Sat, Jul 27, 2024
Whatsapp

Gift Ideas For Mothers Day 2024 : ਆਪਣੀ ਮਾਂ ਨੂੰ ਮਾਂ ਦਿਵਸ 'ਤੇ ਖੁਸ਼ ਕਰਨ ਲਈ ਦਿੱਤੇ ਜਾ ਸਕਦੇ ਹਨ ਇਹ ਤੋਹਫੇ, ਜਾਣੋ ਇੱਥੇ

ਆਪਣੀ ਮਾਂ ਲਈ ਮਾਂ ਦਿਵਸ ਦੇ ਤੋਹਫ਼ੇ ਦੀ ਚੋਣ ਕਰਦੇ ਸਮੇਂ ਸਭ ਤੋਂ ਮਹੱਤਵਪੂਰਣ ਗੱਲ ਇਹ ਹੁੰਦੀ ਹੈ ਕਿ ਉਸ ਦੇ ਸ਼ੌਕ ਅਤੇ ਦਿਲਚਸਪੀਆਂ 'ਤੇ ਵਿਚਾਰ ਕਰਨਾ 'ਤੇ ਉਹ ਆਪਣਾ ਖਾਲੀ ਸਮਾਂ ਕਿਵੇਂ ਬਿਤਾਉਂਦੀ ਹੈ? ਉਨ੍ਹਾਂ ਦੀਆਂ ਤਰਜੀਹਾਂ ਨੂੰ ਧਿਆਨ 'ਚ ਰੱਖਦੇ ਹੋਏ ਤੋਹਫ਼ੇ ਦੀ ਚੋਣ ਕਰਨਾ ਇਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ।

Reported by:  PTC News Desk  Edited by:  Aarti -- May 11th 2024 02:53 PM
Gift Ideas For Mothers Day 2024 : ਆਪਣੀ ਮਾਂ ਨੂੰ ਮਾਂ ਦਿਵਸ 'ਤੇ ਖੁਸ਼ ਕਰਨ ਲਈ ਦਿੱਤੇ ਜਾ ਸਕਦੇ ਹਨ ਇਹ ਤੋਹਫੇ, ਜਾਣੋ ਇੱਥੇ

Gift Ideas For Mothers Day 2024 : ਆਪਣੀ ਮਾਂ ਨੂੰ ਮਾਂ ਦਿਵਸ 'ਤੇ ਖੁਸ਼ ਕਰਨ ਲਈ ਦਿੱਤੇ ਜਾ ਸਕਦੇ ਹਨ ਇਹ ਤੋਹਫੇ, ਜਾਣੋ ਇੱਥੇ

Gift Ideas For Mothers Day 2024: ਮਾਂ ਦਿਵਸ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਪੂਰੀ ਦੁਨੀਆ 'ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਸਾਲ ਇਹ ਦਿਨ 12 ਮਈ ਨੂੰ ਮਨਾਇਆ ਜਾ ਰਿਹਾ ਹੈ ਜੋ ਪੂਰੀ ਦੁਨੀਆ ਦੀਆਂ ਮਾਵਾਂ ਨੂੰ ਸਮਰਪਿਤ ਹੈ। ਦਸ ਦਈਏ ਕਿ ਇਸ ਦਿਨ ਬੱਚੇ ਆਪਣੀਆਂ ਮਾਵਾਂ ਨੂੰ ਵਿਸ਼ੇਸ਼ ਮਹਿਸੂਸ ਕਰਵਾਉਣ ਲਈ ਤੋਹਫ਼ੇ ਦਿੰਦੇ 'ਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਖੁਆਉਂਦੇ ਹਨ। ਮਾਂ ਨੂੰ ਧੰਨਵਾਦ ਕਹਿਣ ਦਾ ਇਹ ਇੱਕ ਵਧੀਆ ਤਰੀਕਾ ਹੈ। 

ਆਪਣੀ ਮਾਂ ਲਈ ਮਾਂ ਦਿਵਸ ਦੇ ਤੋਹਫ਼ੇ ਦੀ ਚੋਣ ਕਰਦੇ ਸਮੇਂ ਸਭ ਤੋਂ ਮਹੱਤਵਪੂਰਣ ਗੱਲ ਇਹ ਹੁੰਦੀ ਹੈ ਕਿ ਉਸ ਦੇ ਸ਼ੌਕ ਅਤੇ ਦਿਲਚਸਪੀਆਂ 'ਤੇ ਵਿਚਾਰ ਕਰਨਾ 'ਤੇ ਉਹ ਆਪਣਾ ਖਾਲੀ ਸਮਾਂ ਕਿਵੇਂ ਬਿਤਾਉਂਦੀ ਹੈ? ਉਨ੍ਹਾਂ ਦੀਆਂ ਤਰਜੀਹਾਂ ਨੂੰ ਧਿਆਨ 'ਚ ਰੱਖਦੇ ਹੋਏ ਤੋਹਫ਼ੇ ਦੀ ਚੋਣ ਕਰਨਾ ਇਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਆਪਣੀ ਮਾਂ ਨੂੰ ਮਾਂ ਦਿਵਸ ਦੇ ਤੋਹਫ਼ੇ ਦੇਣਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹੋ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤੋਹਫ਼ਿਆਂ ਬਾਰੇ ਦਸਾਂਗੇ, ਜਿਨ੍ਹਾਂ ਨੂੰ ਤੁਸੀਂ ਆਪਣੀ ਮਾਂ ਨੂੰ ਦੇ ਸਕਦੇ ਹੋ। ਤਾਂ ਆਉ ਜਾਣਦੇ ਹਾਂ ਉਨ੍ਹਾਂ ਬਾਰੇ


