ਚੰਡੀਗੜ੍ਹ 'ਚ ਸਕਾਰਪਿਓ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, ਇੱਕ ਦੀ ਮੌਤ

By  Joshi September 16th 2017 04:47 PM -- Updated: September 16th 2017 04:54 PM

Chandigarh accident: Hit by Scorpio car biker dies, wife injured

ਇੱਕ ਹਾਦਸੇ ਵਿਚ 28 ਸਾਲਾ, ਯੂ ਟੀ ਪੁਲਿਸ ਦੇ ਏਐਸਆਈ ਦੇ ਪੁੱਤਰ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਇਸ ਹਾਦਸੇ ਵਿੱਚ ਇੱਕ ਤੇਜ਼ ਰਫਤਾਰ 'ਤੇ ਆ ਰਹੀ ਸਕਾਰਪੀਓ ਜਿਸਨੁੰ ਕਿ ਪੀਯੂ ਦਾ ਇੱਕ ਵਿਦਿਆਰਥੀ ਚਲਾ ਰਿਹਾ ਸੀ, ਨੇ ਮੋਟਰਸਾਈਕਲ ਵਿੱਚ ਆਪਣੀ ਗੱਡੀ ਮਾਰ ਦਿੱਤਾ ਸੀ, ਜਿਸ ਨਾਲ ਇਕ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪਈ।

Chandigarh accident: Hit by Scorpio car biker dies, wife injuredਮ੍ਰਿਤਕ ਦੀ ਪਛਾਣ ਸੁਮਿਤ ਵਜੋਂ ਕੀਤੀ ਗਈ ਹੈ ਜਦੋਂ ਕਿ ਉਸਦੀ ਪਤਨੀ ਜ਼ਖਮੀ ਹੈ, ਜਿਸ ਦੀ ਪਛਾਣ ਕੁਸਮ ਵਜੋਂ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਕੁਸਮ ਦੇ ਭਰਾ ਦੇ ਜਨਮ ਦਿਨ ਦਾ ਜਸ਼ਨ ਮਨਾਉਣ ਤੋਂ ਬਾਅਦ ਉਹ ਜੋੜਾ ਮਨੀ ਮਾਜਰਾ ਤੋਂ ਵਾਪਸ ਆ ਰਿਹਾ ਸਨ ਅਤੇ ਉਹ ਮਾਲੋਆ ਵਿਚ ਆਪਣੇ ਘਰ ਵੱਲ ਜਾ ਰਹੇ ਸਨ। ਇਹ ਜੋੜਾ ਦੁਰਘਟਨਾ ਸਮੇਂ ਸੈਕਟਰ ੮ ਦੀ ਅੰਦਰੂਨੀ ਸੜਕ 'ਤੇਂ ਗੱਡੀ ਚਲਾ ਰਿਹਾ ਸੀ। ਸਕਾਰਪੀਓ ਨੇ ਪਹਿਲਾਂ ਮੋਟਰਸਾਈਕਲ ਮਾਰਿਆ ਅਤੇ ਫਿਰ ਇੱਕ ਖੰਭੇ ਵਿੱਚ ਟਕਰਾਇਆ ਅਤੇ ਫਿਰ ਇੱਕ ਦੀਵਾਰ ਵਿੱਚ ਜਾ ਟਕਰਾਇਆ।

ਪੁਲਸ ਅਨੁਸਾਰ, ਸਕਾਰਪੀਓ ਹਿਮਾਚਲ ਪ੍ਰਦੇਸ਼ ਦੇ ਜੱਦੀ ਅਨੀਸ਼ ਦੀਵਾਨ ਦੁਆਰਾ ਚਲਾਈ ਜਾ ਰਿਹਾ ਸੀ।

Chandigarh accident: Hit by Scorpio car biker dies, wife injuredਉਹ ਪੰਜਾਬ ਯੂਨੀਵਰਸਿਟੀ 'ਚ ਦੂਜੇ ਸਾਲ ਦੇ ਐਮ.ਏ. ਵਿਦਿਆਰਥੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਅਨੀਸ਼ ਨਾਲ ਉਨ੍ਹਾਂ ਦੇ ਇਕ ਦੋਸਤ ਵੀ ਸੀ ਅਤੇ ਦੋਵੇਂ ਹਾਦਸੇ ਵਿਚ ਜ਼ਖ਼ਮੀ ਹੋਏ ਸਨ। ਮੁਲਜ਼ਮ ਕਾਂਸਲ ਵਿਚ ਆਪਣੇ ਕਮਰੇ ਵੱਲ ਜਾ ਰਿਹਾ ਸੀ ਜਦੋਂ ਦੁਰਘਟਨਾ ਹੋਈ।

Chandigarh accident: Hit by Scorpio car biker dies, wife injuredਪੁਲੀਸ ਨੂੰ ਦੁਰਘਟਨਾ ਬਾਰੇ ਸੂਚਿਤ ਕੀਤਾ ਗਿਆ ਅਤੇ ਜ਼ਖ਼ਮੀਆਂ ਨੂੰ ਪੀਜੀਆਈ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਸੁਮੀਤ ਨੂੰ ਮ੍ਰਿਤਕ ਐਲਾਨ ਦਿੱਤਾ। ਪੀੜਤ ਦੀ ਪਤਨੀ ਪੀਜੀਆਈ ਵਿਖੇ ਜ਼ੇਰ-ਏ-ਇਲਾਜ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਪੀੜਤ ਨੂੰ ਹਾਲ ਹੀ ਵਿਚ ਇਕ ਪ੍ਰਾਈਵੇਟ ਬੈਂਕ ਵਿਚ ਨੌਕਰੀ ਮਿਲੀ ਸੀ।

—PTC News

Related Post