ਚੰਡੀਗੜ੍ਹ : ਰਾਮ ਦਰਬਾਰ ਦੀ ਸਬਜ਼ੀ ਮੰਡੀ ਗਰਾਊਂਡ 'ਚੋਂ ਮਿਲੇ 3 ਜਿੰਦਾ ਬੰਬ , ਇਲਾਕੇ 'ਚ ਫੈਲੀ ਸਨਸਨੀ

By  Shanker Badra April 13th 2019 11:35 AM

ਚੰਡੀਗੜ੍ਹ : ਰਾਮ ਦਰਬਾਰ ਦੀ ਸਬਜ਼ੀ ਮੰਡੀ ਗਰਾਊਂਡ 'ਚੋਂ ਮਿਲੇ 3 ਜਿੰਦਾ ਬੰਬ , ਇਲਾਕੇ 'ਚ ਫੈਲੀ ਸਨਸਨੀ:ਚੰਡੀਗੜ੍ਹ : ਚੰਡੀਗੜ੍ਹ ਦੇ ਹੈਲੋਮਾਜਰਾ ਨੇੜੇ ਰਾਮ ਦਰਬਾਰ ਦੀ ਸਬਜ਼ੀ ਮੰਡੀ ਗਰਾਊਂਡ 'ਚੋਂ ਅੱਜ ਸਵੇਰੇ 3 ਜਿੰਦਾ ਮੋਰਟਾਰ ਸੈੱਲ ਬੰਬ ਬਰਾਮਦ ਕੀਤੇ ਗਏ ਹਨ।ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਤੇ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ।

Chandigarh Ram Darbar vegetable Mandy Ground Alive Bomb ਚੰਡੀਗੜ੍ਹ : ਰਾਮ ਦਰਬਾਰ ਦੀ ਸਬਜ਼ੀ ਮੰਡੀ ਗਰਾਊਂਡ 'ਚੋਂ ਮਿਲੇ 3 ਜਿੰਦਾ ਮੋਰਟਾਰ ਸੈੱਲ ਬੰਬ , ਇਲਾਕੇ 'ਚ ਫੈਲੀ ਸਨਸਨੀ

ਇਸ ਸਬੰਧੀ ਕੂੜਾ ਚੁੱਕਣ ਵਾਲੇ ਪਵਨ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਰਾਮ ਦਰਬਾਰ ਦੀ ਸਬਜ਼ੀ ਮੰਡੀ ਗਰਾਊਂਡ 'ਚ ਸਵੇਰੇ 6.30 ਵਜੇ ਦੇ ਕਰੀਬ ਕੂੜਾ ਭਰਨ ਆਏ ਤਾਂ ਓਥੇ 3 ਬੰਬ ਪਏ ਦਿਖਾਈ ਦਿੱਤੇ।ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

Chandigarh Ram Darbar vegetable Mandy Ground Alive Bomb ਚੰਡੀਗੜ੍ਹ : ਰਾਮ ਦਰਬਾਰ ਦੀ ਸਬਜ਼ੀ ਮੰਡੀ ਗਰਾਊਂਡ 'ਚੋਂ ਮਿਲੇ 3 ਜਿੰਦਾ ਮੋਰਟਾਰ ਸੈੱਲ ਬੰਬ , ਇਲਾਕੇ 'ਚ ਫੈਲੀ ਸਨਸਨੀ

ਇਸ ਤੋਂ ਬਾਅਦ ਪੁਲਿਸ ਅਧਿਕਾਰੀ, ਬੰਬ ਡਿਟੈਕਟ ਵਿਭਾਗ ਅਤੇ ਐਂਬੂਲੈਂਸ ਮੌਕੇ 'ਤੇ ਪੁੱਜੇ।ਜਦੋਂ ਬੰਬ ਡਿਟੈਕਟ ਟੀਮ ਵਲੋਂ ਚੈੱਕ ਕੀਤਾ ਗਿਆ ਤਾਂ ਇਹ ਬੰਬਾਂ ਦੇ ਸ਼ੈੱਲ ਨਿਕਲੇ।ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਬੰਬਾਂ ਦੇ ਸ਼ੈੱਲ ਇੱਥੇ ਕਿਵੇਂ ਆ ਗਏ।

-PTCNews

Related Post