6ਵੀਂ ਤੋਂ 10ਵੀਂ ਦੀ ਪ੍ਰੀਖਿਆ ਲਈ ਕਰਲੋ ਤਿਆਰੀ , ਵਿਭਾਗ ਨੇ ਕੀਤੀ ਡੇਟਸ਼ੀਟ ਜਾਰੀ

By  Jagroop Kaur June 10th 2021 05:17 PM

ਸਿੱਖਿਆ ਮਹਿਕਮੇ ਵੱਲੋਂ ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਪੜ੍ਹਾਈ ਪ੍ਰਤੀ ਸੰਜੀਦਾ ਰੱਖਣ ਲਈ 6ਵੀਂ ਤੋਂ 10ਵੀਂ ਕਲਾਸ ਦੀ ਜੁਲਾਈ ਪ੍ਰੀਖਿਆ ਦੀ ਐਡਵਾਂਸ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਸਿੱਖਿਆ ਮਹਿਕਮੇ ਵੱਲੋਂ ਵਿਸ਼ੇਸ਼ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ, ਜਿਸ ਮੁਤਾਬਕ 6ਵੀਂ ਤੋਂ 10ਵੀਂ ਕਲਾਸ ਦੀ ਪ੍ਰੀਖਿਆ ਦਾ ਸਿਲੇਬਸ ਬਾਏ ਮੰਥਲੀ ਡਿਸਟ੍ਰੀਬਿਊਸ਼ਨ ਮੁਤਾਬਕ ਅਪ੍ਰੈਲ-ਮਈ 2021 ਦਾ ਹੋਵੇਗਾ। 6ਵੀਂ ਤੋਂ 10ਵੀਂ ਕਲਾਸ ਦਾ ਪੇਪਰ ਆਨਲਾਈਨ ਹੋਵੇਗਾ।Read More :   ਅਮਰੀਕਾ ‘ਚ ਨਸਲਕੁਸ਼ੀ ਦਾ ਸ਼ਿਕਾਰ ਹੁੰਦਾ ਹਰ ਦੂਜਾ ਭਾਰਤੀ, ਸੋਧ ‘ਚ ਹੋਏ ਕਈ ਹੋਰ...

CBSE Class 10 Previous Year PapersNCERT Books for Class 10CBSE Class 10 Preparation
CBSE Sample Papers for Class 10Best Books for CBSE Class 10CBSE Class 10 NCERT Solutions
CBSE New Marking SchemeCBSE Class 10 SyllabusCBSE Class 10 Exam Pattern

ਇਨ੍ਹਾਂ ਸਵਾਲਾਂ ਦੇ ਕੁਲ ਅੰਕ ਸਾਲਾਨਾ ਪੇਪਰ ਦੇ ਕੁਲ ਅੰਕਾਂ ਦਾ 50 ਫੀਸਦੀ ਹੋਣਗੇ। ਪੇਪਰ ਵਾਲੇ ਦਿਨ ਅਸਾਈਨਮੈਂਟ ਨਹੀਂ ਭੇਜੀ ਜਾਵੇਗੀ ਤਾਂਕਿ ਵਿਦਿਆਰਥੀ ਪੇਪਰ ਦੀ ਤਿਆਰੀ ਕਰ ਸਕਣ। ਦੱਸ ਦੇਈਏ ਕਿ ਹਾਲ ਦੀ ਘੜੀ ਤਾਂ ਸਰਕਾਰੀ ਸਕੂਲਾਂ ’ਚ ਜੂਨ ਦੇ ਤੀਜੇ ਹਫਤੇ ਤੱਕ ਛੁੱਟੀਆਂ ਚੱਲ ਰਹੀਆਂ ਹਨ। ਇਸ ਤੋਂ ਬਾਅਦ ਸਕੂਲ ਖੁੱਲ੍ਹਣ ਤੋਂ ਕੁਝ ਦਿਨ ਬਾਅਦ ਹੀ ਬੱਚਿਆਂ ਦੇ ਐਗਜ਼ਾਮ ਸ਼ੁਰੂ ਹੋਣਗੇ।Cancel University Exams, Say Students As States Scrap Board Exams

