CBSE, ICSE Exams 2022: ਆਫਲਾਈਨ ਹੀ ਹੋਣਗੀਆਂ ਬੋਰਡ ਪ੍ਰੀਖਿਆਵਾਂ, SC ਨੇ ਪਟੀਸ਼ਨ ਕੀਤੀ ਰੱਦ

By  Riya Bawa November 18th 2021 02:23 PM

CBSE, ICSE Exams 2022: ਸੁਪਰੀਮ ਕੋਰਟ ਨੇ ਫੈਸਲਾ ਲਿਆ ਹੈ ਕਿ ਸੀ.ਬੀ.ਐੱਸ.ਈ. ਅਤੇ ਸੀ.ਆਈ.ਐੱਸ.ਸੀ.ਈ. ਟਰਮ 1 ਬੋਰਡ ਪ੍ਰੀਖਿਆ 2022 ਹੁਣ ਸਿਰਫ਼ ਆਫਲਾਈਨ ਹੀ ਕਾਰਵਾਈ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਆਨਲਾਈਨ ਪ੍ਰੀਖਿਆ ਦੇਣ ਦਾ ਵਿਕਲਪ ਨਹੀਂ ਦਿੱਤਾ ਜਾਵੇਗਾ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਸੀਬੀਐਸਈ ਦੀ ਟਰਮ 1 ਬੋਰਡ ਪ੍ਰੀਖਿਆਵਾਂ 16 ਨਵੰਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ ਜਦਕਿ ਸੀਆਈਐਸਸੀਈ ਦੀ ਬੋਰਡ ਪ੍ਰੀਖਿਆ ਦਾ ਸਮੈਸਟਰ -1 22 ਨਵੰਬਰ ਤੋਂ ਸ਼ੁਰੂ ਹੋਵੇਗਾ।

CBSE Class 10, 12 Board Exam 2022 Term 1 exam CANCELLATION: CBSE takes BIG decision students must know

ਦੱਸ ਦੇਈਏ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਛੇ ਵਿਦਿਆਰਥੀਆਂ ਦੁਆਰਾ ਦਾਇਰ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਅਤੇ ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ (ਸੀਆਈਐਸਸੀਈ) ਨੂੰ ਟਰਮ 1 ਦੀ ਪ੍ਰੀਖਿਆ ਹਾਈਬ੍ਰਿਡ ਮੋਡ ਵਿੱਚ ਕਰਵਾਉਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ।

CBSE, CISCE Board Exams 2022 LIVE Updates: SC Adjourns Hearing of Plea Seeking Hybrid Exams to Nov 18

ਪਟੀਸ਼ਨ ਖਾਰਜ ਕਰਦੇ ਹੋਏ ਅਦਾਲਤ ਨੇ ਕੀ ਕਿਹਾ-

SC ਨੇ ਹਾਈਬ੍ਰਿਡ ਪ੍ਰੀਖਿਆ ਕਰਵਾਉਣ ਤੋਂ ਕੀਤਾ ਇਨਕਾਰ

- ਪ੍ਰੀਖਿਆ ਮੋਡ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ

- ਪ੍ਰੀਖਿਆ ਸਿਰਫ ਔਫਲਾਈਨ ਮੋਡ ਵਿੱਚ ਹੋਵੇਗੀ

ਅਦਾਲਤ ਨੇ ਕਿਹਾ ਕਿ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ, ਇਸ ਪੜਾਅ 'ਤੇ ਪ੍ਰੀਖਿਆ ਨੂੰ ਵਿਗਾੜਨਾ ਉਚਿਤ ਨਹੀਂ ਹੋਵੇਗਾ।

ਸੀਬੀਐਸਈ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਏਐਮ ਖਾਨਵਿਲਕਰ ਅਤੇ ਸੀਟੀ ਰਵੀਕੁਮਾਰ ਦੀ ਬੈਂਚ ਨੂੰ ਦੱਸਿਆ ਕਿ ਬੋਰਡ ਦੀਆਂ ਪ੍ਰੀਖਿਆਵਾਂ ਆਫਲਾਈਨ ਮੋਡ ਰਾਹੀਂ ਕਰਵਾਉਣ ਲਈ ਸਾਰੀਆਂ ਸਾਵਧਾਨੀਆਂ ਵਰਤੀਆਂ ਗਈਆਂ ਹਨ ਅਤੇ ਪ੍ਰੀਖਿਆ ਕੇਂਦਰਾਂ ਦੀ ਗਿਣਤੀ 6,500 ਤੋਂ ਵਧਾ ਕੇ 15,000 ਕਰ ਦਿੱਤੀ ਗਈ ਹੈ।

CBSE Class 12 Term 1 Exam 2021 begins today, important instructions here - Hindustan Times

 

-PTC News

Related Post