Chandigarh MC elections 2021: ਨਗਰ ਨਿਗਮ ਚੋਣਾਂ ਲਈ ਸ਼ਡਿਊਲ ਜਾਰੀ, ਚੋਣ ਜ਼ਾਬਤਾ ਲਾਗੂ

By  Riya Bawa November 22nd 2021 12:59 PM -- Updated: November 22nd 2021 01:02 PM

Chandigarh MC elections 2021: ਚੋਣ ਕਮਿਸ਼ਨਰ ਨੇ ਸੋਮਵਾਰ ਨੂੰ ਚੰਡੀਗੜ੍ਹ 'ਚ ਨਗਰ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ 24 ਦਸੰਬਰ ਨੂੰ ਚੋਣਾਂ ਹੋਣਗੀਆਂ ਅਤੇ 27 ਦਸੰਬਰ ਨੂੰ ਨਤੀਜੇ ਆਉਣਗੇ। ਇਸ ਦੌਰਾਨ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

BSP's fortunes dip: 15 of 18 candidates lose deposit in Chandigarh MC polls | Cities News,The Indian Express

ਇਸ ਵਾਰ 35 ਵਾਰਡਾਂ ਤੋਂ 6 ਲੱਖ 30 ਹਜ਼ਾਰ ਵੋਟਰ ਵੋਟ ਪਾਉਣਗੇ। ਚੋਣਾਂ ਦਾ ਐਲਾਨ ਹੁੰਦੇ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਉਮੀਦਵਾਰ ਚੋਣ ਪ੍ਰਚਾਰ ਵਿੱਚ 5 ਲੱਖ ਰੁਪਏ ਤੱਕ ਖਰਚ ਕਰ ਸਕਦੇ ਹਨ। ਇਸ ਤੋਂ ਇਲਾਵਾ ਜਨਰਲ ਵਰਗ ਲਈ 6,000 ਰੁਪਏ ਅਤੇ ਅਨੁਸੂਚਿਤ ਜਾਤੀ ਲਈ 3,000 ਰੁਪਏ ਦੀ ਜ਼ਮਾਨਤ ਰਾਸ਼ੀ ਹੋਵੇਗੀ।

Chandigarh Congress ,mc Election 2016 ,mc Election In December - कांग्रेस का नया फरमान, टिकट चाहिए तो देने पड़ेंगे ये दस्तावेज - Amar Ujala Hindi News Live

ਇਸ ਤੋਂ ਇਲਾਵਾ ਕੰਧਾਂ 'ਤੇ ਲਿਖਣਾ ਅਤੇ ਪੋਸਟਰ ਲਗਾਉਣਾ ਸਜ਼ਾਯੋਗ ਅਪਰਾਧ ਹੋਵੇਗਾ। ਚੋਣਾਂ ਲਈ ਦੂਜੇ ਰਾਜਾਂ ਤੋਂ ਕੁਝ ਅਬਜ਼ਰਵਰ ਬੁਲਾਏ ਜਾਣਗੇ। ਚੋਣਾਂ ਲਈ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾਵੇਗਾ। ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ - ਭਾਜਪਾ, ਕਾਂਗਰਸ ਅਤੇ 'ਆਪ' ਨੇ ਅਜੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਹੈ। ਹੁਣ ਜਦੋਂ ਕਿ ਤਰੀਕਾਂ ਦਾ ਐਲਾਨ ਹੋ ਗਿਆ ਹੈ, ਸਿਆਸੀ ਪਾਰਟੀਆਂ ਆਪਣੀ ਤਿਆਰੀ ਸ਼ੁਰੂ ਕਰ ਸਕਦੀਆਂ ਹਨ ਅਤੇ ਯੋਜਨਾਵਾਂ ਬਣਾ ਸਕਦੀਆਂ ਹਨ।

Chandigarh MC elections: BJP to come up with vision document

 

-PTC News

Related Post