ਕੇਂਦਰ ਸਰਕਾਰ ਦਾ ਵੱਡਾ ਐਲਾਨ, RBI ਗਵਰਨਰ Shaktikanta Das ਦਾ ਕਾਰਜਕਾਲ ਅਗਲੇ 3 ਸਾਲਾਂ ਲਈ ਵਧਿਆ

By  Riya Bawa October 29th 2021 11:39 AM -- Updated: October 29th 2021 11:40 AM

RBI Governor: ਕੇਂਦਰ ਸਰਕਾਰ (Central Government ) ਨੇ ਅੱਜ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਮੁਤਾਬਿਕ ਆਰਬੀਆਈ ਗਵਰਨਰ Shaktikanta Das ਦਾ ਕਾਰਜਕਾਲ ਅਗਲੇ ਤਿੰਨ ਸਾਲ ਲਈ ਵਾਧਾ ਦਿੱਤਾ ਹੈ। ਦੱਸ ਦੇਈਏ ਕਿ ਗਵਰਨਰ Shaktikanta Das ਦਾ ਕਾਰਜਕਾਲ 10 ਦਸੰਬਰ, 2021 ਨੂੰ ਖ਼ਤਮ ਹੋਣ ਜਾ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਨਿਯੁਕਤੀ ਕਮੇਟੀ ਨੇ ਸ਼ਕਤੀਕਾਂਤ ਦਾਸ ਨੂੰ ਤਿੰਨ ਸਾਲਾਂ ਲਈ ਆਰਬੀਆਈ (Reserve Bank Of India) ਗਵਰਨਰ ਵਜੋਂ ਮੁੜ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।

RBI keeps interest rates untouched, projects inflation at 5.3 pc for FY 2022 ਇਸ ਦਾ ਮਤਲਬ ਹੈ ਕਿ 10 ਦਸੰਬਰ 2021 ਤੋਂ ਬਾਅਦ ਸ਼ਕਤੀਕਾਂਤ ਦਾਸ ਅਗਲੇ ਤਿੰਨ ਸਾਲਾਂ ਤੱਕ ਆਰਬੀਆਈ ਦੇ ਅਹੁਦੇ 'ਤੇ ਬਣੇ ਰਹਿਣਗੇ। ਸਰਕਾਰ ਦੇ ਇਸ ਫੈਸਲੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਦਰਅਸਲ, ਕੋਰੋਨਾ ਮਹਾਮਾਰੀ ਕਾਰਨ ਭਾਰਤੀ ਅਰਥਵਿਵਸਥਾ ਨੂੰ ਵੀ ਸੱਟ ਵੱਜੀ ਹੈ। ਅਜਿਹੇ 'ਚ ਸ਼ਕਤੀਕਾਂਤ ਦਾਸ ਦਾ ਇਸ ਅਹੁਦੇ 'ਤੇ ਬਣੇ ਰਹਿਣਾ ਅਰਥਵਿਵਸਥਾ ਦੇ ਵਾਧੇ 'ਚ ਮਦਦ ਕਰ ਸਕਦਾ ਹੈ।

ਸਰਕਾਰ ਨੇ ਸ਼ੁੱਕਰਵਾਰ ਨੂੰ ਸ਼ਕਤੀਕਾਂਤ ਦਾਸ ਨੂੰ 10 ਦਸੰਬਰ, 2021 ਤੋਂ ਬਾਅਦ ਤਿੰਨ ਸਾਲਾਂ ਦੀ ਮਿਆਦ ਲਈ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਮੁੜ ਨਿਯੁਕਤ ਕੀਤਾ ਹੈ। ਦੱਸ ਦਈਏ ਆਰਬੀਆਈ ਵਿੱਚ ਆਪਣੀ ਨਿਯੁਕਤੀ ਤੋਂ ਪਹਿਲਾਂ ਉਨ੍ਹਾਂ ਨੇ 15ਵੇਂ ਵਿੱਤ ਕਮਿਸ਼ਨ ਦੇ ਮੈਂਬਰ ਵਜੋਂ ਸੇਵਾ ਕੀਤੀ ਸੀ। ਇਸ ਤੋਂ ਪਹਿਲਾਂ, ਉਹ ਵਿੱਤ ਮੰਤਰਾਲੇ ਦੇ ਮਾਲ ਵਿਭਾਗ ਅਤੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ।

RBI increases IMPS transaction limit to Rs 5 lakh per transaction

-PTC News

Related Post