ਡੇਟ ਸ਼ੀਟ

5 ਜੁਲਾਈ : ਕਲਾਸ 6ਵੀਂ ਅੰਗਰੇਜ਼ੀ, 7ਵੀਂ ਪੰਜਾਬੀ, 8ਵੀਂ ਗਣਿਤ, 9ਵੀਂ ਹਿੰਦੀ, 10ਵੀਂ ਸਾਇੰਸ

6 ਜੁਲਾਈ : ਕਲਾਸ 6ਵੀਂ ਗਣਿਤ, 7ਵੀਂ ਕੰਪਿਊਟਰ ਸਾਇੰਸ, 8ਵੀਂ ਹਿੰਦੀ, 9ਵੀਂ ਪੰਜਾਬੀ ਏ, 10ਵੀਂ ਅੰਗਰੇਜ਼ੀ

7 ਜੁਲਾਈ : ਕਲਾਸ 6ਵੀਂ ਸਮਾਜਿਕ ਸਿੱਖਿਆ, 7ਵੀਂ ਕੰਪਿਊਟਰ ਸਾਇੰਸ, 8ਵੀਂ ਪੰਜਾਬੀ, 9ਵੀਂ ਗਣਿਤ, 10ਵੀਂ ਹਿੰਦੀ

8 ਜੁਲਾਈ : ਕਲਾਸ 6ਵੀਂ ਪੰਜਾਬੀ, 7ਵੀਂ ਅੰਗਰੇਜ਼ੀ, 8ਵੀਂ ਸਵਾਗਤ ਜ਼ਿੰਦਗੀ, 9ਵੀਂ ਕੰਪਿਊਟਰ ਸਾਇੰਸ, 10ਵੀਂ ਸਵਾਗਤ ਜ਼ਿੰਦਗੀ

9 ਜੁਲਾਈ : ਕਲਾਸ 6ਵੀਂ ਕਲਾਸ ਸਮਾਜਿਕ ਸਿੱਖਿਆ, 7ਵੀਂ ਡਰਾਇੰਗ, 8ਵੀਂ ਸਮਾਜਿਕ ਸਿੱਖਿਆ, 9ਵੀਂ ਸਰੀਰਕ ਸਿੱਖਿਆ/ਡਰਾਇੰਗ/ਐੱਨ. ਐੱਸ. ਕਿਊ. ਐੱਫ., 10ਵੀਂ ਪੰਜਾਬੀ,

12 ਜੁਲਾਈ : 6ਵੀਂ ਕਲਾਸ ਸਾਇੰਸ, 7ਵੀਂ ਹਿੰਦੀ, 8ਵੀਂ ਸਰੀਰਕ ਸਿੱਖਿਆ, 9ਵੀਂ ਸਮਾਜਿਕ ਸਿੱਖਿਆ, 10ਵੀਂ ਗਣਿਤ

13 ਜੁਲਾਈ : ਕਲਾਸ 6ਵੀਂ ਹਿੰਦੀ, 7ਵੀਂ ਸਮਾਜਿਕ ਸਿੱਖਿਆ, 8ਵੀਂ ਅੰਗਰੇਜ਼ੀ, 9ਵੀਂ ਸਾਇੰਸ, 10ਵੀਂ ਪੰਜਾਬੀ ਬੀ

14 ਜੁਲਾਈ : ਕਲਾਸ 6ਵੀਂ ਕੰਪਿਊਟਰ ਸਾਇੰਸ, 7ਵੀਂ ਗਣਿਤ, 8ਵੀਂ ਕੰਪਿਊਟਰ ਸਾਇੰਸ, 9ਵੀਂ ਅੰਗਰੇਜ਼ੀ, 10ਵੀਂ ਸਰੀਰਕ ਸਿੱਖਿਆ/ਡਰਾਇੰਗ/ਐੱਨ. ਐੱਸ. ਕਿਊ. ਐੱਫ.

15 ਜੁਲਾਈ : ਕਲਾਸ 6ਵੀਂ ਸਵਾਗਤ ਜ਼ਿੰਦਗੀ, 7ਵੀਂ ਸਰੀਰਕ ਸਿੱਖਿਆ, 8ਵੀਂ ਸਾਇੰਸ, 9ਵੀਂ ਪੰਜਾਬੀ ਬੀ, 10ਵੀਂ ਸਮਾਜਿਕ ਸਿੱਖਿਆ

16 ਜੁਲਾਈ : ਕਲਾਸ 6ਵੀਂ ਡਰਾਇੰਗ, 7ਵੀਂ ਸਵਾਗਤ ਜ਼ਿੰਦਗੀ, 8ਵੀਂ ਡਰਾਇੰਗ, 9ਵੀਂ ਸਵਾਗਤ ਜ਼ਿੰਦਗੀ, 10ਵੀਂ ਕੰਪਿਊਟਰ ਸਾਇੰਸ

Related Post