Sat, Jul 27, 2024
Whatsapp

ਸ਼੍ਰੋਮਣੀ ਅਕਾਲੀ ਦਲ 'ਚ ਮੁੜ ਸ਼ਾਮਲ ਹੋਏ ਦਿਲਬਾਗ ਸਿੰਘ ਵਡਾਲੀ, CM ਮਾਨ ਨੇ ਬੀਤੇ ਦਿਨ 'ਆਪ' 'ਚ ਕਰਵਾਈ ਸੀ ਸ਼ਮੂਲੀਅਤ

ਦਿਲਬਾਗ ਸਿੰਘ ਵਡਾਲੀ ਨੂੰ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾਇਆ ਸੀ, ਪਰੰਤੂ 24 ਘੰਟਿਆਂ ਦੇ ਅੰਦਰ ਹੀ ਉਨ੍ਹਾਂ ਨੇ ਆਪਣੀ ਮਾਂ ਪਾਰਟੀ 'ਚ ਮੁੜ ਸ਼ਮੂਲੀਅਤ ਕਰ ਲਈ ਹੈ।

Reported by:  PTC News Desk  Edited by:  KRISHAN KUMAR SHARMA -- May 04th 2024 02:55 PM
ਸ਼੍ਰੋਮਣੀ ਅਕਾਲੀ ਦਲ 'ਚ ਮੁੜ ਸ਼ਾਮਲ ਹੋਏ ਦਿਲਬਾਗ ਸਿੰਘ ਵਡਾਲੀ, CM ਮਾਨ ਨੇ ਬੀਤੇ ਦਿਨ 'ਆਪ' 'ਚ ਕਰਵਾਈ ਸੀ ਸ਼ਮੂਲੀਅਤ

ਸ਼੍ਰੋਮਣੀ ਅਕਾਲੀ ਦਲ 'ਚ ਮੁੜ ਸ਼ਾਮਲ ਹੋਏ ਦਿਲਬਾਗ ਸਿੰਘ ਵਡਾਲੀ, CM ਮਾਨ ਨੇ ਬੀਤੇ ਦਿਨ 'ਆਪ' 'ਚ ਕਰਵਾਈ ਸੀ ਸ਼ਮੂਲੀਅਤ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਿਲਬਾਗ ਸਿੰਘ ਵਡਾਲੀ  ਨੇ ਮੁੜ ਘਰ ਵਾਪਸੀ ਕਰ ਲਈ ਹੈ। ਦਿਲਬਾਗ ਸਿੰਘ ਵਡਾਲੀ  ਨੂੰ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾਇਆ ਸੀ, ਪਰੰਤੂ 24 ਘੰਟਿਆਂ ਦੇ ਅੰਦਰ ਹੀ ਉਨ੍ਹਾਂ ਨੇ ਆਪਣੀ ਮਾਂ ਪਾਰਟੀ 'ਚ ਮੁੜ ਸ਼ਮੂਲੀਅਤ ਕਰ ਲਈ ਹੈ।

ਦਿਲਬਾਗ ਸਿੰਘ ਵਡਾਲੀ ਨੂੰ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਲੋਕ ਸਭਾ ਅੰਮ੍ਰਿਤਸਰ ਤੋਂ ਪਾਰਟੀ ਉਮੀਦਵਾਰ ਅਨਿਲ ਜੋਸ਼ੀ ਨੇ ਸਿਰੋਪਾਓ ਭੇਂਟ ਕਰਕੇ ਮੁੜ ਸ਼ਮੂਲੀਅਤ ਕਰਵਾਈ ਅਤੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਦਿਲਬਾਗ ਵਡਾਲੀ ਨੇ ਕਿਹਾ ਕਿ ਉਨ੍ਹਾਂ ਨੇ 24 ਘੰਟਿਆਂ ਅੰਦਰ ਹੀ ਆਮ ਆਦਮੀ ਪਾਰਟੀ ਵਿਚੋਂ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕੀਤੀ ਹੈ। 


ਦਿਲਬਾਗ ਸਿੰਘ ਵਡਾਲੀ ਨੇ ਕਿਹਾ ਕਿ ਇੱਕ ਘਰ ਵਿੱਚ ਚਾਰ ਭਾਂਡੇ ਖੜਕਦੇ ਹਨ ਹੁਣ ਮੈਨੂੰ ਕੋਈ ਗੁੱਸਾ ਗਿਲਾ ਨਹੀਂ ਹੈ ਅਤੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ ਤੇ ਇਸੇ ਦੇ ਵਿੱਚ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਹਲਕੇ ਤੋਂ ਅਨਿਲ ਜੋਸ਼ੀ ਨੂੰ ਵੱਡੀ ਲੀਡ ਨਾਲ ਜਿਤਾਵਾਂਗਾ।

- PTC NEWS

Top News view more...

Latest News view more...

PTC NETWORK