ਕੋਰੋਨਾ ਕਾਲ 'ਚ ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਲਈ ਵੱਡੀ ਰਾਹਤ

By  Jagroop Kaur June 10th 2021 10:08 AM

ਦੇਸ਼ ਭਰ 'ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਬੇਸ਼ੱਕ ਹੌਲੀ ਪੈ ਗਈ ਪਰ ਅਜੇ ਵੀ ਕੋਰੋਨਾ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ 'ਚ ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਰੈਹਤ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ਨੂੰ 15 ਦਿਨਾਂ ਦੀ ਕੈਜ਼ੂਅਲ ਲੀਵ ਦਿੱਤੀ ਜਾਵੇਗੀ ਜਿੰਨ੍ਹਾਂ ਦੇ ਮਾਪੇ ਕੋਰੋਨਾ ਪੌਜ਼ੇਟਿਵ ਪਾਏ ਜਾਣਗੇ।Govt employees to get 15 days CL if parents test Covid positive -  Rediff.com India NewsRead More : ਕੀ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲ ਰਿਹਾ ਕੋਰੋਨਾ ?ਵਾਇਰਸ ਨਾਲ ਹੋਈ ਜਾਨਵਰ ਦੀ ਮੌਤ ‘ਤੇ ਜਾਣੋ ਕੀ ਕਹਿੰਦਾ ਹੈ ਸੋਧ

ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਿਲੇਗੀ SCL : ਕੇਂਦਰ ਸਰਕਾਰ ਨੇ ਬੁੱਧਵਾਰ ਐਲਾਨ ਕੀਤਾ ਕਿ ਉਸ ਦੇ ਕਰਮਚਾਰੀਆਂ ਦੇ ਮਾਪਿਆਂ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਕੋਰੋਨਾ ਟੈਸਟ ਪੌਜ਼ੇਟਿਵ ਪਾਏ ਜਾਣ 'ਤੇ 15 ਦਿਨ ਦੀ ਸਪੈਲ ਕੈਜ਼ੂਅਲ ਲੀਵ ਦਿੱਤੀ ਜਾਵੇਗੀ। ਮੰਤਰਾਲੇ ਨੇ ਇਹ ਵੀ ਕਿਹਾ ਕਿ ਕੈਜ਼ੂਅਲ ਲੀਵ ਖਤਮ ਹੋਣ ਤੋਂ ਬਾਅਦ ਕਰਮਚਾਰੀ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਤੇ ਮਾਪਿਆਂ ਦੇ ਹਸਪਤਾਲ 'ਚ ਭਰਤੀ ਹੋਣ ਦੇ ਮਾਮਲੇ 'ਚ ਵਾਧੂ ਛੁੱਟੀ ਲੈ ਸਕਦਾ ਹੈ। ਹੁਕਮਾਂ 'ਚ ਇਹ ਵੀ ਕਿਹਾ ਗਿਆ ਕਿ ਇਕ ਸਰਕਾਰੀ ਕਰਮਚਾਰੀ ਦੇ ਪੌਜ਼ੇਟਿਵ ਪਾਏ ਜਾਣ ਦੀ ਸਥਿਤੀ 'ਚ ਉਸ ਨੂੰ 20 ਦਿਨ ਤਕ ਕਮਿਊਟਡ ਲੀਵ ਦਿੱਤੀ ਜਾਵੇਗੀ।Covid: 15 days of casual leave for govt employees whose parents test  positive, says Centre

Read More : ਪੈਟਰੋਲ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਡੀਜ਼ਲ ਦੇ ਭਾਅ ਵਾਧੇ ਵੱਲ

ਦਸਤਾਵੇਜ਼ ਜਮ੍ਹਾ ਕਰਾਉਣ 'ਤੇ ਵਧਾਈ ਜਾਵੇਗੀ ਕਮਿਊਟਡ ਲੀਵ  : ਇਹ ਕਿਹਾ ਗਿਆ ਕਿ 20 ਦਿਨ ਦੀ ਕਮਿਊਟਡ ਲੀਵ ਖਤਮ ਹੋਣ ਮਗਰੋਂ ਵੀ ਹਸਪਤਾਲ 'ਚ ਭਰਤੀ ਹੋਣ ਦੀ ਸਥਿਤੀ ਚ ਹਸਪਤਾਲ 'ਚ ਭਰਤੀ ਹੋਣ ਦੇ ਦਸਤਾਵੇਜ਼ ਜਮ੍ਹਾ ਕਰਨ 'ਤੇ ਉਨ੍ਹਾ ਨੂੰ ਕਮਿਊਟਡ ਲੀਵ ਦਿੱਤੀ ਜਾਵੇਗੀ। ਇਹ ਹੁਕਮ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ ਨੂੰ ਜਾਰੀ ਕਰ ਦਿੱਤੇ ਗਏ ਹਨ। ਫਿਲਹਾਲ ਦੇਸ਼ ਭਰ 'ਚ ਅੰਕੜੇ ਤੇਜ਼ੀ ਨਾਲ 3 ਕਰੋੜ ਦੇ ਕਰੀਬ ਪਹੁੰਚ ਰਹੇ ਹਨ। ਮੌਜੂਦਾ ਸਮੇਂ ਦੇਸ਼ 'ਚ ਦੋ ਕਰੋੜ, 91 ਲੱਖ, 77 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਪੌਜ਼ੇਟਿਵ ਕੇਸ ਪਾਏ ਜਾ ਚੁੱਕੇ ਹਨ।

Related Post