ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਖੇਤਰ ਦੇ ਕਿਸਾਨਾਂ ਨੂੰ ਕਣਕ ਦੇ ਸੁੰਗੜੇ ਦਾਣੇ 'ਤੇ ਕੇਂਦਰ ਵੱਲੋਂ ਰਾਹਤ ਦਾ ਐਲਾਨ

By  Riya Bawa May 14th 2022 08:53 PM -- Updated: May 14th 2022 09:01 PM

ਚੰਡੀਗੜ੍ਹ: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਖੇਤਰ ਦੇ ਕਿਸਾਨਾਂ ਨੂੰ ਸੁੰਗੜੇ ਦਾਣੇ 'ਤੇ ਕੇਂਦਰ ਵੱਲੋਂ ਰਾਹਤ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਦੇ ਨਾਲ ਹੀ ਕਣਕ ਦੇ ਸੁੰਗੜੇ ਦਾਣੇ ਦੀ ਮਿਕਦਾਰ 6 ਫੀਸਦ ਤੋਂ ਵਧਾ ਕੇ 18 ਫੀਸਦ ਵਧਾਉਣ 'ਤੇ ਸਹਿਮਤੀ ਜਤਾਈ ਗਈ ਹੈ। ਅਚਾਨਕ ਵਧੀ ਹੋਈ ਗਰਮੀ ਦੇ ਕਰਕੇ ਕਣਕ ਦੇ ਸੁੰਗੜੇ ਹੋਏ ਦਾਣੇ ਦੀ ਖਰੀਦ 'ਚ ਰਾਹਤ ਦੀ ਮੰਗ ਕੀਤੀ ਜਾ ਰਹੀ ਸੀ।

India bans wheat

ਕੇਂਦਰੀ ਫੂਡ ਸਪਲਾਈ ਵਿਭਾਗ ਦੀਆਂ ਟੀਮਾਂ ਨੇ ਦੋ ਦਿਨ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਦੀਆਂ ਮੰਡੀਆਂ ਦੇ ਦੌਰੇ ਤੋਂ ਬਾਅਦ ਤਿਆਰ ਕੀਤੀ ਗਈ ਰਿਪੋਰਟ ਦੇ ਅਧਾਰ 'ਤੇ ਇਹ ਫੈਸਲਾ ਲਿਆ ਗਿਆ ਹੈ। ਦੱਸ ਦੋਈਏ ਕਿ ਮਾਰਚ ਵਿੱਚ ਇੱਕ ਦਮ ਵਧੀ ਗਰਮੀ ਕਰਕੇ ਲਗਭਗ ਪੂਰੇ ਮਾਲਵਾ ਖੇਤਰ ਵਿੱਚ ਅਨਾਜ ਸੁੰਗੜ ਗਿਆ ਸੀ। ਪੰਜਾਬ ਅਤੇ ਹਰਿਆਣਾ ਦੇ ਕਈ ਜਿਲ੍ਹਿਆਂ ਵਿੱਚ ਵੀ ਸੁੰਗੜਾ ਦਾਣਾ 40 ਫੀਸਦ ਤੱਕ ਦਰਜ ਕੀਤਾ ਗਿਆ ਸੀ।

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਖੇਤਰ ਦੇ ਕਿਸਾਨਾਂ ਨੂੰ ਸੁੰਗੜੇ ਦਾਣੇ 'ਤੇ ਕੇਂਦਰ ਵੱਲੋਂ ਰਾਹਤ ਦਾ ਐਲਾਨ

ਇਹ ਵੀ ਪੜ੍ਹੋ: PSSSB ਨੇ ਆਬਕਾਰੀ ਤੇ ਕਰ ਇੰਸਪੈਕਟਰ ਦੀਆਂ ਕੱਢੀਆਂ ਪੋਸਟਾਂ, ਇਸ ਤਾਰੀਕ ਤੱਕ ਕਰ ਸਕਦੇ ਅਪਲਾਈ

