ਸੀਬੀਐਸਈ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਇੰਝ ਚੈੱਕ ਕਰੋ ਨਤੀਜੇ

By  Shanker Badra August 3rd 2021 12:09 PM -- Updated: August 3rd 2021 12:25 PM

ਨਵੀਂ ਦਿੱਲੀ : ਸੀਬੀਐਸਈ ਬੋਰਡ ਦੇ 10ਵੀਂ ਜਮਾਤ ਦੇ ਲੱਖਾਂ ਵਿਦਿਆਰਥੀਆਂ ਦੀ ਉਡੀਕ ਅੱਜ ਖ਼ਤਮ ਹੋ ਗਈ ਹੈ। ਸੀਬੀਐਸਈ ਬੋਰਡ ਨੇ ਅਧਿਕਾਰਤ ਵੈਬਸਾਈਟ 'ਤੇ 3 ਅਗਸਤ ਯਾਨੀ ਅੱਜ ਦੇ ਦਿਨ ਨਤੀਜੇ ਜਾਰੀ ਕੀਤੇ ਹਨ। ਸੀਬੀਐਸਈ ਨੇ 10ਵੀਂ ਦੇ ਨਤੀਜਿਆਂ ਦੇ ਐਲਾਨ ਦੇ ਸਮੇਂ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਵੀ ਕੀਤੀ ਹੈ।

ਸੀਬੀਐਸਈ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਇੰਝ ਚੈੱਕ ਕਰੋ ਨਤੀਜੇ

ਪੜ੍ਹੋ ਹੋਰ ਖ਼ਬਰਾਂ : ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ 'ਚੋਂ ਬਾਹਰ, ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ

ਵਿਦਿਆਰਥੀ ਅਧਿਕਾਰਤ ਵੈਬਸਾਈਟ results.nic.incbseresults.nic.incbse.gov.incbse.nic.in  'ਤੇ ਵੀ ਆਪਣੇ ਬੋਰਡ ਦੇ ਨਤੀਜਿਆਂ ਦੇਖ ਸਕਦੇ ਹਨ। ਇਸ ਤੋਂ ਇਲਾਵਾ ਸੀਬੀਐਸਈ ਦੇ ਵਿਦਿਆਰਥੀ ਡਿਜੀਲੋਕਰ (digilocker) ਅਤੇ ਉਮੰਗ ਐਪ (UMANG App) 'ਤੇ ਵੀ ਆਪਣੀ ਮਾਰਕਸ਼ੀਟ ਦੇਖ ਸਕਦੇ ਹਨ।

ਸੀਬੀਐਸਈ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਇੰਝ ਚੈੱਕ ਕਰੋ ਨਤੀਜੇ

ਦੱਸ ਦੇਈਏ ਕਿ ਬੋਰਡ ਦੁਆਰਾ ਨਤੀਜੇ ਘੋਸ਼ਿਤ ਕਰਨ ਦੇ ਨਾਲ ਲਿੰਕ ਨੂੰ ਅਧਿਕਾਰਤ ਵੈਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ ਹੈ। ਹੇਠਾਂ ਅਧਿਕਾਰਤ ਵੈਬਸਾਈਟ ਦੇ ਸਾਰੇ ਲਿੰਕ ਹਨ, ਜਿੱਥੇ ਵਿਦਿਆਰਥੀ ਆਪਣੇ ਰੋਲ ਨੰਬਰਾਂ ਦੁਆਰਾ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਦੇ ਹਨ।

ਸੀਬੀਐਸਈ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਇੰਝ ਚੈੱਕ ਕਰੋ ਨਤੀਜੇ

ਤੁਹਾਨੂੰ ਦੱਸ ਦੇਈਏ ਕਿ ਸੀਬੀਐਸਈ 12ਵੀਂ ਦਾ ਨਤੀਜਾ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਸੀਬੀਐਸਈ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਇਸ ਸਾਲ ਕੋਰੋਨਾ ਮਹਾਂਮਾਰੀ ਦੇ ਕਾਰਨ ਰੱਦ ਕਰ ਦਿੱਤੀਆਂ ਗਈਆਂ ਸਨ। ਸੀਬੀਐਸਈ ਨੇ ਵਿਦਿਆਰਥੀਆਂ ਦਾ ਨਤੀਜਾ ਅੰਦਰੂਨੀ ਮੁਲਾਂਕਣ ਦੇ ਅਧਾਰ 'ਤੇ ਤਿਆਰ ਕੀਤਾ ਹੈ।

ਇਨ੍ਹਾਂ ਵੈਬਸਾਈਟਾਂ 'ਤੇ ਸੀਬੀਐਸਈ ਬੋਰਡ ਦੇ 10ਵੀਂ ਦੇ ਨਤੀਜਿਆਂ ਚੈੱਕ ਕਰੋ

ਇੱਥੇ ਸੀਬੀਐਸਈ 10ਵੀਂ ਦੇ ਨਤੀਜੇ ਵੇਖੋ

> cbse.nic.in

> cbse.gov.in

> cbseresults.nic.in

-PTCNews

Related Post