ਕੈਪਟਨ ਸਰਕਾਰ ਵਲੋਂ ਕਲਰਕਾਂ ਦੀ ਭਰਤੀ ‘ਚ ਢਿੱਲ ਨੂੰ ਲੈ ਕੇ ਉਮੀਦਵਾਰਾਂ ਨੇ ਭਾਰੀ ਮੀਂਹ 'ਚ PSSSB ਦਫ਼ਤਰ ਦੇ ਬਾਹਰ ਲਾਇਆ ਧਰਨਾ, ਪੜ੍ਹੋ ਖ਼ਬਰ

By  Jashan A January 22nd 2019 02:16 PM

ਕੈਪਟਨ ਸਰਕਾਰ ਵਲੋਂ ਕਲਰਕਾਂ ਦੀ ਭਰਤੀ ‘ਚ ਢਿੱਲ ਨੂੰ ਲੈ ਕੇ ਉਮੀਦਵਾਰਾਂ ਨੇ ਭਾਰੀ ਮੀਂਹ 'ਚ PSSSB ਦਫ਼ਤਰ ਦੇ ਬਾਹਰ ਲਾਇਆ ਧਰਨਾ, ਪੜ੍ਹੋ ਖ਼ਬਰ,ਚੰਡੀਗੜ੍ਹ: ਕੈਪਟਨ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕਲਰਕਾਂ ਦੀ ਭਰਤੀ ਨੂੰ ਸਿਰੇ ਨਾ ਚੜਾਉਣ ਕਾਰਨ ਅੱਜ ਭਾਰੀ ਮੀਂਹ ਅਤੇ ਠੰਡ ਦੇ 'ਚ ਉਮੀਦਵਾਰਾਂ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

psssb ਕੈਪਟਨ ਸਰਕਾਰ ਵਲੋਂ ਕਲਰਕਾਂ ਦੀ ਭਰਤੀ ‘ਚ ਢਿੱਲ ਨੂੰ ਲੈ ਕੇ ਉਮੀਦਵਾਰਾਂ ਨੇ ਭਾਰੀ ਮੀਂਹ 'ਚ PSSSB ਦਫ਼ਤਰ ਦੇ ਬਾਹਰ ਲਾਇਆ ਧਰਨਾ, ਪੜ੍ਹੋ ਖ਼ਬਰ

ਇਸ ਮਾਮਲੇ ਸਬੰਧੀ ਉਮੀਦਵਾਰਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਇਸ ਭਰਤੀ 'ਤੇ ਕੋਇਉ ਗੌਰ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪ੍ਰੀਖਿਆ ਦਾ ਲਿਖਤੀ ਟੈਸਟ ਮਈ 2018 ਵਿਚ ਹੋਇਆ। ਉਸ ਤੋਂ ਬਾਅਦ ਪ੍ਰੀਖਿਆ ਦਾ ਅਗਲਾ ਪੜਾਅ ਟਾਇਪਿੰਗ ਟੈਸਟ ਤਿੰਨ ਮਹੀਨੇ ਬਾਅਦ ਲਿਆ ਗਿਆ।

ਇਸ ਮਗਰੋਂ ਉਮੀਦਵਾਰਾਂ ਵਲੋਂ ਸੰਘਰਸ਼ ਕਰਨ ਤੋਂ ਬਾਅਦ ਫਿਰ ਸਰਕਾਰ ਨੇ ਅਪਣੀ ਧੀਮੀ ਚਾਲ ਚਲਦੇ ਹੋਏ ਪ੍ਰੀਖਿਆ ਦੀ ਕਾਉਂਸਲਿੰਗ 26 ਨਵੰਬਰ ਤੋਂ 3 ਜਨਵਰੀ ਤੱਕ ਕਰਵਾਈ। ਹੁਣ ਵੀ ਸਰਕਾਰ ਵਲੋਂ ਇਸ ਭਰਤੀ ਨੂੰ ਸਿਰੇ ਚੜ੍ਹਾਉਣ ਲਈ ਢਿੱਲ ਵਰਤੀ ਜਾ ਰਹੀ ਹੈ।ਜਿਸ ਤੋਂ ਬਾਅਦ ਉਮੀਦਵਾਰਾਂ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਬਾਹਰ ਧਰਨਾ ਲਗਾ ਦਿੱਤਾ।

psssb ਕੈਪਟਨ ਸਰਕਾਰ ਵਲੋਂ ਕਲਰਕਾਂ ਦੀ ਭਰਤੀ ‘ਚ ਢਿੱਲ ਨੂੰ ਲੈ ਕੇ ਉਮੀਦਵਾਰਾਂ ਨੇ ਭਾਰੀ ਮੀਂਹ 'ਚ PSSSB ਦਫ਼ਤਰ ਦੇ ਬਾਹਰ ਲਾਇਆ ਧਰਨਾ, ਪੜ੍ਹੋ ਖ਼ਬਰ

ਉਮੀਦਵਾਰਾਂ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਭਰਤੀ ਨੂੰ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਉਹ ਅਪਣਾ ਅਤੇ ਅਪਣੇ ਪਰਵਾਰ ਦਾ ਪ੍ਰਵਾਹ ਚਲਾਉਣ ਦੇ ਸਮਰੱਥ ਹੋ ਸਕਣ।

-PTC News

Related Post