ਦੱਸ ਦੇਈਏ ਕਿ ਕੇਂਦਰੀ ਖੁਰਾਕ, ਖਪਤਕਾਰ ਸਿਵਲ ਸਪਲਾਈ ਵਿਭਾਗ ਵੱਲੋ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਇਸ ਬਾਬਤ ਚਿੱਠੀ ਲਿਖੀ ਗਈ ਸੀ। ਪੰਜਾਬ ਕਾਫੀ ਸਮੇਂ ਤੋਂ ਮੰਗ ਕਰ ਰਿਹਾ ਸੀ ਕਿ ਇਨ੍ਹਾਂ ਅਨਾਜਾਂ ਨੂੰ ਸਵੀਕਾਰ ਕਰਨ ਦੀਆਂ ਵਿਸ਼ੇਸ਼ਤਾਵਾਂ ਵਿੱਚ ਢਿੱਲ ਦਿੱਤੀ ਜਾਵੇ। ਖਰੀਦ ਸ਼ੁਰੂ ਹੋਣ ਤੋਂ ਬਾਅਦ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੀਆਂ ਟੀਮਾਂ ਨੇ ਦੋ ਵਾਰ ਰਾਜ ਦਾ ਦੌਰਾ ਕੀਤਾ ਅਤੇ ਅੱਜ ਇਨ੍ਹਾਂ ਛੋਟਾਂ ਦਾ ਐਲਾਨ ਕਰਨ ਤੋਂ ਪਹਿਲਾਂ, ਨਮੂਨੇ ਇਕੱਠੇ ਕੀਤੇ।

ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਟਵੀਟ ਕਰਕੇ ਲਿਖਿਆ," ਮੈਂ, ਪੰਜਾਬ ਦੇ ਕਿਸਾਨਾਂ ਦੀ ਤਰਫੋਂ, ਮਾਨਯੋਗ ਪ੍ਰਧਾਨ ਮੰਤਰੀ @ਨਰੇਂਦਰ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ, ਸਾਡੀ ਬੇਨਤੀ ਨੂੰ ਸਵੀਕਾਰ ਕਰਨ ਅਤੇ ਸੁੰਗੇ ਹੋਏ ਅਨਾਜ ਦੀ ਖਰੀਦ ਵਿੱਚ ਖੁੱਲ੍ਹੀ ਢਿੱਲ ਦੇਣ ਲਈ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਯੋਗਦਾਨ ਪਾਉਣ ਲਈ ਤਨਦੇਹੀ ਨਾਲ ਕੰਮ ਕਰਦਾ ਰਹੇਗਾ।"

ਪੰਜਾਬ ਸਰਕਾਰ ਨੂੰ ਭੇਜੇ ਪੱਤਰ ਵਿੱਚ, ਮੰਤਰਾਲੇ ਨੇ ਕਿਹਾ ਹੈ ਕਿ “… ਇਸ ਮਾਮਲੇ ਦੀ ਜਾਂਚ ਕੀਤੀ ਗਈ ਹੈ ਅਤੇ ਕਿਸਾਨਾਂ ਦੀ ਮੁਸ਼ਕਲ ਨੂੰ ਘਟਾਉਣ ਅਤੇ ਕਣਕ ਦੀ ਵਿਕਰੀ ਵਿੱਚ ਮੁਸ਼ਕਲ ਤੋਂ ਬਚਣ ਲਈ, ਸਮਰੱਥ ਅਥਾਰਟੀ ਨੇ ਸੂਬੇ ਦੀ ਬੇਨਤੀ ਨੂੰ ਮੰਨਣ ਦਾ ਫੈਸਲਾ ਕੀਤਾ ਹੈ।  ਇਸ ਅਨੁਸਾਰ, 2022-23 ਦੇ ਮੰਡੀਕਰਨ ਸੀਜ਼ਨ ਦੌਰਾਨ ਕੇਂਦਰੀ ਪੂਲ ਦੀ ਖਰੀਦ ਲਈ ਕਣਕ ਦੀਆਂ ਇਕਸਾਰ ਵਿਸ਼ੇਸ਼ਤਾਵਾਂ ਵਿੱਚ ਨਿਮਨਲਿਖਤ ਢਿੱਲ ਦੇ ਕੇ, ਯੂਟੀ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਸੂਬੇ ਵਿੱਚ ਕਣਕ ਦੀ ਖਰੀਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

-PTC News

Related Post