ਕੇਂਦਰ ਸਰਕਾਰ ਨੇ ਪੰਜਾਬ ਨਾਲ ਸਬੰਧਿਤ 274 ਨਾਂ ਕਾਲੀ ਸੂਚੀ 'ਚੋਂ ਹਟਾਏ : ਸੁਖਬੀਰ ਸਿੰਘ ਬਾਦਲ

By  Shanker Badra July 3rd 2019 12:05 PM

ਕੇਂਦਰ ਸਰਕਾਰ ਨੇ ਪੰਜਾਬ ਨਾਲ ਸਬੰਧਿਤ 274 ਨਾਂ ਕਾਲੀ ਸੂਚੀ 'ਚੋਂ ਹਟਾਏ  : ਸੁਖਬੀਰ ਸਿੰਘ ਬਾਦਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਅਕਾਲੀ ਦਲ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਕੈਨੇਡਾ, ਅਮਰੀਕਾ, ਬਰਤਾਨੀਆਂ ਅਤੇ ਜਰਮਨੀ ਵਰਗੇ ਮੁਲਕਾਂ ਅੰਦਰ ਭਾਰਤੀ ਦੂਤਾਵਾਸਾਂ ਵੱਲੋਂ ਬਣਾਈਆਂ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਨੂੰ ਖ਼ਤਮ ਕਰ ਦਿੱਤਾ ਹੈ।

Central Government Punjab related 274 names removed from the blacklist : Sukhbir Singh Badal ਕੇਂਦਰ ਸਰਕਾਰ ਨੇ ਪੰਜਾਬ ਨਾਲ ਸਬੰਧਿਤ 274 ਨਾਂ ਕਾਲੀ ਸੂਚੀ 'ਚੋਂ ਹਟਾਏ : ਸੁਖਬੀਰ ਸਿੰਘ ਬਾਦਲ

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਨਾ ਸਿਰਫ਼ ਕਾਲੀ ਸੂਚੀ ਨੂੰ ਛੋਟਾ ਕੀਤਾ ਹੈ ਬਲਕਿ ਨਿਯਮਾਂ ਵਿਚ ਵੀ ਤਬਦੀਲੀ ਕੀਤੀ ਹੈ। ਸੁਖਬੀਰ ਨੇ ਦੱਸਿਆ ਕਿ ਇਕ ਸੂਚੀ ਕੇਂਦਰੀ ਗ੍ਰਹਿ ਮੰਤਰਾਲਾ ਬਣਾਉਂਦਾ ਸੀ ਤੇ ਇਕ ਸੂਚੀ ਵੱਖ-ਵੱਖ ਦੇਸ਼ਾਂ ਦੇ ਦੂਤਘਰ ਵੀ ਬਣਾਉਂਦੇ ਸਨ।ਕੇਂਦਰ ਸਰਕਾਰ ਦੀ ਕਾਲੀ ਸੂਚੀ 'ਚ 314 ਨਾਂ ਸਨ ਜਦਕਿ ਦੂਤਘਰਾਂ ਦੀ ਸੂਚੀ ਕਾਫ਼ੀ ਲੰਬੀ ਹੁੰਦੀ ਸੀ।ਇਸ ਸੂਚੀ ਵਿਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕਰ ਲਿਆ ਜਾਂਦਾ ਸੀ ,ਜਿਨ੍ਹਾਂ ਨੇ ਵਿਦੇਸ਼ 'ਚ ਕੋਈ ਗੜਬੜ ਕੀਤੀ ਹੁੰਦੀ ਸੀ।ਬਾਦਲ ਨੇ ਦੱਸਿਆ ਕਿ ਇਸ ਬਾਰੇ 'ਚ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਿਆ ਸੀ।ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਦੂਤਘਰਾਂ ਦੀ ਸੂਚੀ ਨੂੰ ਖ਼ਾਰਜ ਕਰ ਦਿੱਤਾ ਹੈ।ਉਧਰ ਗ੍ਰਹਿ ਮੰਤਰਾਲੇ ਦੀ ਸੂਚੀ ਵਿਚੋਂ ਵੀ 274 ਨਾਂ ਹਟਾ ਦਿੱਤੇ ਗਏ ਹਨ।

Central Government Punjab related 274 names removed from the blacklist : Sukhbir Singh Badal ਕੇਂਦਰ ਸਰਕਾਰ ਨੇ ਪੰਜਾਬ ਨਾਲ ਸਬੰਧਿਤ 274 ਨਾਂ ਕਾਲੀ ਸੂਚੀ 'ਚੋਂ ਹਟਾਏ : ਸੁਖਬੀਰ ਸਿੰਘ ਬਾਦਲ

