ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੇ 5 ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ, ਕੁੱਲ ਗਿਣਤੀ ਹੋਈ 45

By  Shanker Badra April 27th 2020 08:26 PM

ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੇ 5 ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ, ਕੁੱਲ ਗਿਣਤੀ ਹੋਈ 45:ਚੰਡੀਗੜ੍ਹ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੌਰਾਨ 5 ਹੋਰ ਨਵੇਂ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਜਦਕਿ 4ਮਰੀਜ਼ਾਂ ਦੀ ਰਿਪੋਰਟ ਸਵੇਰੇ ਪਾਜ਼ੀਟਿਵ ਆਈ ਸੀ। ਅੱਜ ਇੱਕੋ ਦਿਨ ਵਿੱਚ ਕੁੱਲ 9 ਕੋਰੋਨਾ ਮਾਮਲੇ ਸਾਹਮਣੇ ਹਨ।

ਇੱਥੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦੇ ਐਨੇਸਥੀਸੀਆ ਵਿਭਾਗ ਦੀ ਇੱਕ ਮਹਿਲਾਡਾਕਟਰ, ਦੂਜਾ  28 ਸਾਲਾ ਵਿਅਕਤੀ ਵਾਸੀ ਰਾਮਦਰਬਾਰ , ਤੀਜਾ 19 ਸਾਲਾਂ ਲੜਕੀ ਵਾਸੀ ਸੈਕਟਰ -52, ਚੌਥਾ 41 ਸਾਲਾ ਵਿਅਕਤੀ ਵਾਸੀ ਸੈਕਟਰ -30 ਅਤੇ ਪੰਜਵਾਂ 65 ਸਾਲਾ ਮਹਿਲਾ ਵਾਸੀ ਸੈਕਟਰ -30 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਅੱਜ ਸਵੇਰੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦੇ ਐਨੇਸਥੀਸੀਆ ਵਿਭਾਗ ਦੇ 2 ਡਾਕਟਰਾਂ ਅਤੇ ਇਕ ਅਟੈਂਡੈਂਟ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਹੋਈ ਸੀ। ਇਸ ਤੋਂ ਇਲਾਵਾ ਚੌਥਾ ਕੋਰੋਨਾ ਪਾਜ਼ੀਟਿਵ ਮਰੀਜ਼ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਸੀ। ਇਨ੍ਹਾਂ ਕੇਸਾਂ ਤੋਂ ਬਾਅਦ ਸ਼ਹਿਰ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 45 'ਤੇ ਪੁੱਜ ਗਈ ਹੈ।

ਦੱਸ ਦੇਈਏ ਕਿ ਐਤਵਾਰ ਨੂੰ ਸ਼ਹਿਰ 'ਚ ਇਕੱਠੇ 6 ਕੋਰੋਨਾ ਦੇ ਕੇਸ ਸਾਹਮਣੇ ਆਏ ਸਨ, ਜਿਨ੍ਹਾਂ 'ਚ 4 ਮਰੀਜ਼ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਹਨ,ਜਿਨ੍ਹਾਂ 'ਚ 2 ਸਕੀਆਂ ਭੈਣਾਂ, ਇਕ ਬੱਚਾ ਅਤੇ ਉਨ੍ਹਾਂ ਦੀ ਮਾਤਾ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਤੋਂ ਇਲਾਵਾ ਸੈਕਟਰ -12 ਵਿੱਚ 26 ਸਾਲਾ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਸੀ ,ਜੋ ਸੈਕਟਰ- 12 ਦੇ ਇਕ ਹੋਸਟਲ 'ਚ ਰਹਿ ਰਹੀ ਸੀ। ਇਸ ਤੋਂ ਇਲਾਵਾ ਸੈਕਟਰ -32 ਵਿੱਚੋਂ ਵੀ 25 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਸੀ।

-PTCNews

Related Post