ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ

By  Shanker Badra January 18th 2019 04:03 PM -- Updated: January 18th 2019 04:13 PM

ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ:ਚੰਡੀਗੜ੍ਹ : ਚੰਡੀਗੜ੍ਹ ਵਿੱਚ ਅੱਜ ਨਿਗਮ ਨਿਗਮ ਦੇ ਮੇਅਰ ,ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਚੋਣਾਂ ਹੋਈਆਂ ਹਨ।ਇਸ ਤੋਂ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਦੇ ਸਾਰੇ ਕੌਂਸਲਰਾਂ ਨੇ ਵੋਟਿੰਗ ਕੀਤੀ ਅਤੇ ਹੁਣ ਗਿਣਤੀ ਹੋ ਰਹੀ ਹੈ।

Chandigarh Municipal Corporation elections Rajesh Kalya Chandigarh New Mayor
ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ

ਇਸ ਦੌਰਾਨ ਭਾਜਪਾ ਦੇ ਰਾਜੇਸ਼ ਕਾਲੀਆ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ,ਜਿਨ੍ਹਾਂ ਨੂੰ 16 ਵੋਟ ਮਿਲੇ ਹਨ।ਇਸ ਦੌਰਾਨ ਭਾਜਪਾ ਤੋਂ ਬਾਗੀ ਹੋਏ ਸਤਿਸ਼ ਕੈਂਟ ਨੂੰ 11 ਵੋਟ ਮਿਲੇ ਹਨ।ਜਾਣਕਾਰੀ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਕੁੱਲ 27 ਵੋਟਾਂ ਸਨ ,ਜਿਨ੍ਹਾਂ 'ਚੋ 5 ਵੋਟਾਂ ਕਰੋਸ ਹੋਈਆਂ ਹਨ।

Chandigarh Municipal Corporation elections Rajesh Kalya Chandigarh New Mayor
ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ

ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣਾ ਨੌਮੀਨੇਸ਼ਨ ਵਾਪਿਸ ਲੈ ਲਿਆ ਸੀ।ਇਸ ਦੌਰਾਨ ਸੰਸਦ ਕਿਰਨ ਖੇਰ ਵੀ ਸਦਨ ਵਿਚ ਪਹੁੰਚੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵੀ ਮੇਅਰ ਦੇ ਚੁਣਾਵ ਦੀ ਪ੍ਰੀਕਿਰਿਆ ਦੇਖਣ ਲਈ ਪਹੁੰਚੇ ਹਨ।

Chandigarh Municipal Corporation elections Rajesh Kalya Chandigarh New Mayor
ਚੰਡੀਗੜ੍ਹ ਨਗਰ ਨਿਗਮ ਚੋਣਾਂ : ਰਾਜੇਸ਼ ਕਾਲੀਆ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ

ਚੰਡੀਗੜ੍ਹ ਨਿਗਮ ਦੇ ਮੇਅਰ ,ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਕੋਂਸਲਰਾਂ ਦੇ ਮੋਬਾਇਲ ਅਤੇ ਪੈਨ ਇੱਕ ਟੋਕਰੀ ਵਿਚ ਰਖਵਾਏ ਗਏ ਸਨ।

-PTCNews

Related Post