ਮੀਂਹ ਤੋਂ ਬਾਅਦ ਚੰਡੀਗੜ੍ਹ 'ਚ ਵਧੀ ਠੰਡ, ਠੁਰ-ਠੁਰ ਕਰਨ ਲੱਗੇ ਲੋਕ

By  Jashan A December 12th 2018 12:57 PM

ਮੀਂਹ ਤੋਂ ਬਾਅਦ ਚੰਡੀਗੜ੍ਹ 'ਚ ਵਧੀ ਠੰਡ, ਠੁਰ-ਠੁਰ ਕਰਨ ਲੱਗੇ ਲੋਕ,ਚੰਡੀਗੜ੍ਹ: ਚੰਡੀਗੜ੍ਹ 'ਚ ਬੀਤੀ ਰਾਤ ਮੀਂਹ ਪੈਣ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਜਿਸ ਤੋਂ ਬਾਅਦ ਠੰਡ ਨੇ ਆਪਣਾ ਜ਼ੋਰ ਫੜ੍ਹ ਲਿਆ ਹੈ। ਹਾਲਾਂਕਿ ਸ਼ਹਿਰ 'ਚ ਸਿਰਫ ਬੂੰਦਾਬਾਂਦੀ ਹੀ ਹੋਈ, ਜਿਸ ਨੇ ਠੰਡ ਕਾਫੀ ਵਧਾ ਦਿੱਤੀ ਅਤੇ ਸਵੇਰ ਦੇ ਸਮੇਂ ਕੰਮਾਕਾਰਾਂ 'ਤੇ ਨਿਕਲਣ ਵਾਲੇ ਲੋਕ ਠੁਰ-ਠੁਰ ਕਰਦੇ ਹੋਏ ਦਿਖਾਈ ਦਿੱਤੇ।

chandigarh ਮੀਂਹ ਤੋਂ ਬਾਅਦ ਚੰਡੀਗੜ੍ਹ 'ਚ ਵਧੀ ਠੰਡ, ਠੁਰ-ਠੁਰ ਕਰਨ ਲੱਗੇ ਲੋਕ

ਮੀਂਹ ਤੋਂ ਬਾਅਦ ਠੰਡ ਨੇ ਇੱਕ ਦਮ ਹੀ ਜ਼ੋਰ ਫੜ੍ਹ ਲਿਆ। ਮੌਸਮ ਵਿਭਾਗ ਮੁਤਾਬਕ 13 ਦਸੰਬਰ ਤੋਂ ਬਾਅਦ ਧੁੰਦ ਪੈ ਸਕਦੀ ਹੈ।ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਬੇਸ਼ੱਕ ਇਸ ਵਾਰ ਠੰਡ ਜਲਦੀ ਆ ਗਈ ਪਰ ਬੀਤੇ 20 ਦਿਨਾਂ ਤੋਂ ਕੋਈ ਵੀ ਮਜ਼ਬੂਤ ਵੈਸਟਰਨ ਡਿਸਟਰਬੈਂਸ ਨਹੀਂ ਆਇਆ ਹੈ।

ਹੋਰ ਪੜ੍ਹੋ:IND VS AUS: ਦੂਜਾ ਟੀ-20 ਮੈਚ ਮੀਹ ਕਾਰਨ ਹੋਇਆ ਰੱਦ, ਭਾਰਤ ਦਾ ਸੀਰੀਜ਼ ਜਿੱਤਣ ਦਾ ਟੁੱਟਿਆ ਸੁਫ਼ਨਾ

chandigarh ਮੀਂਹ ਤੋਂ ਬਾਅਦ ਚੰਡੀਗੜ੍ਹ 'ਚ ਵਧੀ ਠੰਡ, ਠੁਰ-ਠੁਰ ਕਰਨ ਲੱਗੇ ਲੋਕ

ਉਥੇ ਹੀ ਚੰਡੀਗੜ੍ਹ ਦੇ ਤਾਪਮਾਨ 'ਚ ਵੀ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 23.4 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਬੁੱਧਵਾਰ ਨੂੰ ਬੱਦਲ ਛਾਏ ਰਹਿ ਸਕਦੇ ਹਨ ਅਤੇ ਕੱਲ੍ਹ ਨੂੰ ਵੀ ਮੀਂਹ ਪੈਣ ਦੀ ਉਮੀਦ ਹੈ।

-PTC News

Related Post