CBSE Board Exam 2023: ਇਸ ਤਾਰੀਕ ਨੂੰ ਪ੍ਰਾਈਵੇਟ ਵਿਦਿਆਰਥੀ ਪ੍ਰੀਖਿਆਵਾਂ ਲਈ ਕਰ ਸਕਣਗੇ ਰਜਿਸਟ੍ਰੇਸ਼ਨ

By  Riya Bawa September 15th 2022 04:02 PM -- Updated: September 15th 2022 04:07 PM

CBSE Board Exam 2023:  ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ 2023 ਲਈ ਮਹੱਤਵਪੂਰਨ ਸੂਚਨਾ ਜਾਰੀ ਕੀਤੀ ਹੈ। ਸੀਬੀਐਸਈ ਨੇ 10ਵੀਂ (ਮੈਟ੍ਰਿਕ) ਅਤੇ 12ਵੀਂ (ਇੰਟਰਮੀਡੀਏਟ) ਪ੍ਰਾਈਵੇਟ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ 2023 ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰਨ ਜਾ ਰਿਹਾ ਹੈ। ਵਿਦਿਆਰਥੀ 17 ਸਤੰਬਰ ਤੋਂ ਬੋਰਡ (CBSE) ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾ ਕੇ ਆਨਲਾਈਨ ਰਜਿਸਟਰ ਕਰ ਸਕਦੇ ਹਨ। CBSE ਬੋਰਡ ਪ੍ਰੀਖਿਆ 2023 ਫਰਵਰੀ/ਮਾਰਚ/ਅਪ੍ਰੈਲ 2023 ਦੇ ਮਹੀਨੇ ਵਿੱਚ ਆਯੋਜਿਤ ਕੀਤੀ ਜਾਵੇਗੀ।

CBSE to restore single board exam pattern for Classes X, XII from next session

ਬੋਰਡ ਪ੍ਰੀਖਿਆ ਦੇ ਸਾਲ ਲਈ ਨਿਰਧਾਰਤ ਵਿਸ਼ਿਆਂ ਅਤੇ ਸਿਲੇਬਸ ਮੁਤਾਬਿਕ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਜਾਵੇਗੀ। ਬਿਨੈਕਾਰ ਸਿਰਫ਼ ਉਨ੍ਹਾਂ ਵਿਸ਼ਿਆਂ ਲਈ ਅਪਲਾਈ ਕਰਨ ਦੇ ਯੋਗ ਹੋਵੇਗਾ ਜੋ ਸਿਸਟਮ ਵਿੱਚ ਆਟੋ ਜਨਰੇਟ ਹੋਣਗੇ। ਪ੍ਰੀਖਿਆ ਲਈ ਅਰਜ਼ੀ ਦੇਣ ਲਈ, ਉਮੀਦਵਾਰ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹਨ।

CBSE Board Exams 2021: Students request govt to cancel exams

ਇਹ ਵੀ ਪੜ੍ਹੋ:ਪਾਕਿ ਦੀ ਨਾਪਾਕ ਹਰਕਤ, ਭਾਰਤ-ਪਾਕਿ ਸਰਹੱਦ 'ਤੇ ਫਿਰ ਡਰੋਨ ਦੀ ਹਲਚਲ

CBSE ਬੋਰਡ ਪ੍ਰੀਖਿਆ 2023: ਜਾਣੋ ਕਿਵੇਂ ਕਰ ਸਕਦੇ ਆਨਲਾਈਨ ਅਪਲਾਈ

ਸਭ ਤੋਂ ਪਹਿਲਾਂ CBSE ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਓ।

ਹੋਮ ਪੇਜ 'ਤੇ, ਵਿਅਕਤੀਗਤ ਉਮੀਦਵਾਰ ਲਿੰਕ 'ਤੇ ਕਲਿੱਕ ਕਰੋ।

ਪ੍ਰਾਈਵੇਟ ਵਿਦਿਆਰਥੀਆਂ ਲਈ ਇੱਕ ਨਵਾਂ ਪੰਨਾ ਖੁੱਲ੍ਹੇਗਾ।

ਹੁਣ 'continue' 'ਤੇ ਕਲਿੱਕ ਕਰੋ, ਇੱਕ ਨਵਾਂ ਪੇਜ ਖੁੱਲ੍ਹੇਗਾ।

ਪੁਸ਼ਟੀ ਪੰਨੇ 'ਤੇ ਕਲਿੱਕ ਕਰੋ ਅਤੇ ਆਪਣਾ ਐਪਲੀਕੇਸ਼ਨ ਨੰਬਰ ਅਤੇ ਰੋਲ ਨੰਬਰ ਦਰਜ ਕਰੋ।

ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਅਤੇ ਫੀਸ ਜਮ੍ਹਾਂ ਕਰੋ।

ਪੁਸ਼ਟੀ ਪੰਨੇ ਨੂੰ ਡਾਉਨਲੋਡ ਕਰੋ ਅਤੇ ਇੱਕ ਪ੍ਰਿੰਟਆਊਟ ਲਓ ਅਤੇ ਇਸਨੂੰ ਭਵਿੱਖ ਦੇ ਸੰਦਰਭ ਲਈ ਆਪਣੇ ਕੋਲ ਰੱਖੋ।

-PTC News

Related Post