CBI ਵੱਲੋਂ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ 'ਤੇ FIR ਦਰਜ , ਜਾਣੋਂ ਪੂਰਾ ਮਾਮਲਾ  

By  Shanker Badra April 24th 2021 12:50 PM

ਮੁੰਬਈ : ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਖਿਲਾਫ ਕਥਿਤ ਰਿਸ਼ਵਤਖੋਰੀ ਮਾਮਲੇ 'ਚ ਸੀਬੀਆਈ ਨੇ ਐਫਆਈਆਰ ਦਰਜ ਕਰ ਲਈ ਹੈ। ਮੁੰਬਈ 'ਚ 10 ਤੋਂ ਜ਼ਿਆਦਾ ਥਾਵਾਂ 'ਤੇ ਸੀਬੀਆਈ ਦੀ ਛਾਪੇਮਾਰੀ ਚੱਲ ਰਹੀ ਹੈ। ਅਨਿਲ ਦੇਸ਼ਮੁੱਖ ਕਾਂਗਰਸ ਦੇ ਕੋਟੇ ਤੋਂ ਗ੍ਰਹਿ ਮੰਤਰੀ ਸਨ।

ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਆਕਸੀਜਨ ਦੀ ਕਮੀ ਨਾਲ 6 ਮਰੀਜ਼ਾਂ ਦੀ ਮੌਤ

CBI files FIR against Anil Deshmukh over corruption allegation CBI ਵੱਲੋਂ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ 'ਤੇ FIR ਦਰਜ , ਜਾਣੋਂ ਪੂਰਾ ਮਾਮਲਾ

ਦਰਅਸਲ 'ਚ ਮੁੰਬਈ ਪੁਲਿਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਨੇ ਅਨਿਲ ਦੇਸ਼ਮੁੱਖ 'ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਾ ਕੇ ਹਾਈਕੋਰਟ ਤੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਪੰਜ ਅਪ੍ਰੈਲ ਨੂੰ ਹਾਈਕੋਰਟ ਨੇ ਇਸ ਮਾਮਲੇ 'ਚ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ।

CBI files FIR against Anil Deshmukh over corruption allegation CBI ਵੱਲੋਂ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ 'ਤੇ FIR ਦਰਜ , ਜਾਣੋਂ ਪੂਰਾ ਮਾਮਲਾ

ਹਾਈਕੋਰਟ ਨੇ ਕਿਹਾ ਸੀ ਕਿ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ 'ਤੇ ਜੋ ਇਲਜ਼ਾਮ ਲੱਗੇ ਹਨ, ਉਹ ਬੇਹੱਦ ਗੰਭੀਰ ਹਨ। ਹਾਈਕਰੋਟ ਨੇ ਕਿਹਾ ਕਿ ਅਨਿਲ ਦੇਸ਼ਮੁਖ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਹਨ ਤੇ ਇਸ ਵਜ੍ਹਾ ਨਾਲ ਇਸ ਮਾਮਲੇ ਦੀ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਅਨਿਲ ਦੇਸ਼ਮੁੱਖ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

CBI files FIR against Anil Deshmukh over corruption allegation CBI ਵੱਲੋਂ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ 'ਤੇ FIR ਦਰਜ , ਜਾਣੋਂ ਪੂਰਾ ਮਾਮਲਾ

ਦੱਸ ਦੇਈਏ ਕਿ ਏਂਟੀਲੀਆ ਮਾਮਲੇ ਤੇ ਸਚਿਨ ਵਾਜੇ ਮਾਮਲੇ 'ਚ ਪਰਮਬੀਰ ਸਿੰਘ ਨੂੰ 17 ਮਾਰਚ ਮੁੰਬਈ ਪੁਲਿਸ ਕਮਿਸ਼ਨਰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਪਰਮਬੀਰ ਸਿੰਘ ਨੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਤੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਲਿਖੀ ਚਿੱਠੀ 'ਚ ਦਾਅਵਾ ਕੀਤਾ ਸੀ ਕਿ ਦੇਸ਼ਮੁੱਖ ਨੇ ਪੁਲਿਸ ਅਧਿਕਾਰੀ ਸਚਿਨ ਵਾਜੇ ਦੀ ਬਾਰ ਤੇ ਰੈਸਟੋਰੈਂਟ ਤੋਂ 100 ਕਰੋੜ ਰੁਪਏ ਦੀ ਵਸੂਲੀ ਕਰਨ ਲਈ ਕਿਹਾ ਸੀ।

CBI files FIR against Anil Deshmukh over corruption allegation CBI ਵੱਲੋਂ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ 'ਤੇ FIR ਦਰਜ , ਜਾਣੋਂ ਪੂਰਾ ਮਾਮਲਾ

ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਦਾ ਲੰਗਰ ਲਗਾ ਕੇ ਜ਼ਰੂਰਤਮੰਦਾਂ ਦੀ ਮਦਦ ਕਰ ਰਿਹੈ ਇਹ ਗੁਰਦੁਆਰਾ

ਜ਼ਿਕਰਯੋਗ ਹੈ ਕਿ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਏਂਟੀਲਿਆ ਦੋ ਕੋਲ 25 ਫਰਵਰੀ ਨੂੰ ਇਕ ਸ਼ੱਕੀ ਕਾਰ ਮਿਲੀ ਸੀ। ਇਸ 'ਚ ਜਿਲੇਟਿਨ ਦੀਆਂ 20 ਛੜਾਂ ਬਰਾਮਦ ਹੋਈਆਂ ਸਨ। ਹੁਣ ਇਸ ਮਾਮਲੇ ਦੀ ਜਾਂਚ ਐਨਆਈਏ ਕਰ ਰਹੀ ਹੈ। ਐਨਆਈਏ ਨੇ 13 ਮਾਰਚ ਨੂੰ ਸਚਿਨ ਵਾਜੇ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਤੋਂ ਇਸ ਕੇਸ 'ਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ।

-PTCNews

Related Post