ਤਾਰੋਂ ਪਾਰ ਤੋਂ ਆਈ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ, ਸਮੋਗ ਬਾਰੇ ਚਿੰਤਾ ਜਤਾਈ!

By  Joshi November 22nd 2017 03:25 PM

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ ਨੇ ਚਿੱਠੀ ਲਿਖੀ ਹੈ ਅਤੇ ਇਸ 'ਚ ਉਹਨਾਂ ਨੇ ਵੱਧ ਰਹੀ ਸਮੋਗ ਅਤੇ ਉਹਨਾਂ ਨਾਲ ਸੰਬੰਧਤ ਸਮੱਸਿਆਵਾਂ 'ਤੇ ਨਾਲ ਪੈਦਾ ਹੋ ਰਹੀਆਂ ਪਰੇਸ਼ਾਨੀਆਂ 'ਤੇ ਚਿੰਤਾ ਜਤਾਈ ਹੈ।

ਇਸ ਚਿੱਠੀ 'ਚ ਉਹਨਾਂ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ 'ਚ ਵੱਧ ਰਹੀ ਸਮੋਗ ਕਾਰਨ, ਅਕਤੂਬਰ ਤੇ ਨਵੰਬਰ ਮਹੀਨੇ 'ਚ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਸਿਹਤ ਅਤੇ ਬੱਚਿਆਂ ਦੀ ਸਿਹਤ 'ਤੇ ਬਹੁਤ ਅਸਰ ਪੈ ਰਿਹਾ ਹੈ।

ਤਾਰੋਂ ਪਾਰ ਤੋਂ ਆਈ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ, ਸਮੋਗ ਬਾਰੇ ਚਿੰਤਾ ਜਤਾਈ!ਉਹਨਾਂ ਦੋਵਾਂ ਸੂਬਿਆਂ ਨੂੰ ਮਿਲ ਕੇ ਇਸ ਬਾਰੇ 'ਚ ਹੱਲ ਕੱਢਣ ਲਈ ਕਿਹਾ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਵਾਤਾਵਰਨ 'ਚ ਹੋ ਰਹੇ ਬਦਲਾਅ ਅਤੇ ਵੱਧ ਰਹੀ ਸਮੋਹ ਮਨੁੱਖਾਂ ਵੱਲੋਂ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਨੂੰ ਸ਼ੀਸ਼ਾ ਦਿਖਾ ਰਹੇ ਹਨ।

ਹਵਾ 'ਚ ਵੱਧ ਰਹੇ ਪ੍ਰਦੂਸਣ ਅਤੇ ਧੂੰਏਂ ਕਾਰਨ ਮਾਹੌਲ ਪੂਰਾ ਖਰਾਬ ਹੋਇਆ ਹੈ।

—PTC News

Related Post