ਚੰਡੀਗੜ੍ਹ 'ਚ ਗੁਬਾਰੇ ਫਟਣ ਕਾਰਨ ਝੁਲਸੇ ਕਈ ਵਿਦਿਆਰਥੀ

By  Joshi October 9th 2017 05:53 PM

ਚੰਡੀਗੜ੍ਹ ਦੇ ਸੈਕਟਰ-34 ਵਿੱਚ ਇੱਕ ਭਿਆਨਕ ਘਟਨਾ ਦੌਰਾਨ 15 ਵਿਦਿਆਰਥੀਆਂ ਦੇ ਜੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਲ, ਇੱਥੇ ਪ੍ਰਦਰਸ਼ਨੀ ਗਰਾਊਂਡ ਵਿੱਚ ਇੱਕ ਸਾਲਾਨਾ ਸਮਾਰੋਹ ਹੋ ਰਿਹਾ ਸੀ ਜਿੱਥੇ ਗੁਬਾਰੇ ਉਡਾਏ ਜਾ ਰਹੀ ਸੀਪ ਉਹਨਾਂ ਗੁਬਾਰਿਆਂ ਦੇ ਫਟਣ ਨਾਲ ਤਕਰੀਬਨ 15 ਬੱਚਿਆਂ ਦੇ ਝੁਲਸਣ ਦੀ ਖਬਰ ਹੈ।

ਝੁਲਸੇ ਬੱਚਿਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Chandigarh Ground Blast: ਚੰਡੀਗੜ੍ਹ 'ਚ ਗੁਬਾਰੇ ਫਟਣ ਕਾਰਨ ਝੁਲਸੇ ਕਈ ਵਿਦਿਆਰਥੀਮਿਲੀ ਜਾਣਕਾਰੀ ਮੁਤਾਬਕ ਐਲਨ ਇੰਸਟੀਚਿਊਟ ਸੈਕਟਰ-24 ਵੱਲੋਂ ਪ੍ਰਦਰਸ਼ਨੀ ਗਰਾਊਂਡ ਵਿੱਚ ਸਾਲਾਨਾ ਸਮਾਰੋਹ ਦੌਰਾਨ ਛੇ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਸੀ ਅਤੇ ਖੁਸ਼ੀ ਵਿੱਚ ਗੁਬਾਰੇ ਵੀ ਉਡਾਏ ਜਾ ਰਹੇ ਸਨ।

ਇਹਨਾਂ ਵਿੱਚੋਂ ਕੁਝ ਗੁਬਾਰੇ  ਬਿਜਲੀ ਦੀ ਤਾਰ ਅਤੇ ਉਥੇ ਲੱਗੇ ਬੱਲਬਾਂ ਨਾਲ ਟਕਰਾ ਕੇ ਫਟ ਗਏ ਸਨ। ਗੁਬਾਰੇ ਫਟਣ ਕਾਰਨ ਇੱਕ ਧਮਾਕਾ ਹੋਇਆ ਜਿਸ ਕਾਰਨ ਗੁਬਾਰੇ ਵਿੱਚੋਂ ਨਾਈਟਰੋਜਨ ਗੈਸ ਰਿਸਣ ਕਾਰਨ ਵਿਦਿਆਰਥੀ ਝੁਲਸ ਗਏ ਸਨ।

ਧਮਾਕੇ ਕਾਰਨ ਮਚੀ ਭਗਦੜ 'ਤੇ ਕਾਬੂ ਪਾ ਲਿਆ ਗਿਆ ਸੀ।

ਦੱਸਣਯੋਗ ਹੈ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਇਹ ਸਮਾਰੋਹ ਫਾਇਰ ਸੇਫਟੀ ਦੀ ਪ੍ਰਵਾਨਗੀ ਤੋਂ ਬਗੈਰ ਚੱਲ ਰਿਹਾ ਸੀ।

—PTC News

Related Post