"ਅਸੀਂ ਸ਼ਹਿਰੀ ਹਲਕਿਆਂ ਚੋਂ ਹਾਰੇ, ਜਿੰਨ੍ਹਾਂ ਦਾ ਮੰਤਰੀ ਨਵਜੋਤ ਸਿੱਧੂ ਹੈ" -ਕੈਪਟਨ ਅਮਰਿੰਦਰ ਸਿੰਘ ਦਾ ਸਿੱਧੂ ਨੂੰ ਲੈਕੇ ਵੱਡਾ ਬਿਆਨ

By  Joshi May 23rd 2019 04:06 PM -- Updated: May 23rd 2019 04:07 PM

Lok Sabha ELections 2019 : "ਅਸੀਂ ਸ਼ਹਿਰੀ ਹਲਕਿਆਂ ਚੋਂ ਹਾਰੇ, ਜਿੰਨ੍ਹਾਂ ਦਾ ਮੰਤਰੀ ਨਵਜੋਤ ਸਿੱਧੂ ਹੈ" -ਕੈਪਟਨ ਅਮਰਿੰਦਰ ਸਿੰਘ ਦਾ ਸਿੱਧੂ ਨੂੰ ਲੈਕੇ ਵੱਡਾ ਬਿਆਨ

ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਕਿਸੇ ਤੋਂ ਲੁਕੀ ਨਹੀਂ ਹੈ ਅਤੇ ਪਿਛਲੇ ਦਿਨੀਂ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜਾਂ 'ਤੇ ਚੜ੍ਹ ਕੇ ਬੋਲਣ ਲੱਗਿਆ ਸੀ। ਇੱਕ ਪਾਸੇ ਨਵਜੋਤ ਸਿੱਧੂ ਵੱਲੋਂ ਜਿੱਥੇ ਮੁੱਖ ਮੰਤਰੀ ਕੋਟਨ ਅਮਰਿੰਦਰ 'ਤੇ ਵੱਡੇ ਹਮਲੇ ਕੀਤੇ ਗਏ, ਉਥੇ ਹੀ ਉਹਨਾਂ ਦੇ ਇਸ ਵਤੀਰੇ ਨੂੰ ਮੁੱਖ ਮੰਤਰੀ, ਪ੍ਰਨੀਤ ਕੌਰ ਸਮੇਤ ਕਈ ਵੱਡੇ ਕਾਂਗਰਸੀ ਆਗੂਆਂ ਨੇ ਸਿਰੇ ਤੋਂ ਨਕਾਰ ਕੇ ਝਾੜ ਪਾਈ ਸੀ।

ਮਿਸ਼ਨ 13 ਤਹਿਤ 13 ਦੀਆਂ 13 ਸੀਟਾਂ ਜਿਤਾਣ ਦਾ ਦਾਅਵਾ ਕਰਨ ਵਾਲੀ ਪੰਜਾਬ ਕਾਂਗਰਸ ਨੇ ਆਪਣੀਆਂ ਹਾਰੀਆਂ ਹੋਈਆਂ ਸੀਟਾਂ ਦਾ ਠੀਕਰਾ ਨਵਜੋਤ ਸਿੰਘ ਸਿੱਧੂ ਸਿਰ ਭੰਨਿਆ ਹੈ। ਹਾਲ ਹੀ 'ਚ ਕੀਤੀ ਪ੍ਰੈੱਸ ਵਾਰਤਾ 'ਚ ਬੋਲਦਿਆਂ ੰਜਾਬ ਦੇ ਮੁੱਖ ਮੰਤਰੀ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਅਸੀਂ ਸ਼ਹਿਰੀ ਹਲਕਿਆਂ 'ਚੋਂ ਹਾਰੇ ਹਾਂ, ਜਿੱਥੇ ਦਾ ਮੰਤਰੀ ਨਵਜੋਤ ਸਿੰਘ ਸਿੱਧੂ ਹੈ। ਉਹਨਾਂ ਕਿਹਾ ਕਿ ਸੰਗਰੂਰ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਹਿਰੀ ਹਲਕਿਆਂ 'ਚੋਂ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

Read More : ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਘਿਰੇ ਵਿਵਾਦਾਂ ‘ਚ, ਕਟਿਹਾਰ ‘ਚ ਦਿੱਤੇ ਬਿਆਨ ਦੀ ਚੋਣ ਕਮਿਸ਼ਨ ਨੇ ਤਲਬ ਕੀਤੀ ਰਿਪੋਰਟ

ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀ ਦਿਹਾਤੀ ਹਲਕਿਆਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਪਰ ਸ਼ਹਿਰੀ ਹਲਕਿਆਂ ਚੋਂ ਸਾਨੂੰ ਹਾਰ ਝੱਲਣੀ ਪਈ ਤੇ ਨਾਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੂੰ ਸ਼ਹਿਰਾਂ ਚ ਘਟੀ ਵੋਟ ਲਈ ਜ਼ਿੰਮੇਵਾਰ ਕਰਾਰ ਦਿੱਤਾ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਵੱਲੋਂ ਕੈਪਟਨ 'ਤੇ ਹਮਲਾ ਬੋਲਦਿਆਂ ਇੱਥੋਂ ਤੱਕ ਕਹਿ ਦਿੱਤਾ ਗਿਆ ਸੀ ਕਿ ਸਿੱਧੂ ਮੇਰੀ ਮੁੱਖ ਮੰਤਰੀ ਦੀ ਕੁਰਸੀ ਹਥਿਆਉਣਾ ਚਾਹੁੰਦਾ ਹੈ ਅਤੇ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ।

ਜਦਕਿ ਪ੍ਰਿਯੰਕਾ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਨਵਜੋਤ ਸਿੱਧੂ ਨੇ ਸ਼ਰੇਆਮ ਸਟੇਜ ਤੋਂ ਪੂਰੀ ਕਾਂਗਰਸ 'ਤੇ ਤਿੱਖੇ ਸ਼ਬਦੀ ਹਮਲੇ ਕੀਤਾ ਅਤੇ ਕਾਂਗਰਸ-ਅਕਾਲੀ ਦਲ 'ਚ "ਫ੍ਰੈਂਡਲੀ ਮੈਚ" ਖੇਡੇ ਜਾਣ ਦਾ ਦਾਅਵਾ ਵੀ ਕੀਤਾ ਸੀ।

ਹੁਣ, ਦੇਖਣਾ ਇਹ ਹੋਵੇਗਾ ਕਿ ਕੋਲਡ ਤੋਂ ਹਾਟ ਹੋਈ ਇਸ ਵਾਰ ਦਾ ਅੰਤ ਕਿਸਦੀ ਕੁਰਸੀ 'ਤੇ ਭਾਰੀ ਪਵੇਗਾ!!

—PTC News

Related Post