ਉਨ੍ਹਾਂ ਕਿਹਾ ਕਿ ਦੂਤਾਵਾਸਾਂ ਵੱਲੋਂ ਬਣਾਈਆਂ ਸਥਾਨਕ ਸੂਚੀਆਂ ਕਰਕੇ ਹਜ਼ਾਰਾਂ ਸਿੱਖਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ 314 ਵਿਅਕਤੀਆਂ ਦੀ ਸਰਕਾਰੀ ਕਾਲੀ ਸੂਚੀ ਨੂੰ ਵੀ ਛਾਂਗ ਕੇ 40 ਵਿਅਕਤੀਆਂ ਦੀ ਸੂਚੀ ਬਣਾ ਦਿੱਤਾ ਹੈ।ਉੁਨ੍ਹਾਂ ਕਿਹਾ ਕਿ ਕਾਲੀ ਸੂਚੀ ਵਿਚ ਪਾਏ ਵਿਅਕਤੀਆਂ ਦੇ ਪਰਿਵਾਰਾਂ ਉੱਤੇ ਯਾਤਰਾ ਸੰਬੰਧੀ ਲੱਗੀਆਂ ਪਾਬੰਦੀਆਂ ਨੂੰ ਵੀ ਹਟਾ ਦਿੱਤਾ ਗਿਆ ਹੈ ਅਤੇ ਹੁਣ ਉਹ ਭਾਰਤ ਆ ਸਕਦੇ ਹਨ।

Central Government Punjab related 274 names removed from the blacklist : Sukhbir Singh Badal ਕੇਂਦਰ ਸਰਕਾਰ ਨੇ ਪੰਜਾਬ ਨਾਲ ਸਬੰਧਿਤ 274 ਨਾਂ ਕਾਲੀ ਸੂਚੀ 'ਚੋਂ ਹਟਾਏ : ਸੁਖਬੀਰ ਸਿੰਘ ਬਾਦਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੈਪਟਨ ਅਮਰਿੰਦਰ ਸਿੰਘ ਨੇ ਮਲੇਸ਼ੀਆ ਜੇਲ ’ਚੋਂ ਪੰਜਾਬੀ ਨੌਜਵਾਨ ਦੀ ਰਿਹਾਈ ਲਈ ਕੇਂਦਰੀ ਵਿਦੇਸ਼ ਮੰਤਰੀ ਤੋਂ ਮੰਗੀ ਮਦਦ

ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਵੱਖ -ਵੱਖ ਜੇਲ੍ਹਾਂ ਵਿਚ ਸੜ੍ਹ ਰਹੇ ਸਿੱਖ ਕੈਦੀਆਂ ਦੀ ਰਿਹਾਈ ਸੰਬੰਧੀ ਅਕਾਲੀ ਦਲ ਵੱਲੋਂ ਕੀਤੀ ਬੇਨਤੀ ਉੱਤੇ ਪੂਰੀ ਸਰਗਰਮੀ ਨਾਲ ਅਮਲ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਮਾਮਲਾ ਵਿਚਾਰ ਅਧੀਨ ਹੈ ਅਤੇ ਜਲਦੀ ਹੀ ਇਸ ਦਾ ਨਤੀਜਾ ਸਾਹਮਣੇ ਆਉਣ ਦੀ ਸੰਭਾਵਨਾ ਹੈ।ਅਕਾਲੀ ਦਲ ਪ੍ਰਧਾਨ ਨੇ ਅਦਾਲਤ ਵੱਲੋਂ 40 ਬੰਦੀਆਂ ਨੂੰ ਦਿੱਤੇ ਮੁਆਵਜ਼ੇ ਦੀ ਤਰਜ਼ ਉੱਤੇ ਜੋਧਪੁਰ ਦੇ 325 ਸਿੱਖ ਬੰਦੀਆਂ ਨੂੰ ਮੁਆਵਜ਼ਾ ਦੇਣ ਲਈ ਸਿਧਾਂਤਕ ਤੌਰ ਤੇ ਸਹਿਮਤ ਹੋਣ ਲਈ ਵੀ ਗ੍ਰਹਿ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਾਂ ਦੇ ਅੱਲ੍ਹੇ ਜਖ਼ਮਾਂ ਉੱਤੇ ਮੱਲ੍ਹਮ ਲੱਗੇਗੀ।

-PTCNews

Related Post