ਮੁੱਖ ਮੰਤਰੀ ਦੇ ਗੁਰਦੇ ’ਚ ਪੱਥਰੀ ਦੇ ਇਲਾਜ ਲਈ ਸਧਾਰਨ ਅਪਰੇਸ਼ਨ ਹੋਇਆ

By  Joshi December 17th 2018 04:23 PM

ਮੁੱਖ ਮੰਤਰੀ ਦੇ ਗੁਰਦੇ ’ਚ ਪੱਥਰੀ ਦੇ ਇਲਾਜ ਲਈ ਸਧਾਰਨ ਅਪਰੇਸ਼ਨ ਹੋਇਆ

ਥੋੜੇ ਦਿਨਾਂ ਵਿੱਚ ਆਮ ਕੰਮਕਾਜ ਸ਼ੁਰੂ ਕਰਨ ਦੀ ਆਸ

ਚੰਡੀਗੜ, 17 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁਰਦੇ ’ਚੋਂ ਪੱਥਰੀ ਹਟਾਉਣ ਲਈ ਉਨਾਂ ਦਾ ਅੱਜ ਸਵੇਰੇ ਇੱਥੇ ਪੀ.ਜੀ.ਆਈ. ਵਿਖੇ ਸਧਾਰਨ ਅਪਰੇਸ਼ਨ ਹੋਇਆ।

ਇਹ ਅਪਰੇਸ਼ਨ ਸਫਲ ਰਿਹਾ ਅਤੇ ਮੁੱਖ ਮੰਤਰੀ ਨੂੰ ਮੰਗਲਵਾਰ ਤੱਕ ਹਸਪਤਾਲ ’ਚੋਂ ਛੁੱਟੀ ਮਿਲਣ ਦੀ ਉਮੀਦ ਹੈ।

Captain amarinder undergoes minor surgery for Kidney stone ਮੁੱਖ ਮੰਤਰੀ ਦੇ ਗੁਰਦੇ ’ਚ ਪੱਥਰੀ ਦੇ ਇਲਾਜ ਲਈ ਸਧਾਰਨ ਅਪਰੇਸ਼ਨ ਹੋਇਆ

ਮੁੱਖ ਮੰਤਰੀ ਦਾ ਅਪਰੇਸ਼ਨ ਇੱਥੇ ਪੀ.ਜੀ.ਆਈ. ਵਿਖੇ ਹੋਇਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਇਹ ਪੱਥਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਕੁਝ ਦਿਨਾਂ ਤੋਂ ਤਕਲੀਫ ਦੇ ਰਹੀ ਸੀ ਜਿਸ ਕਰਕੇ ਜਿੰਨੀ ਛੇਤੀ ਸੰਭਵ ਹੋਵੇ, ਇਸ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ। ਡਾਕਟਰਾਂ ਦੀ ਟੀਮ ਵੱਲੋਂ ਅੱਜ ਸਵੇਰੇ ਕੀਤਾ ਗਿਆ ਇਹ ਸਧਾਰਨ ਅਪਰੇਸ਼ਨ ਲਗਪਗ 40 ਮਿੰਟ ਤੱਕ ਚੱਲਿਆ।

Captain amarinder undergoes minor surgery for Kidney stone removal ਮੁੱਖ ਮੰਤਰੀ ਦੇ ਗੁਰਦੇ ’ਚ ਪੱਥਰੀ ਦੇ ਇਲਾਜ ਲਈ ਸਧਾਰਨ ਅਪਰੇਸ਼ਨ ਹੋਇਆ

ਡਾਕਟਰਾਂ ਨੇ ਦੱਸਿਆ ਕਿ ਇਹ ਸਧਾਰਨ ਅਪਰੇਸ਼ਨ ਸੀ ਅਤੇ ਮੁੱਖ ਮੰਤਰੀ ਅਗਲੇ ਕੁਝ ਦਿਨਾਂ ਤੱਕ ਠੀਕ ਹੋ ਕੇ ਆਮ ਕੰਮਕਾਜ ਸ਼ੁਰੂ ਕਰ ਦੇਣਗੇ।

Read More: ਪੰਜਾਬ ਦੇ ਮੁੱਖ ਮੰਤਰੀ ਨੇ ਦੀਵਾਲੀ ਦੇ ਮੱਦੇਨਜ਼ਰ ਪੁਲਿਸ ਨੂੰ ਚੌਕਸ ਰਹਿਣ ਦੇ ਦਿੱਤੇ ਹੁਕਮ

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਸਿਹਤਯਾਬ ਹੋ ਰਹੇ ਹਨ ਅਤੇ ਇਕ ਜਾਂ ਦੋ ਦਿਨ ਵਿੱਚ ਕੰਮਕਾਜ ਸ਼ੁਰੂ ਕਰ ਦੇਣ ਦੀ ਆਸ ਹੈ।

—PTC News

Related Post