ਜਲਦ ਹੋਵੇਗਾ CBSE ਬੋਰਡ ਪ੍ਰੀਖਿਆਵਾਂ ਦੀਆਂ ਤਾਰੀਖਾਂ ਦਾ ਐਲਾਨ

By  Jagroop Kaur December 27th 2020 12:48 PM

ਪੰਜਾਬ : ਸੀ.ਬੀ.ਐੱਸ.ਈ. ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਲੰਬੇ ਸਮੇਂ ਤੋਂ ਬੋਰਡ ਪ੍ਰੀਖਿਆ ਦੀਆਂ ਤਾਰੀਖਾਂ ਨੂੰ ਲੈ ਕੇ ਚੱਲ ਰਿਹਾ ਖਦਸ਼ਾ ਹੁਣ 31 ਦਸੰਬਰ ਨੂੰ ਖ਼ਤ‍ਮ ਹੋਣ ਵਾਲਾ ਹੈ, ਕਿਉਂਕਿ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕਰ ਦੱਸਿਆ ਹੈ ਕਿ, ਉਹ 31 ਦਸੰਬਰ ਨੂੰ ਐਲਾਨ ਕਰਨਗੇ ਕਿ CBSE ਬੋਰਡ ਪ੍ਰੀਖਿਆਵਾਂ ਕਦੋਂ ਹੋਣਗੀਆਂ।

 

ਪ੍ਰਧਾਨ ਮੰਤਰੀ ਕਰਨਗੇ ‘ਮਨ ਕੀ ਬਾਤ’ ਲੋਕਾਂ ਵੱਲੋਂ ਖੜਕਾਏ ਜਾਣਗੇ ਭਾਂਡੇ !

ਸਿੱਖਿਆ ਮੰਤਰੀ ਨਿਸ਼ੰਕ ਦੇ ਇਸ ਟਵੀਟ ਤੋਂ ਬਾਅਦ, ਹੁਣ ਕੁਝ ਦਿਨਾਂ ਬਾਅਦ ਲੱਖਾਂ ਵਿਦਿਆਰਥੀਆਂ ਨੂੰ ਇਹ ਪਤਾ ਚੱਲ ਜਾਵੇਗਾ ਕਿ ਉਨ੍ਹਾਂ ਦੀ ਬੋਰਡ ਪ੍ਰੀਖਿਆਵਾਂ ਕਦੋਂ ਤੋਂ ਆਯੋਜਿਤ ਹੋਣਗੀਆਂ। ਸਿੱਖਿਆ ਮੰਤਰੀ ਨੇ ਆਪਣੇ ਟਵੀਟ 'ਚ ਲਿਖਿਆ ਕਿ, ਵਿਦਿਆਰਥੀਆਂ ਅਤੇ ਮਾਤਾ ਪਿਤਾ ਲਈ ਜ਼ਰੂਰੀ ਸੂਚਨਾ, CBSE 2021 ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਲਈ ਮੈਂ 31 ਦਸੰਬਰ ਸ਼ਾਮ 6 ਵਜੇ ਘੋਸ਼ਣਾ ਕਰਾਂਗਾ ਕਿ ਉਨ੍ਹਾਂ ਦੀ ਪ੍ਰੀਖਿਆਵਾਂ ਕਦੋਂ ਤੋਂ ਸ਼ੁਰੂ ਹੋਣਗੀਆਂ।

CBSE board exams 2021 dates to be announced on Dec 31CBSE Class 10 and 12 on December 31 ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਸ‍ਕੂਲ-ਕਾਲਜ ਲੰਬੇ ਸਮੇਂ ਤੋਂ ਬੰਦ ਚੱਲ ਰਹੇ ਹਨ। ਆਨਲਾਈਨ ਕਲਾਸਾਂ ਦੇ ਜ਼ਰੀਏ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਇਸ ਦੌਰਾਨ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਕੇਂਦਰ ਸਰਕਾਰ ਆਨਲਾਈਨ ਹੀ ਪ੍ਰੀਖਿਆ ਲੈ ਸਕਦੀ ਹੈ। ਮਾਰਚ ਜਾਂ ਅਪ੍ਰੈਲ ਵਿੱਚ ਸੀ.ਬੀ.ਐੱਸ.ਈ. ਦੀਆਂ ਬੋਰਡ ਪ੍ਰੀਖਿਆਵਾਂ ਆਯੋਜਿਤ ਹੋ ਸਕਦੀਆਂ ਹਨ ਪਰ ਹੁਣ ਸਿੱਖਿਆ ਮੰਤਰੀ ਦੇ ਟਵੀਟ ਤੋਂ ਬਾਅਦ 31 ਦਸੰਬਰ ਨੂੰ ਤਸਵੀਰ ਸਪੱਸ਼ਟ ਹੋ ਜਾਵੇਗੀ।

Related Post