ਪੰਜਾਬ 'ਚ ਸੰਘਣੀ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਇਹ ਚਿਤਾਵਨੀ

By  Shanker Badra November 30th 2018 06:16 PM -- Updated: November 30th 2018 06:26 PM

ਪੰਜਾਬ 'ਚ ਸੰਘਣੀ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਇਹ ਚਿਤਾਵਨੀ:ਚੰਡੀਗੜ੍ਹ : ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ।ਇਸ ਨੂੰ ਲੈ ਕੇ ਅੱਜ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 2-3 ਦਿਨਾਂ ਵਿਚ ਪੰਜਾਬ ਦੇ ਕੁੱਝ ਹਿੱਸਿਆਂ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।ਜਿਸ ਨਾਲ ਰਾਸ਼ਟਰੀ ਅਤੇ ਰਾਜ ਹਾਈਵੇਅ ਸਮੇਤ ਪੰਜਾਬ ਦੇ ਕੁਝ ਹਿੱਸਿਆਂ ਵਿਚ ਸੰਭਾਵਤ ਤੌਰ 'ਤੇ 200 ਮੀਟਰ ਤੋਂ ਵੀ ਨੇੜੇ ਕੁੱਝ ਦਿਖਾਈ ਨਹੀਂ ਦੇਵੇਗਾ,ਜਿਸ ਨਾਲ ਵੱਡੇ ਸੜਕ ਹਾਦਸੇ ਵਾਪਰ ਸਕਦੇ ਹਨ।chandigarh-imd-next-2-3-days-punjab-dense-fog-prophecyਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਪੈ ਰਹੀ ਸੰਘਣੀ ਧੁੰਦ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।ਇਸ ਦੌਰਾਨ ਧੁੰਦ ਕਾਰਨ ਆਵਾਜਾਈ ਵਿਵਸਥਾ ਪ੍ਰਭਾਵਿਤ ਰਹੀ ਅਤੇ ਵਾਹਨ ਧੀਮੀ ਗਤੀ ਵਿਚ ਚਲਦੇ ਨਜ਼ਰ ਆਏ ਹਨ।ਇਸ ਤੋਂ ਇਲਾਵਾ ਠੰਢ 'ਚ ਵੀ ਵਾਧਾ ਦਰਜ ਕੀਤਾ ਗਿਆ ਹੈ।ਇਸ ਧੁੰਦ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।chandigarh-imd-next-2-3-days-punjab-dense-fog-prophecyਇਸ ਦੇ ਨਾਲ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਇਸੇ ਦੌਰਾਨ ਬੀਤੇ ਕੱਲ ਬਟਾਲਾ ਵਿਚ ਧੁੰਦ ਕਾਰਨ ਵੱਡਾ ਸੜਕ ਹਾਦਸਾ ਵਾਪਰਿਆ ਸੀ।ਇਸ ਹਾਦਸੇ ਦੌਰਾਨ 19 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ।ਅੱਜ ਸਵੇਰੇ ਖੰਨਾ ਨੇੜੇ ਜੀਟੀ ਰੋਡ 'ਤੇ ਪਿੰਡ ਮੋਹਨਪੁਰ ਨੇੜੇ ਧੁੰਦ ਕਾਰਨ ਵੱਡਾ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ 'ਚ ਤਿੰਨ ਵਾਹਨਾਂ ਦੀ ਆਪਸ 'ਚ ਟੱਕਰ ਹੋ ਗਈ,ਜਿਸ ਵਿੱਚ ਲਗਭਗ 2 ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ।Chandigarh IMD Next 2-3 days Punjab Dense fog Prophecyਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਕੁੱਝ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ,ਜਿਸ 'ਤੇ ਸਾਨੂੰ ਅਮਲ ਕਰਨ ਦੀ ਲੋੜ ਹੈ।ਪੰਜਾਬ ਵਿਚ ਪੈ ਰਹੀ ਸੰਘਣੀ ਧੁੰਦ ਦੌਰਾਨ ਆਪਣੇ ਵਾਹਨ 'ਤੇ ਜਾਂਦੇ ਸਮੇਂ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਧੀਮੀ ਚਾਲ ਵਿੱਚ ਆਪਣੇ ਵਾਹਨ ਚਲਾਉਣੇ ਚਾਹੀਦੇ ਹਨ।

-PTCNews

Related Post