ਚੰਡੀਗੜ੍ਹ: ਫਰਨੀਚਰ ਮਾਰਕਿਟ ਕੋਲ ਪਿਸਤੌਲ ਦਿਖਾ ਕੇ ਲੁੱਟੀ ਟੈਕਸੀ

By  Joshi March 21st 2018 06:44 PM

ਚੰਡੀਗੜ੍ਹ: ਫਰਨੀਚਰ ਮਾਰਕਿਟ ਕੋਲ ਪਿਸਤੌਲ ਦਿਖਾ ਕੇ ਲੁੱਟੀ ਟੈਕਸੀ: ਚੰਡੀਗੜ੍ਹ ਦੇ ਫਰਨੀਚਰ ਮਾਰਕਿਟ ਦੇ ਕੋਲ ਇੱਕ ਵੱਡੀ ਲੁੱਟ-ਖੋਹ ਦੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ, ਫਰਨੀਚਰ ਮਾਰਕਿਟ ਦੇ ਕੋਲੋਂ ਗਨ ਪਵਾਇੰਟ 'ਤੇ ਇੱਕ I-20 ਕਾਰ ਦੀ ਲੁੱਟ ਹੋਈ ਹੈ।

ਟੈਕਸੀ ਡ੍ਰਾਈਵਰ ਚਾਲਕ ਨੂੰ ਪਿਸਤੌਲ ਦਿਖਾ ਕੇ ਉਸ ਕੋਲੋਂ ਗੱਡੀ ਖੋਹੀ ਗਈ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਮੌਕੇ ਤੋਂ ਫਰਾਰ ਹੋ ਗਏ।

ਇਹ ਘਟਨਾ ਸਵੇਰੇ 4:00 ਵਜੇ ਦੇ ਕਰੀਬ ਦੀ ਹੈ।  ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

—PTC News

Related Post