Sat, Jun 21, 2025
Whatsapp

Kedarnath ਜਾ ਰਹੇ ਹੈਲੀਕਾਪਟਰ ਦੀ ਹਾਈਵੇਅ 'ਤੇ ਕਰਵਾਈ ਐਮਰਜੈਂਸੀ ਲੈਂਡਿੰਗ, 7 ਲੋਕ ਸਨ ਸਵਾਰ, ਇੱਕ ਕਾਰ ਆਈ ਚਪੇਟ 'ਚ

Helicopter emergency landing : ਉਤਰਾਖੰਡ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਟਲ ਗਿਆ। ਕੇਦਾਰਨਾਥ ਵਿੱਚ ਇੱਕ ਹੈਲੀਕਾਪਟਰ 'ਚ ਤਕਨੀਕੀ ਖਰਾਬੀ ਕਾਰਨ ਸੜਕ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਰਾਹਤ ਦੀ ਗੱਲ ਹੈ ਕਿ ਐਮਰਜੈਂਸੀ ਲੈਂਡਿੰਗ ਦੌਰਾਨ ਹੈਲੀਕਾਪਟਰ ਵਿੱਚ ਸਵਾਰ ਸਾਰੇ ਪੰਜ ਯਾਤਰੀ ਅਤੇ ਪਾਇਲਟ ਸੁਰੱਖਿਅਤ ਰਹੇ।

Reported by:  PTC News Desk  Edited by:  Shanker Badra -- June 07th 2025 05:47 PM
Kedarnath ਜਾ ਰਹੇ ਹੈਲੀਕਾਪਟਰ ਦੀ ਹਾਈਵੇਅ 'ਤੇ ਕਰਵਾਈ ਐਮਰਜੈਂਸੀ ਲੈਂਡਿੰਗ, 7 ਲੋਕ ਸਨ ਸਵਾਰ, ਇੱਕ ਕਾਰ ਆਈ ਚਪੇਟ 'ਚ

Kedarnath ਜਾ ਰਹੇ ਹੈਲੀਕਾਪਟਰ ਦੀ ਹਾਈਵੇਅ 'ਤੇ ਕਰਵਾਈ ਐਮਰਜੈਂਸੀ ਲੈਂਡਿੰਗ, 7 ਲੋਕ ਸਨ ਸਵਾਰ, ਇੱਕ ਕਾਰ ਆਈ ਚਪੇਟ 'ਚ

Helicopter emergency landing : ਉਤਰਾਖੰਡ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਟਲ ਗਿਆ। ਕੇਦਾਰਨਾਥ ਵਿੱਚ ਇੱਕ ਹੈਲੀਕਾਪਟਰ 'ਚ ਤਕਨੀਕੀ ਖਰਾਬੀ ਕਾਰਨ ਸੜਕ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਰਾਹਤ ਦੀ ਗੱਲ ਹੈ ਕਿ ਐਮਰਜੈਂਸੀ ਲੈਂਡਿੰਗ ਦੌਰਾਨ ਹੈਲੀਕਾਪਟਰ ਵਿੱਚ ਸਵਾਰ ਸਾਰੇ ਪੰਜ ਯਾਤਰੀ ਅਤੇ ਪਾਇਲਟ ਸੁਰੱਖਿਅਤ ਰਹੇ।

ਹੈਲੀਕਾਪਟਰ ਦਾ ਪਿਛਲਾ ਹਿੱਸਾ ਨੁਕਸਾਨਿਆ ਗਿਆ

ਇਸ ਹਾਦਸੇ ਵਿੱਚ ਹੈਲੀਕਾਪਟਰ ਦਾ ਪਿਛਲਾ ਹਿੱਸਾ ਨੁਕਸਾਨਿਆ ਗਿਆ ਹੈ। ਐਮਰਜੈਂਸੀ ਲੈਂਡਿੰਗ ਦੌਰਾਨ ਹਾਈਵੇਅ 'ਤੇ ਖੜੀ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਦੇ ਹੀ ਉਤਰਾਖੰਡ ਸਿਵਲ ਏਵੀਏਸ਼ਨ ਵਿਕਾਸ ਅਥਾਰਟੀ (ਯੂ.ਸੀ.ਏ.ਡੀ.ਏ.ਡੀ.) ਨੇ ਮਾਮਲੇ ਦਾ ਨੋਟਿਸ ਲਿਆ। ਇਸਦੀ ਸੂਚਨਾ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੂੰ ਦਿੱਤੀ ਗਈ ਹੈ।

 ਸਿਰਸੀ ਤੋਂ ਕੇਦਾਰਨਾਥ ਲਈ ਹੋਇਆ ਸੀ ਰਵਾਨਾ  

ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਬਦਾਸੂ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਜਦੋਂ ਕੇਦਾਰਨਾਥ ਜਾ ਰਹੇ ਇੱਕ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਹਾਈਵੇਅ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਹੈਲੀਕਾਪਟਰ ਕ੍ਰੈਸਟਲ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਸੀ ਅਤੇ ਸ਼ਰਧਾਲੂਆਂ ਨੂੰ ਲੈ ਕੇ ਸਿਰਸੀ ਤੋਂ ਕੇਦਾਰਨਾਥ ਲਈ ਰਵਾਨਾ ਹੋਇਆ ਸੀ। 

 ਪਾਇਲਟ ਦੀ ਸੂਝ-ਬੂਝ ਨਾਲ ਸੁਰੱਖਿਅਤ ਲੈਂਡਿੰਗ

ਜਾਣਕਾਰੀ ਅਨੁਸਾਰ ਹੈਲੀਕਾਪਟਰ ਵਿੱਚ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਤਕਨੀਕੀ ਸਮੱਸਿਆ ਪੈਦਾ ਹੋ ਗਈ, ਜਿਸ ਤੋਂ ਬਾਅਦ ਪਾਇਲਟ ਨੇ ਆਪਣੀ ਸੂਝ-ਬੂਝ ਦਿਖਾਉਂਦੇ ਹੋਏ ਸੜਕ 'ਤੇ ਸੁਰੱਖਿਅਤ ਲੈਂਡਿੰਗ ਕਰ ਲਈ। ਇਸ ਦੌਰਾਨ ਹੈਲੀਕਾਪਟਰ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਪ੍ਰਸ਼ਾਸਨ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ

ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ, ਹੈਲੀਕਾਪਟਰ ਸੇਵਾ ਪ੍ਰਦਾਤਾ ਕੰਪ

- PTC NEWS

Top News view more...

Latest News view more...

PTC NETWORK
PTC NETWORK