ਚੰਡੀਗੜ੍ਹ ਦੇ ਗੁਰਦੁਆਰੇ 'ਚ ਬਿਨਾ ਗੈਸ ਤੋਂ ਚੁੱਲ੍ਹੇ 'ਤੇ ਬਣਿਆ ਲੰਗਰ !

By  Shanker Badra June 26th 2018 08:49 PM

ਚੰਡੀਗੜ੍ਹ ਦੇ ਗੁਰਦੁਆਰੇ 'ਚ ਬਿਨਾ ਗੈਸ ਤੋਂ ਚੁੱਲ੍ਹੇ 'ਤੇ ਬਣਿਆ ਲੰਗਰ !:ਸੋਸ਼ਲ ਮੀਡੀਆ 'ਤੇ ਹਰ ਰੋਜ਼ ਕਈ ਤਰ੍ਹਾਂ ਦੇ ਫ਼ੋਟੋ,ਵੀਡੀਓ ਤੇ ਮੈਸੇਜ ਵਾਇਰਲ ਹੁੰਦੇ ਹਨ।ਇਨ੍ਹਾਂ ਵਿੱਚ ਹੀ ਇੱਕ ਅਜਿਹੀ ਹੀ ਵੀਡੀਓ ਆਈ ਹੈ,ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਦੁਆਰੇ ਵਿੱਚ ਗੈਸ ਚੁੱਲ੍ਹੇ 'ਤੇ ਬਿਨਾ ਗੈਸ ਤੇ ਸਿਲੰਡਰ 'ਤੇ ਲੰਗਰ ਤਿਆਰ ਹੋ ਰਿਹਾ ਹੈ।Chandigarh Gurdwara in Without gas on the stove made langer ,video Viral

ਵਾਇਰਲ ਵੀਡੀਓ ਵਿੱਚ ਕੀ ਦਿੱਸ ਰਿਹਾ ਹੈ ?Chandigarh Gurdwara in Without gas on the stove made langer ,video Viralਵੀਡੀਓ 'ਚ ਤੁਸੀਂ ਦੇਖ ਰਹੇ ਹੋ ਕਿ ਚੁੱਲ੍ਹੇ ਵਿੱਚ ਅੱਗ ਬਲ਼ ਰਹੀ ਹੈ ਤੇ ਉਸ 'ਤੇ ਇੱਕ ਵੱਡਾ ਬਰਤਨ ਵੀ ਰੱਖਿਆ ਗਿਆ ਹੈ।ਚੁੱਲ੍ਹੇ ਵਿੱਚ ਗੈਸ ਪਾਈਪ ਤਾਂ ਲੱਗਾ ਦਿੱਸ ਰਿਹਾ ਹੈ ਪਰ ਪਾਈਪ ਜ਼ਮੀਨ 'ਤੇ ਰੱਖਿਆ ਹੋਇਆ ਹੈ।ਅੱਗੋਂ ਕਿਸੇ ਸਿਲੰਡਰ ਨਾਲ ਜੁੜੇ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਬਰਤਨ ਵਿੱਚ ਰੱਖੀ ਦਾਲ਼ ਉਬਾਲੇ ਮਾਰ ਰਹੀ ਹੈ।

ਪੜਤਾਲ ਵਿੱਚ ਆਇਆ ਸੱਚ ਸਾਹਮਣੇ Chandigarh Gurdwara in Without gas on the stove made langer ,video Viral

ਜਾਣਕਾਰੀ ਮਿਲੀ ਕਿ ਇਹ ਵੀਡੀਓ ਸ੍ਰੀ ਅਰਜਨ ਦੇਵ ਜੀ ਗੁਰਦੁਆਰੇ ਦਾ ਹੈ।ਸੇਵਾਦਾਰਾਂ ਨੇ ਦੱਸਿਆ ਕਿ ਇਹ ਵਾਇਰਲ ਵੀਡੀਓ 17 ਜੂਨ ਦਾ ਹੈ,ਇਸੇ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ।ਇਸ ਮੌਕੇ 'ਤੇ ਗੁਰਦੁਆਰੇ ਵਿੱਚ ਲੰਗਰ ਬਣ ਰਿਹਾ ਸੀ ਤਾਂ ਅਚਾਨਕ ਗੈਸ ਖ਼ਤਮ ਹੋ ਗਈ।ਨਵਾਂ ਸਿਲੰਡਰ ਲਾਉਣ ਲਈ ਪੁਰਾਣੇ ਸਿਲੰਡਰ ਤੋਂ ਪਾਈਪ ਤਾਂ ਹਟਾਈ ਗਈ ਪਰ ਰੈਗੂਲੇਟਰ ਨਾ ਬੰਦ ਕਰਨ ਕਾਰਨ ਜੋ ਗੈਸ ਪਾਈਪ ਵਿੱਚ ਬਚੀ ਹੋਈ ਸੀ,ਉਸ ਨਾਲ ਬਰਨਰ ਚਲਦਾ ਰਿਹਾ।ਇਸੇ ਵਰਤਾਰੇ ਨੂੰ ਉੱਥੇ ਮੌਜੂਦ ਕਿਸੇ ਵਿਅਕਤੀ ਨੇ ਚਮਤਕਾਰ ਦੱਸਦਿਆਂ ਸੋਸ਼ਲ ਮੀਡੀਆ 'ਤੇ ਪਾ ਦਿੱਤਾ।ਇਸ ਤਰ੍ਹਾਂ ਪੜਤਾਲ ਵਿੱਚ ਇਹ ਚਮਤਕਾਰ ਦਾ ਦਾਅਵਾ ਝੂਠਾ ਸਾਬਤ ਹੋਇਆ ਹੈ।

-PTCNews

Related Post