ਬੇਅਦਬੀ ਮਾਮਲੇ ਸਬੰਧੀ ਪੰਜਾਬ ਸਰਕਾਰ ਪਹੁੰਚੀ ਹਾਈਕੋਰਟ, ਕਿਹਾ ਪਹਿਲਾਂ ਸੁਣੋ ਸਾਡਾ ਪੱਖ

By  Jashan A January 29th 2019 09:14 AM

ਬੇਅਦਬੀ ਮਾਮਲੇ ਸਬੰਧੀ ਪੰਜਾਬ ਸਰਕਾਰ ਪਹੁੰਚੀ ਹਾਈਕੋਰਟ, ਕਿਹਾ ਪਹਿਲਾਂ ਸੁਣੋ ਸਾਡਾ ਪੱਖ,ਚੰਡੀਗੜ੍ਹ: ਬੇਅਦਬੀ ਮਾਮਲੇ ਨੂੰ ਲੈ ਪੰਜਾਬ ਸਰਕਾਰ ਨੇ ਹੁਣ ਹਾਈਕੋਰਟ ਦਾ ਰੁਖ਼ ਕੀਤਾ ਹੈ। ਬੀਤੇ ਦਿਨ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਕੇਵਿਏਟ ਦਾਇਰ ਕੀਤੀ ਹੈ। ਜਿਸ ਦੌਰਾਨ ਸਰਕਾਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਹਾਈਕੋਰਟ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਕਰਨ ਤੋਂ ਪਹਿਲਾਂ ਸਰਕਾਰ ਦਾ ਪੱਖ ਵੀ ਸੁਣੇ।

hc ਬੇਅਦਬੀ ਮਾਮਲੇ ਸਬੰਧੀ ਪੰਜਾਬ ਸਰਕਾਰ ਪਹੁੰਚੀ ਹਾਈਕੋਰਟ, ਕਿਹਾ ਪਹਿਲਾਂ ਸੁਣੋ ਸਾਡਾ ਪੱਖ

ਜਿਸ ਤੋਂ ਬਾਅਦ ਇਸ ਨਾਲ ਸੰਬੰਧਤ ਹੋਰ ਮਾਮਲਿਆਂ ਉਤੇ ਸੁਣਵਾਈ ਲਈ ਅਦਾਲਤ ਫੈਸਲਾ ਕਰੇ।

ਦੱਸਣਯੋਗ ਹੈ ਕਿ ਬੇਅਦਬੀ ਮਾਮਲੇ 'ਚ ਪਿਛਲੇ ਦਿਨ ਵਿਦੇਸ਼ ਭੱਜਣ ਦੀ ਫਿਰਾਕ 'ਚ ਮੋਗਾ ਦੇ ਸਾਬਕਾ ਐਸ.ਐਸ.ਪੀ . ਚਰਨਜੀਤ ਸ਼ਰਮਾ ਨੂੰ SIT ਵੱਲੋਂ ਗਿਰਫਤਾਰ ਕੀਤਾ।

hc ਬੇਅਦਬੀ ਮਾਮਲੇ ਸਬੰਧੀ ਪੰਜਾਬ ਸਰਕਾਰ ਪਹੁੰਚੀ ਹਾਈਕੋਰਟ, ਕਿਹਾ ਪਹਿਲਾਂ ਸੁਣੋ ਸਾਡਾ ਪੱਖ

ਇਸ ਦੇ ਚਲਦੇ ਆਪਣੀ ਗਿਰਫਤਾਰੀ ਤੋਂ ਬਚਣ ਲਈ ਕਈ ਪੁਲਿਸ ਅਧਿਕਾਰੀਆਂ ਦੇ ਹਾਈਕੋਰਟ ਜਾਣ ਦੀ ਪੰਜਾਬ ਸਰਕਾਰ ਨੂੰ ਸੂਚਨਾ ਹੈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਹਾਈਕੋਰਟ ਦਰਵਾਜ਼ਾ ਖੜਕਾਇਆ ਹੈ।

-PTC News

Related Post