ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਨੇੜੇ ਦਰਖਤ ਨਾਲ ਟਕਰਾਈ ਕਾਰ ,ਪਤੀ ਪਤਨੀ ਸਮੇਤ 4 ਮੌਤਾਂ  

By  Shanker Badra March 18th 2021 11:44 AM

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮਾਰਗ ਤੇ ਪਿੰਡ ਭਲਾਈਆਣਾ ਨੇੜੇ ਇੱਕ ਬੇਕਾਬੂ ਕਾਰ ਸਿੱਧੀ ਦਰੱਖਤ ਨਾਲ ਜਾ ਟਕਰਾਈ ਹੈ। ਜਿਸ ਕਾਰਨ ਪਤੀ ਪਤਨੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਜਿਸ ਵਿਚ ਇੱਕ 12 ਸਾਲ ਦਾ ਬੱਚਾ ਵੀ ਸ਼ਾਮਲ ਹੈ। ਜਦਕਿ ਕਾਰ ਚਾਲਕ ਦਾ ਬਚਾਅ ਹੋ ਗਿਆ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

Car collided with tree near Bhaliana village of Sri Muktsar Sahib , 4 deaths ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਨੇੜੇ ਦਰਖਤ ਨਾਲ ਟਕਰਾਈ ਕਾਰ ,ਪਤੀ ਪਤਨੀ ਸਮੇਤ 4 ਮੌਤਾਂ

ਇਸ ਸੜਕ ਹਾਦਸੇ ਵਿਚ ਮਾਰੇ ਗਏ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਪਹਿਚਾਣ ਹੋ ਗਈ ਹੈ। ਜਿਨ੍ਹਾਂ ਵਿਚ ਮ੍ਰਿਤਕ  ਸਤਨਾਮ ਸਿੰਘ, ਉਸ ਦੀ ਪਤਨੀ ਰਾਣੀ ਕੌਰ, ਭੈਣ ਰਘੁਬੀਰ ਕੌਰ ਅਤੇ 12 ਸਾਲ ਦਾ ਭਾਣਜਾ ਸ਼ਾਮਿਲ ਹੈ। ਮ੍ਰਿਤਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੈਣੀ ਮਹਿਰਾਜ ਅਤੇ ਪਿੰਡ ਅਤਰ ਸਿੰਘ ਵਾਲਾ ਨਾਲ ਸਬੰਧਿਤ ਹਨ।

Car collided with tree near Bhaliana village of Sri Muktsar Sahib , 4 deaths ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਨੇੜੇ ਦਰਖਤ ਨਾਲ ਟਕਰਾਈ ਕਾਰ ,ਪਤੀ ਪਤਨੀ ਸਮੇਤ 4 ਮੌਤਾਂ

ਦਰਅਸਲ 'ਚ ਸੰਗਰੂਰ ਜ਼ਿਲ੍ਹੇ ਦੇ ਚਾਰ ਵਿਅਕਤੀ ਦਵਾਈ ਲੈਣ ਲਈ ਸ੍ਰੀ ਮੁਕਤਸਰ ਸਾਹਿਬ ਆ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਨੰਬਰ ਪੀਬੀ19 ਆਰ 5967 ਪਿੰਡ ਭਲਾਈਆਣਾ ਦੀ ਅਨਾਜ ਮੰਡੀ ਕੋਲ ਪਹੁੰਚੀ ਤਾਂ ਤੇਜ ਰਫ਼ਤਾਰ ਗੱਡੀ ਮੋੜ ਨੇੜੇ ਆ ਕੇ ਬੇਕਾਬੂ ਹੋ ਸਿੱਧੀ ਜਾ ਕੇ ਦਰੱਖਤ ਨਾਲ ਜਾ ਟਕਰਾਈ।

Car collided with tree near Bhaliana village of Sri Muktsar Sahib , 4 deaths ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਨੇੜੇ ਦਰਖਤ ਨਾਲ ਟਕਰਾਈ ਕਾਰ ,ਪਤੀ ਪਤਨੀ ਸਮੇਤ 4 ਮੌਤਾਂ

ਇਸ ਦੌਰਾਨ ਕਾਰ ਜਿੱਥੇ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਵਿਚ ਸਵਾਰ ਵਿਅਕਤੀ, ਉਸਦੀ ਪਤਨੀ, ਭੈਣ ਅਤੇ ਭਾਣਜੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਕਾਰ ਨੂੰ ਚਲਾ ਰਿਹਾ ਡਰਾਈਵਰ ਬਚ ਗਿਆ। ਇਸ ਹਾਦਸੇ ਮਗਰੋਂ ਲੋਕਾਂ ਨੇ ਛੱਤ ਨੂੰ ਪੱਟ ਕੇ ਲਾਸ਼ਾਂ ਨੂੰ ’ਚੋਂ ਕੱਢਿਆ ਅਤੇ ਜ਼ਖਮੀ ਨੂੰ ਗਿੱਦੜਬਾਹਾ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਹੈ।

-PTCNews

Related Post