ਹਾਂ ਮਾਸਕ ਬਾਹਰ ਜਾਣ ਵਾਲੇ ਲੋਕਾਂ 'ਤੇ ਪੁਲਿਸ ਕਾਰਵਾਈ ਕਰੇਗੀ।

ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਆ ਰਹੇ ਲੋਕਾਂ 'ਤੇ ਸੂਬਾ ਸਰਕਾਰ ਦੀ ਪੂਰੀ ਨਜ਼ਰ ਹੈ। ਇਸ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਵਿਦੇਸ਼ ਤੋਂ ਪੰਜਾਬ ਆਉਣ ਵਾਲੇ ਸਾਰੇ ਯਾਤਰੀਆਂ ਦੇ ਟੈਸਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੋ ਵੀ ਯਾਤਰੀ ਕੋਰੋਨਾ ਪਾਜ਼ੀਟਿਵ ਨਿਕਲਿਆ ਉਸਨੂੰ ਹਸਪਤਾਲ ਜਾਣਾ ਪਵੇਗਾ ਅਤੇ ਜਿਸਦੀ ਰਿਪੋਰਟ ਨੈਗਟਿਵ ਆਈ ,ਉਸਨੂੰ 14 ਦਿਨਾਂ ਦੇ ਲਈ ਇਕਾਂਤਵਾਸ ਵਿੱਚ ਭੇਜਿਆ ਜਾਵੇਗਾ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਨੂੰ ਲੈ ਕੇ ਸੂਬੇ ਦੀ ਸਥਿਤੀ 'ਤੇ ਸੰਤੁਸ਼ਟੀ ਜਤਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਹੋਰਨਾਂ ਸੂਬਿਆਂ ਨਾਲ ਬਿਹਤਰ ਹੈ। ਉਨ੍ਹਾਂ ਨੇ ਕਿਸਾਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਮਹਾਂਮਾਰੀ ਮਹਾਂਮਾਰੀ ਦੌਰਾਨ ਪੰਜਾਬ ਵਿੱਚ 125 ਲੱਖ ਪੈਦਾਵਾਰ ਹੋਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਲੋਕ ਝੋਨੇ ਲਈ ਲੇਵਰ ਦੀ ਘਾਟ ਨੂੰ ਲੈ ਕੇ ਸਵਾਲ ਕਰ ਰਹੇ ਹਨ। ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਕੁੱਲ 13 ਲੱਖਪ੍ਰਵਾਸੀ ਮਜ਼ਦੂਰ ਹਨ ਅਤੇ 3 ਲੱਖ 25 ਹਜ਼ਾਰ ਪ੍ਰਵਾਸੀ ਪੰਜਾਬ ਛੱਡ ਕੇ ਆਪਣੇ ਘਰ ਗਏ ਹਨ। ਜਿਸ ਕਰਕੇ ਅਜੇ ਵੀ 10 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਹਨ।

-PTCNews

Related Post