Thu, May 16, 2024
Whatsapp

PSEB 12th Result: ਪੰਜਾਬ ਸਿੱਖਿਆ ਬੋਰਡ ਇਸ ਦਿਨ ਐਲਾਨੇ ਜਾਣਗੇ 12ਵੀਂ ਦੇ ਨਤੀਜੇ

PSEB 12th Result: ਵਿਦਿਆਰਥੀ ਆਪਣੀ ਮਾਰਕਸ਼ੀਟ ਵਿਭਾਗ ਦੀ ਅਧਿਕਾਰਤ ਵੈੱਬਸਾਈਟ pseb.ac.in ਤੋਂ ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ ਜਿਹੜੇ ਵਿਦਿਆਰਥੀ ਆਪਣੇ ਨੰਬਰਾਂ ਤੋਂ ਅਸੰਤੁਸ਼ਟ ਹੁੰਦੇ ਹਨ, ਉਹ ਮੁੜ ਮੁਲਾਂਕਣ ਲਈ ਵੀ ਬੇਨਤੀ ਕਰ ਸਕਦੇ ਹਨ।

Written by  KRISHAN KUMAR SHARMA -- April 29th 2024 11:44 AM
PSEB 12th Result: ਪੰਜਾਬ ਸਿੱਖਿਆ ਬੋਰਡ ਇਸ ਦਿਨ ਐਲਾਨੇ ਜਾਣਗੇ 12ਵੀਂ ਦੇ ਨਤੀਜੇ

PSEB 12th Result: ਪੰਜਾਬ ਸਿੱਖਿਆ ਬੋਰਡ ਇਸ ਦਿਨ ਐਲਾਨੇ ਜਾਣਗੇ 12ਵੀਂ ਦੇ ਨਤੀਜੇ

PSEB 12th Result: ਪੰਜਾਬ ਸਕੂਲ ਸਿੱਖਿਆ ਬੋਰਡ ਜਲਦ ਹੀ 12ਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਿੱਖਿਆ ਵਿਭਾਗ ਵੱਲੋਂ 30 ਅਪ੍ਰੈਲ ਨੂੰ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਸਬੰਧੀ PSEB ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਦੱਸ ਦਈਏ ਕਿ ਨਤੀਜੇ ਦੇ ਐਲਾਨ ਤੋਂ ਬਾਅਦ ਵਿਦਿਆਰਥੀ ਆਪਣੀ ਮਾਰਕਸ਼ੀਟ ਵਿਭਾਗ ਦੀ ਅਧਿਕਾਰਤ ਵੈੱਬਸਾਈਟ pseb.ac.in ਤੋਂ ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ ਜਿਹੜੇ ਵਿਦਿਆਰਥੀ ਆਪਣੇ ਨੰਬਰਾਂ ਤੋਂ ਅਸੰਤੁਸ਼ਟ ਹੁੰਦੇ ਹਨ, ਉਹ ਮੁੜ ਮੁਲਾਂਕਣ ਲਈ ਵੀ ਬੇਨਤੀ ਕਰ ਸਕਦੇ ਹਨ।


ਗਰੇਡਿੰਗ ਪ੍ਰਣਾਲੀ ਤਹਿਤ ਹੋਣਗੇ ਅੰਕ

ਵਿਦਿਆਰਥੀਆਂ ਲਈ ਜਾਨਣਾ ਜ਼ਰੂਰ ਹੈ ਕਿ ਨਤੀਜਿਆਂ ਲਈ ਪੰਜਾਬ ਬੋਰਡ ਦੀ ਸੱਤ-ਪੱਧਰੀ ਗਰੇਡਿੰਗ ਪ੍ਰਣਾਲੀ ਹੈ। "A1" ਸਭ ਤੋਂ ਵੱਧ ਸੰਭਵ ਗ੍ਰੇਡ ਹੈ ਅਤੇ "D" ਸਭ ਤੋਂ ਘੱਟ ਅੰਕਾਂ ਨੂੰ ਦਰਸਾਉਂਦਾ ਹੈ, ਜਦਕਿ F ਪ੍ਰਾਪਤ ਕਰਨ ਵਾਲਿਆਂ ਨੂੰ ਫੇਲ ਮੰਨਿਆ ਜਾਵੇਗਾ।

ਪ੍ਰੀਖਿਆ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 33 ਅੰਕ ਪ੍ਰਾਪਤ ਕਰਨੇ ਹੁੰਦੇ ਹਨ।

ਵਟਸਐਪ ਰਾਹੀਂ ਇਸ ਤਰ੍ਹਾਂ ਚੈਕ ਕਰੋ 12ਵੀਂ ਦੇ ਨਤੀਜੇ

ਪੰਜਾਬ ਬੋਰਡ ਦੇ ਵਿਦਿਆਰਥੀ ਆਪਣੇ ਨਤੀਜੇ SMS ਰਾਹੀਂ ਵੀ ਦੇਖ ਸਕਦੇ ਹਨ। ਜੇਕਰ ਉਨ੍ਹਾਂ ਕੋਲ ਇੰਟਰਨੈੱਟ ਦੀ ਪਹੁੰਚ ਨਹੀਂ ਹੈ ਜਾਂ ਕੁਨੈਕਸ਼ਨ ਖਰਾਬ ਹੈ। ਤਾਂ PB10 ਰੋਲ ਨੰਬਰ ਟਾਈਪ ਕਰਕੇ 56767650 'ਤੇ ਭੇਜੋ।

ਦੱਸ ਦਈਏ ਕਿ ਸਾਲ 2023-24 ਲਈ ਲਗਭਗ 3 ਲੱਖ ਵਿਦਿਆਰਥੀਆਂ ਨੇ PSEB ਕਲਾਸ 12 ਵੀਂ ਬੋਰਡ ਦੀ ਪ੍ਰੀਖਿਆ ਦਿੱਤੀ, ਜੋ ਕਿ 13 ਫਰਵਰੀ ਤੋਂ 30 ਮਾਰਚ ਤੱਕ ਰਾਜ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ।

- PTC NEWS

Top News view more...

Latest News view more...