ਫੁੱਲ : 

ਫੁੱਲ ਇੱਕ ਸ਼ਾਨਦਾਰ ਤੋਹਫ਼ਾ ਹੁੰਦਾ ਹੈ, ਜਿਸ ਦੀ ਹਮੇਸ਼ਾ ਸ਼ਲਾਘਾ ਕੀਤੀ ਜਾਂਦੀ ਹੈ। ਦਸ ਦਈਏ ਕਿ ਤੁਸੀਂ ਆਪਣੀ ਮਾਂ ਦੇ ਪਸੰਦੀਦਾ ਫੁੱਲਾਂ ਦਾ ਗੁਲਦਸਤਾ ਚੁਣ ਸਕਦੇ ਹੋ। ਇਸ ਨਾਲ ਉਨ੍ਹਾਂ ਨੂੰ ਖਾਸ ਅਤੇ ਚੰਗਾ ਮਹਿਸੂਸ ਹੋਵੇਗਾ।

ਮੇਕਅੱਪ ਅਤੇ ਗਹਿਣਿਆਂ ਦਾ ਡੱਬਾ : 

ਜਿਵੇ ਤੁਸੀਂ ਜਾਣਦੇ ਹੋ ਕਿ ਦੂਜੀਆਂ ਦੀ ਦੀਆਂ ਲੋੜਾਂ ਦਾ ਖਿਆਲ ਰੱਖਦੇ ਹੋਏ ਮਾਂ ਆਪਣੇ ਲਈ ਸਮਾਂ ਨਹੀਂ ਕੱਢ ਪਾਉਂਦੀ। ਅਜਿਹੇ 'ਚ ਤੁਸੀਂ ਉਨ੍ਹਾਂ ਨੂੰ ਮੇਕਅੱਪ ਅਤੇ ਗਹਿਣਿਆਂ ਦਾ ਡੱਬਾ ਤੋਹਫ਼ੇ ਵਜੋਂ ਦੇ ਸਕਦੇ ਹੋ। ਦਸ ਦਈਏ ਕਿ ਉਨ੍ਹਾਂ ਨੂੰ ਇੱਕ ਸੁੰਦਰ ਸਟੋਰੇਜ ਡੱਬਾ ਬਾਕਸ ਦਿੱਤਾ ਜਾ ਸਕਦਾ ਹੈ। ਤੁਹਾਡੀ ਮਾਂ ਨੂੰ ਇਹ ਤੋਹਫ਼ਾ ਬਹੁਤ ਪਸੰਦ ਆਵੇਗਾ।

ਫੋਟੋ ਫ੍ਰੇਮ : 

ਤੁਸੀਂ ਆਪਣੇ ਆਪ ਨੂੰ ਬਚਪਨ ਦੀਆਂ ਯਾਦਾਂ ਨਾਲ ਸਬੰਧਤ ਇੱਕ ਫੋਟੋ ਫ੍ਰੇਮ ਨੂੰ ਤੋਹਫ਼ੇ ਵਜੋਂ ਦੇ ਸਕਦੇ ਹੋ। ਦਸ ਦਈਏ ਕਿ ਉਨ੍ਹਾਂ ਸੁਨਹਿਰੀ ਯਾਦਾਂ ਨੂੰ ਦੇਖ ਕੇ, ਤੁਹਾਡੇ ਲਈ ਉਨ੍ਹਾਂ ਦਾ ਪਿਆਰ ਵਧੇਗਾ। ਇਸ ਦੇ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਵਿਆਹ, ਰਿਸੈਪਸ਼ਨ, ਪਰਿਵਾਰ ਜਾਂ ਬੱਚਿਆਂ ਦੇ ਨਾਲ ਫੋਟੋ ਫ੍ਰੇਮ ਗਿਫਟ ਕਰਨਾ ਬਹੁਤ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ।

ਰੇਸ਼ਮ ਦੀ ਸਾੜ੍ਹੀ : 

ਤੁਸੀਂ ਆਪਣੀ ਮਾਂ ਨੂੰ ਕਲਾਸਿਕ ਰੇਸ਼ਮ ਦੀ ਸਾੜ੍ਹੀ ਵੀ ਤੋਹਫ਼ੇ ਵਜੋਂ ਦੇ ਸਕਦੇ ਹੋ। ਦਸ ਦਈਏ ਕਿ ਸਾੜ੍ਹੀ ਦੀ ਚੋਣ ਕਰਨ ਲਈ ਤੁਸੀਂ ਆਪਣੀ ਮਾਂ ਦੀ ਪਸੰਦ ਦਾ ਰੰਗ ਚੁਣ ਸਕਦੇ ਹੋ। ਇਸ ਦੇ ਨਾਲ ਮੈਚਿੰਗ ਗਹਿਣਿਆਂ ਦੀ ਚੋਣ ਕਰਨਾ ਵੀ ਵਧੀਆ ਵਿਕਲਪ ਹੈ। ਨਾਲ ਹੀ ਤੁਸੀਂ ਸਪਾ ਡੇ, ਮਿਊਜ਼ਿਕ ਸ਼ੋਅ, ਸਪੋਰਟਸ ਟਿਕਟ ਜਾਂ ਬੋਟ ਰਾਈਡ ਵੀ ਲੈ ਸਕਦੇ ਹੋ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਛੋਟੇ ਸਿੱਧੂ ਨੂੰ ਮੱਥਾ ਟਿਕਾਉਣ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੇ

- PTC NEWS

Top News view more...

Latest News view more...

PTC NETWORK