ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੋਰੋਨਾ ਸਬੰਧੀ ਨਵੀਂਆਂ ਹਿਦਾਇਤਾਂ ਜਾਰੀ, ਦਿੱਤੀਆਂ ਇਹ ਛੋਟਾਂ

By  Baljit Singh July 6th 2021 05:48 PM

ਚੰਡੀਗੜ੍ਹ: ਚੰਡੀਗੜ੍ਹ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਆਈ ਗਿਰਾਵਟ ਦੇ ਦੌਰਾਨ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਐਤਵਾਰ ਨੂੰ ਸੁਖਨਾ ਝੀਲ ਦੇ ਖੁੱਲ੍ਹਣ ‘ਤੇ ਕੋਈ ਰੋਕ ਨਹੀਂ ਹੋਵੇਗੀ ਅਤੇ ਇਥੋਂ ਤੱਕ ਕਿ ਵਿਆਹ ਵਰਗੇ ਵਿਸ਼ੇਸ਼ ਇਕੱਠਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ। ਪੜੋ ਹੋਰ ਖਬਰਾਂ: ਕੀ ਭਾਰਤ ਵਿਚ ਆਉਣ ਵਾਲੀ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ? ਰਿਪੋਰਟ ਵਿਚ ਖੁਲਾਸਾ ਵਾਰ ਰੂਮ ਵਿਚ ਵਿਸਥਾਰਪੂਰਵਕ ਵਿਚਾਰ ਵਟਾਂਦਰੇ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਵਿਡ-19 ਪਾਬੰਦੀਆਂ ਤੋਂ ਕੁਝ ਵੱਡੀਆਂ ਛੋਟਾਂ ਦਾ ਐਲਾਨ ਕੀਤੀਆਂ ਹਨ। ਸਾਰੇ ਯੋਗ ਖਿਡਾਰੀਆਂ ਨੂੰ ਘੱਟੋ-ਘੱਟ ਇਕ ਕੋਰੋਨਾ ਟੀਕਾ ਲੱਗਾ ਹੋਣ ਦੀ ਸ਼ਰਤ ਉੱਤੇ ਖੇਡ ਵਿਭਾਗ ਦੇ ਚੁਣੇ ਗਏ ਤੈਰਾਕੀ ਖਿਡਾਰੀਆਂ ਲਈ ਤਲਾਅ ਖੁੱਲ੍ਹਣਗੇ ਤੇ ਹਰ ਪੰਦਰਵਾੜੇ ਤੋਂ ਬਾਅਦ ਉਨ੍ਹਾਂ ਦੇ ਟੈਸਟ ਕੀਤੇ ਜਾਣਗੇ। ਪੜੋ ਹੋਰ ਖਬਰਾਂ: ਨਕਲੀ ਨੋਟਾਂ ਦੇ ਕਾਰੋਬਾਰ ਖ਼ਿਲਾਫ਼ ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ, ਛੇ ਗ੍ਰਿਫਤਾਰ ਸ਼ਰਾਬ ਦੇ ਠੇਕਿਆਂ ਨੂੰ ਰੈਸਟੋਰੈਂਟਾਂ, ਬਾਰਾਂ ਅਤੇ ਖਾਣੇ ਦੀ ਸ਼੍ਰੇਣੀ ਵਿਚ ਰੱਖਿਆ ਜਾਵੇਗਾ ਅਤੇ ਇਸ ਦੇ ਅਨੁਸਾਰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਵਿਆਹਾਂ ਜਿਹੇ ਵਿਸ਼ੇਸ਼ ਇਕੱਠਾਂ ਲਈ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬੈਨਕੁਏਟ ਹਾਲ ਵਿਚ 50 ਫੀਸਦੀ ਸਮਰੱਥਾ ਜਾਂ 100 ਲੋਕਾਂ ਦੇ ਸ਼ਾਮਲ ਹੋਣ ਨੂੰ ਆਗਿਆ ਦਿੱਤੀ ਗਈ ਹੈ। ਪੜੋ ਹੋਰ ਖਬਰਾਂ: ਮਾਸਕ ਨਾ ਪਾਉਣ ‘ਤੇ ਲੋਕਾਂ ਨੂੰ ਡਾਂਟਦਿਆਂ ਛੋਟੋ ਜਿਹੇ ਮੁੰਡੇ ਦੀ ਵੀਡੀਓ ਵਾਇਰਲ ਇਸ ਤੋਂ ਇਲਾਵਾ ਹੋਟਲ ਅਤੇ ਬੈਨਕੁਏਟ ਹਾਲ ਦੇ ਸਾਰੇ ਮਹਿਮਾਨਾਂ ਅਤੇ ਸਟਾਫ ਲਈ ਇਹ ਲਾਜ਼ਮੀ ਹੋਵੇਗਾ ਕਿ ਉਨ੍ਹਾਂ ਨੇ ਟੀਕੇ ਦੀ ਘੱਟੋ ਘੱਟ ਇਕ ਖੁਰਾਕ ਲਈ ਹੋਵੇ ਜਾਂ ਪਿਛਲੇ 72 ਘੰਟਿਆਂ ਵਿਚਾਲੇ ਕੋਰੋਨਾ ਦਾ ਟੈਸਟ ਕਰਵਾਇਆ ਹੋਵੇ। ਐਤਵਾਰ ਨੂੰ ਸਵੇਰੇ ਸਿਰਫ 4 ਘੰਟੇ ਅਤੇ ਸ਼ਾਮ ਨੂੰ 2 ਘੰਟੇ ਲਈ ਸੁਖਨਾ ਝੀਲ ਦੇ ਖੁੱਲ੍ਹਣ 'ਤੇ ਲੱਗੀ ਪਾਬੰਦੀ ਵਾਪਸ ਲੈ ਲਈ ਗਈ ਹੈ ਤਾਂ ਜੋ ਇਸ ਦੇ ਖੁੱਲ੍ਹਣ ਸਮੇਂ ਵਧੇਰੇ ਭੀੜ ਤੋਂ ਬਚਿਆ ਜਾ ਸਕੇ। -PTC News

Related Post