ਚੰਡੀਗੜ ਲੜਕੀ ਨਾਲ ਛੇੜਛਾੜ ਮਾਮਲੇ 'ਚ ਆਇਆ ਨਵਾਂ ਮੋੜ

By  Joshi August 9th 2017 05:24 PM -- Updated: August 9th 2017 06:14 PM

Chandigarh stalking case update: Vikas Barala gets arrested by Police!

ਸਾਡੇ 'ਤੇ ਕੋਈ ਸਿਆਸੀ ਦਬਾਅ ਨਹੀਂ: ਡੀ.ਜੀ.ਪੀ ਚੰਡੀਗੜ੍

ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ: ਡੀ.ਜੀ.ਪੀ

ਮੁਲਜ਼ਮਾਂ ਦਾ ਮੰਗਿਆ ਜਾਵੇਗਾ ਪੁਲਿਸ ਵਾਰੰਟ: ਡੀ.ਜੀ.ਪੀ

ਧਾਰਾ 365 ਤੇ 511 ਕੀਤੀਆਂ ਹੋਰ ਦਰਜ: ਡੀ.ਜੀ.ਪੀ

ਚੰਡੀਗੜ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਵੱਲੋਂ ਵਰਨਿਕਾ ਕੁੰਡ ਨਾਮੀ ਲੜਕੀ ਦਾ ਪਿੱਛਾ ਕਰਨ ਅਤੇ ਛੇੜਛਾੜ ਕਰਨ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ।

ਦਰਅਸਲ, ਚੰਡੀਗੜ ਪੁਲਿਸ ਨੇ ਵਿਕਾਸ ਖਿਲਾਫ ਸੰਮਨ ਜਾਰੀ ਕੀਤੇ ਸਨ , ਜਿਸ ਨੂੰ ਸਵੀਕਾਰਨ ਤੋਂ ਵਿਕਾਸ ਵੱਲੋਂ ਇਨਕਾਰ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਪਿਸ਼ਾਬ ਅਤੇ ਖੂਨ ਦੀ ਜਾਂਚ ਲਈ ਸੈਂਪਲ ਦੇਣ ਲਈ ਵੀ ਵਿਕਾਸ ਵੱਲੋਂ ਕੋਈ ਹਾਮੀ ਨਹੀਂ ਭਰੀ ਗਈ ਸੀ।  ਪਰ ਮੀਡੀਆ 'ਚ ਉੱਡ ਰਹੀਆਂ ਖਬਰਾਂ ਤੋਂ ਬਾਅਦ ਵਿਕਾਸ ਚੰਡੀਗੜ ਪੁਲਸ ਸਟੇਸ਼ਨ ਸੈਕਟਰ ੨੬ ਵਿੱਚ ਪੇਸ਼ ਹੋਇਆ ਹੈ।

ਦੂਜੇ ਪਾਸੇ, ਵਿਕਾਸ ਦੇ ਪਿਤਾ ਨੇ ਉਸੇ ਸਮੇਂ ਹੀ ਇੱਕ ਪ੍ਰੈਸ ਕਾਨਫਰੰਸ ਰੱਖੀ, ਜੋ ਕਿ ਉਹ ਅੱਧ ਵਿਚਕਾਰ ਛੱਡ ਕੇ ਚਲੇ ਗਏ। ਕਿਹਾ ਜਾ ਰਿਹਾ ਹੈ ਕਿ ਸੁਭਾਸ਼ ਬਰਾਲਾ ਨੂੰ ਵਿਕਾਸ ਦਾ ਫੋਨ ਆਉਣ ਤੋਂ ਬਾਅਦ ਉਹ ਅੱਧ ਵਿਚਕਾਰ ਪ੍ਰੈਸ ਕਾਨਫਰੰਸ ਛੱਡ ਕੇ ਚਲੇ ਗਏ ਸਨ।

ਮੀਡੀਆ 'ਚ ਆ ਰਹੀਆਂ ਖਬਰਾਂ ਅਨੁਸਾਰ, ਪ੍ਰੈਸ ਕਾਨਫਰੰਸ ਦਾ ਆਯੋਜਨ ਮੀਡੀਆ ਦਾ ਧਿਆਨ ਭਟਕਾਉਣ ਲਈ ਕੀਤਾ ਗਿਆ ਸੀ।

ਪੁਲਿਸ ਨੇ ਵਿਕਾਸ ਬਰਾਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਕੱਲ ਵੀਰਵਾਰ ਨੂੰ ਵਿਕਾਸ ਨੂੰ ਇਸ ਮਾਮਲੇ 'ਚ ਕੋਰਟ 'ਚ ਪੇਸ਼ ਕੀਤਾ ਜਾਏਗਾ।

—PTC News

Related Post