ਹੁਣ ਪਹਿਲਾਂ ਜਿਹਾ ਨਹੀਂ ਰਹੇਗਾ ਸ਼ਤਾਬਦੀ ਰੇਲ ਦਾ ਸਫਰ, ਜਾਣੋ ਕੀ ਹੈ ਨਵਾਂ?

By  Joshi January 7th 2018 12:56 PM

Chandigarh Shatabdi Express: ਹੁਣ ਪਹਿਲਾਂ ਜਿਹਾ ਨਹੀਂ ਰਹੇਗਾ ਸ਼ਤਾਬਦੀ ਰੇਲ ਦਾ ਸਫਰ, ਜਾਣੋ ਕੀ ਹੈ ਨਵਾਂ? ਰੇਲਵੇ ਵਿਭਾਗ ਚੰਡੀਗੜ੍ਹ ਵਾਸੀਆਂ ਲਈ ਹੁਣ ਇੱਕ ਹੋਰ ਵੱਡੀ ਸਹੂਲਤ ਲੈ ਕੇ ਆਉਣ ਵਾਲਾ ਹੈ ਅਤੇ ਸ਼ਤਾਬਦੀ ਟ੍ਰੇਨ 'ਚ ਹੋਰ ਸਹੂਲਤਾਂ ਦੇ ਕੇ ਤੁਹਾਡੀ ਯਾਤਰਾ ਨੂੰ ਹੁਣ ਹੋਰ ਵੀ ਆਰਾਮਦਾਇਕ ਬਣਾਉਣ ਜਾ ਰਿਹਾ ਹੈ। ਦਰਅਸਲ, ਚੰਡੀਗੜ੍ਹ-ਦਿੱਲੀ ਸ਼ਤਾਬਦੀ ਐਕਸਪ੍ਰੈਸ 'ਚ ਹੁਣ 'ਗੋਲਡ ਸਟੈਂਡਰਡ' ਦੀ ਸਹੂਲਤ ਸ਼ੁਰੂ ਹੋ ਹਈ ਹੈ, ਜਿਸ ਨੂੰ 'ਸਵਰਨ ਪ੍ਰਾਜੈਕਟ' ਦਾ ਨਾਂ ਦਿੱਤਾ ਹੈ। Chandigarh Shatabdi Express: ਹੁਣ ਪਹਿਲਾਂ ਜਿਹਾ ਨਹੀਂ ਰਹੇਗਾ ਸ਼ਤਾਬਦੀ ਰੇਲ ਦਾ ਸਫਰChandigarh Shatabdi Express: ਅੰਬਾਲਾ ਡਵੀਜ਼ਨ ਦੇ ਡੀਆਰਐਮ ਵੱਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸਵਰਨ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ, ਜਿਸ ਤਹਿਤ ਤਹਿਤ ਗੱਡੀ ਨੰਬਰ 12045/46 'ਚ 10 ਸਵਰਨ ਡੱਬੇ ਜੋੜੇ ਗਏ ਹਨ। ਦੱਸ ਦੇਈਏ ਕਿ ਇਕ ਡੱਬੇ ਨੂੰ ਆਰਾਮਦਾਇਕ ਬਣਾਉਣ ਲਈ 2,22,107 ਦੇ ਕਰੀਬ ਰੁਪਏ ਖਰਚੇ ਗਏ ਹਨ। Chandigarh Shatabdi Express: ਇਸਦੀਆਂ ਦੀਵਾਰਾਂ ਨੂੰ ਖੂਬਸੂਰਤ ਤਸਵੀਰਾਂ ਨਾਲ ਸਜਾਇਆ ਗਿਆ ਹੈ, ਅਤੇ ਉਹਨਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਦੀਆਂ ਮਸ਼ਹੂਰ ਸੈਰਗਾਹਾਂ ਦੇ ਦ੍ਰਿਸ਼ਾਂ ਵਿਸ਼ੇਸ਼ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਨ੍ਹਾਂ ਚਿੱਤਰਾਂ ਦੀ ਖਾਸੀਅਤ ਹੈ ਕਿ ਇਹਨਾਂ ਨੂੰ ਉਖਾੜਿਆ ਵੀ ਨਹੀ ਜਾ ਸਕਦਾ ਅਤੇ ਇਹਨਾਂ 'ਤੇ ਝਰੀਟਾਂ ਵੀ ਨਹੀਂ ਪੈ ਸਕਦੀਆਂ ਹਨ। Chandigarh Shatabdi Express: ਹੁਣ ਪਹਿਲਾਂ ਜਿਹਾ ਨਹੀਂ ਰਹੇਗਾ ਸ਼ਤਾਬਦੀ ਰੇਲ ਦਾ ਸਫਰਆਟੋਮੈਟਿਕ ਦਰਵਾਜ਼ਿਆਂ ਤੋਂ ਇਲਾਵਾ ਡੱਬਿਆਂ 'ਚ ਅੱਗ 'ਤੇ ਕਾਬੂ ਪਾਉਣ ਵਾਲੇ ਉਪਕਰਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਰੂਮ ਫਰੈਸ਼ਨਰ, ਪਖਾਨਿਆਂ 'ਚ ਬਿਹਤਰੀਨ ਬਾਥ ਫਿਟਿੰਗਜ਼ ਅਤੇ ਵਾਸ਼ ਬੇਸਿਨ ਲਗਾ ਕੇ ਇਸਨੂੰ ਹੋਰ ਆਰਾਮਦਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਸ਼ਤਾਬਦੀ 'ਚ ਇਹਨਾਂ ਸਹੂਲਤਾਂ ਮੁਹੱਈਆ ਲਈ ਕਾਫੀ ਦੇਰ ਤੋਂ ਯੋਜਨਾ ਬਣਾਈ ਜਾ ਰਹੀ ਸੀ, ਜੋ ਕਿ ਆਖਿਰਕਾਰ ਹੁਣ ਪੂਰੀ ਹੋ ਗਈ ਹੈ। —PTC News

Related Post