ਚੰਡੀਗੜ੍ਹ : ਮਨੀਮਾਜਰਾ 'ਚ ਹੋਏ ਤੀਹਰੇ ਕਤਲ ਮਾਮਲੇ ਦੀ ਸੁਲਝੀ ਗੁੱਥੀ , ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ

By  Shanker Badra January 23rd 2020 05:07 PM -- Updated: January 23rd 2020 05:09 PM

ਚੰਡੀਗੜ੍ਹ : ਮਨੀਮਾਜਰਾ 'ਚ ਹੋਏ ਤੀਹਰੇ ਕਤਲ ਮਾਮਲੇ ਦੀ ਸੁਲਝੀ ਗੁੱਥੀ , ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ:ਚੰਡੀਗੜ੍ਹ : ਚੰਡੀਗੜ੍ਹ ਦੇ ਮਨੀਮਾਜਰਾ ਤੋਂ ਅੱਜ ਸਵੇਰੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਮਾਡਰਨ ਕੰਪਲੈਕਸ ਸਥਿਤ ਇਕ ਬੰਦ ਮਕਾਨ ਵਿਚ ਬੁੱਧਵਾਰ ਰਾਤ ਦੋ ਵਜੇ ਔਰਤ ਅਤੇ ਉਸ ਦੇ ਦੋ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਿਕ ਸੰਜੇ ਅਰੋੜਾ ਇਸ ਮਕਾਨ 'ਚ ਲਗਭਗ 1 ਸਾਲ ਪਹਿਲਾਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਿਰਾਏ 'ਤੇ ਰਹਿਣ ਆਏ ਸਨ।

Chandigarh Triple murder Case Police Big disclosures ਚੰਡੀਗੜ੍ਹ : ਮਨੀਮਾਜਰਾ 'ਚ ਹੋਏ ਤੀਹਰੇ ਕਤਲ ਮਾਮਲੇ ਦੀ ਸੁਲਝੀ ਗੁੱਥੀ , ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ

ਸੂਤਰਾਂ ਨੇ ਦੱਸਿਆ ਕਿ ਸੰਜੇ ਅਰੋੜਾ ਕਾਫੀ ਕਰਜ਼ੇ 'ਚ ਡੁੱਬਿਆ ਹੋਇਆ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਬਹੁਤ ਪ੍ਰੇਸ਼ਾਨ ਸੀ। ਪੁਲਿਸ ਨੇ ਦੱਸਿਆ ਕਿ ਸੰਜੇ ਅਰੋੜਾ (47), ਜੋ ਕਿ ਪੰਚਕੂਲਾ ਦੇ ਸੈਕਟਰ-9 'ਚ ਕ੍ਰਿਸ਼ਣਾ ਡੇਅਰੀ ਚਲਾਉਂਦਾ ਹੈ, ਨੇ ਆਪਣੀ ਪਤਨੀ ਸਵਿਤਾ (45) ਅਤੇ ਬੇਟੇ ਅਰਜੁਨ (16) ਅਤੇ ਬੇਟੀ ਸੈਂਸੀ (21) ਦੀ ਬੁੱਧਵਾਰ ਦੁਪਹਿਰ ਤੇਜ਼ਧਾਰ ਚਾਕੂ ਨਾਲ ਹੱਤਿਆ ਕਰ ਦਿੱਤੀ।

Chandigarh Triple murder Case Police Big disclosures ਚੰਡੀਗੜ੍ਹ : ਮਨੀਮਾਜਰਾ 'ਚ ਹੋਏ ਤੀਹਰੇ ਕਤਲ ਮਾਮਲੇ ਦੀ ਸੁਲਝੀ ਗੁੱਥੀ , ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ

ਇਸ ਕਤਲ ਦੀ ਗੁੱਥੀ ਸੁਲਝ ਗਈ ਹੈ। ਇਸ ਮਾਮਲੇ 'ਚਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਅਤੇ ਦੱਸਿਆ ਕਿ ਔਰਤ ਦੇ ਪਤੀ ਨੇ ਹੀ ਆਪਣੇ ਪਰਿਵਾਰ ਦੀ ਹੱਤਿਆ ਕੀਤੀ ਹੈ। ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਤੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ। ਉਸ ਦਾ ਪੀਜੀਆਈ ਚੰਡੀਗੜ੍ਹ 'ਚ ਇਲਾਜ ਚੱਲ ਰਿਹਾ ਹੈ।

Chandigarh Triple murder Case Police Big disclosures ਚੰਡੀਗੜ੍ਹ : ਮਨੀਮਾਜਰਾ 'ਚ ਹੋਏ ਤੀਹਰੇ ਕਤਲ ਮਾਮਲੇ ਦੀ ਸੁਲਝੀ ਗੁੱਥੀ , ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ

ਦੱਸਿਆ ਜਾਂਦਾ ਹੈ ਕਿ ਕਿ ਦੋਸ਼ੀ ਸੰਜੇ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਨੂੰ ਚਾਕੂ ਨਾਲ ਮੌਤ ਦੇ ਘਾਟ ਉਤਾਰਿਆ। ਇਸ ਤੋਂ ਬਾਅਦ ਉਸ ਨੇ ਆਪਣੇ ਲੜਕੇ ਅਰਜੁਨ ਦੇ ਸਕੂਲੋਂ ਘਰ ਵਾਪਸ ਆਉਣ ਦਾ ਇੰਤਜਾਰ ਕੀਤਾ। ਜਦੋਂ ਅਰਜੁਨ ਘਰ ਪਹੁੰਚਿਆ ਤਾਂ ਉਸ ਦਾ ਵੀ ਚਾਕੂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ।

Chandigarh Triple murder Case Police Big disclosures ਚੰਡੀਗੜ੍ਹ : ਮਨੀਮਾਜਰਾ 'ਚ ਹੋਏ ਤੀਹਰੇ ਕਤਲ ਮਾਮਲੇ ਦੀ ਸੁਲਝੀ ਗੁੱਥੀ , ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ

ਇਸ ਮਗਰੋਂ ਉਸ ਦੀ 21 ਸਾਲ ਬੇਟੀ ਸੈਂਸੀ, ਜੋ ਲਾਅ ਦੀ ਵਿਦਿਆਰਥਣ ਸੀ, ਘਰ ਆਈ ਤਾਂ ਉਸ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਉਸ ਦੇ ਸਿਰ 'ਚ ਲੋਹੇ ਦੀ ਰਾਡ ਨਾਲ ਕਈ ਵਾਰ ਕੀਤੇ। ਪੁਲਿਸ ਮੁਤਾਬਕ ਸੰਜੇ ਨੇ ਰੇਲ ਗੱਡੀ ਅੱਗੇ ਛਾਲ ਮਾਰਨ ਤੋਂ ਪਹਿਲਾਂ ਸੁਸਾਇਡ ਨੋਟ ਵੀ ਲਿਖਿਆ ਸੀ। ਹਾਲਾਂਕਿ ਪੁਲਿਸ ਸੁਸਾਈਡ ਨੋਟ ਦੀ ਜਾਂਚ ਕਰ ਰਹੀ ਹੈ।

-PTCNews

Related Post