ਅੱਜ ਚੰਡੀਗੜ੍ਹ 'ਚ ਸਿੱਖਿਆ ਮੰਤਰੀ ਨੂੰ ਮਿਲੇਗਾ ਅਧਿਆਪਕਾਂ ਦਾ ਵਫਦ, ਮੰਗਾਂ ਅਤੇ ਲਾਠੀਚਾਰਜ ਦੇ ਮੁੱਦੇ 'ਤੇ ਹੋਵੇਗੀ ਗੱਲਬਾਤ

By  Jashan A February 14th 2019 09:12 AM

ਅੱਜ ਚੰਡੀਗੜ੍ਹ 'ਚ ਸਿੱਖਿਆ ਮੰਤਰੀ ਨੂੰ ਮਿਲੇਗਾ ਅਧਿਆਪਕਾਂ ਦਾ ਵਫਦ, ਮੰਗਾਂ ਅਤੇ ਲਾਠੀਚਾਰਜ ਦੇ ਮੁੱਦੇ 'ਤੇ ਹੋਵੇਗੀ ਗੱਲਬਾਤ,ਚੰਡੀਗੜ੍ਹ: ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਵਿਖੇ ਅਧਿਆਪਕਾਂ ਦਾ ਵਫਦ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ ਸੋਨੀ ਨਾਲ ਮੁਲਾਕਾਤ ਕਰੇਗਾ। ਜਿਸ ਦੌਰਾਨ ਮੰਗਾਂ ਅਤੇ ਲਾਠੀਚਾਰਜ ਦੇ ਮੁੱਦੇ 'ਤੇ ਗੱਲਬਾਤ ਹੋਵੇਗੀ।ਸਿੱਖਿਆ ਮੰਤਰੀ ਨੇ ਜਾਇਜ਼ ਮੰਗਾਂ 'ਤੇ ਗੌਰ ਕਰਨ ਦਾ ਭਰੋਸਾ ਦਿੱਤਾ ਸੀ।

teacher ਅੱਜ ਚੰਡੀਗੜ੍ਹ 'ਚ ਸਿੱਖਿਆ ਮੰਤਰੀ ਨੂੰ ਮਿਲੇਗਾ ਅਧਿਆਪਕਾਂ ਦਾ ਵਫਦ, ਮੰਗਾਂ ਅਤੇ ਲਾਠੀਚਾਰਜ ਦੇ ਮੁੱਦੇ 'ਤੇ ਹੋਵੇਗੀ ਗੱਲਬਾਤ

ਅਧਿਆਪਕ ਵਫਦ ਅੱਜ ਮੀਟਿੰਗ ਕਰਨ ਤੋਂ ਬਾਅਦ 28 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰੇਗੀ। ਅਧਿਆਪਕਾਂ ਦਾ ਕਹਿਣਾ ਹੈ ਕਿ ਜੇ ਕੋਈ ਸਾਰਥਿਕ ਨਤੀਜਾ ਨਾ ਨਿਕਲਿਆ ਤਾਂ 3 ਦਿਨ ਦਾ ਪ੍ਰੋਗਰਾਮ ਉਥੇ ਹੀ ਐਲਾਨ ਕੀਤਾ ਜਾਵੇਗਾ।

ਹੋਰ ਪੜ੍ਹੋ:ਪੰਜਾਬ ਦੇ 4 ਆਈ.ਪੀ.ਐੱਸ. ਤੇ 3 ਪੀ.ਪੀ.ਐੱਸ.ਅਫਸਰਾਂ ਦੇ ਮੁੜ ਤਬਾਦਲੇ, ਪੜ੍ਹੋ ਖ਼ਬਰ

ਦੱਸ ਦੇਈਏ ਕਿ ਬੀਤੇ ਐਤਵਾਰ ਅਧਿਆਪਕਾਂ ਵੱਲੋਂ ਪਟਿਆਲਾ ਸ਼ਹਿਰ ਵਿਖੇ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਸੀ, ਜਿਸ ਦੇ ਚਲਦੇ ਅਧਿਆਪਕਾਂ ਵੱਲੋਂ ਮੁਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।ਪਰ ਪੁਲਿਸ ਨੇ ਉਹਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਲਾਠੀਚਾਰਜ ਵੀ ਕੀਤਾ। ਜਿਸ ਕਾਰਨ ਬਹੁਤ ਸਾਰੇ ਅਧਿਆਪਕ ਜ਼ਖਮੀ ਹੋ ਗਏ।

teacher
ਅੱਜ ਚੰਡੀਗੜ੍ਹ 'ਚ ਸਿੱਖਿਆ ਮੰਤਰੀ ਨੂੰ ਮਿਲੇਗਾ ਅਧਿਆਪਕਾਂ ਦਾ ਵਫਦ, ਮੰਗਾਂ ਅਤੇ ਲਾਠੀਚਾਰਜ ਦੇ ਮੁੱਦੇ 'ਤੇ ਹੋਵੇਗੀ ਗੱਲਬਾਤ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਧਿਆਪਕਾਂ ਵਲੋਂ ਪੜ੍ਹੋ ਪੰਜਾਬ ਦੇ ਮੁਕੰਮਲ ਬਾਈਕਾਟ ਕਰ ਦਿੱਤਾ ਗਿਆ ਹੈ।

-PTC News

Related Post